25 ਮਿੰਟ ਦੇ ਯੋਗ ਨਾਲ ਦਿਮਾਗ ਹੋਵੇਗਾ ਤਰੋ-ਤਾਜ਼ਾ ਤੇ ਵਧ ਜਾਵੇਗਾ ਐਨਰਜੀ ਲੈਵਲ

09/09/2017 1:18:17 PM

ਟੋਰੰਟੋ — ਅੱਜਕਲ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕਾਂ ਨੂੰ ਆਪਣੀ ਫਿੱਟਨੈੱਸ 'ਤੇ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਦਾ। ਦਫਤਰ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਦਰਮਿਆਨ ਇਨਸਾਨ ਇੰਨਾ ਉਲਝ ਜਾਂਦਾ ਹੈ ਕਿ ਉਸ ਤੋਂ ਖੁਦ ਵੱਲ ਪੂਰੀ ਤਰ੍ਹਾਂ ਧਿਆਨ ਹੀ ਨਹੀਂ ਦੇ ਹੁੰਦਾ, ਜਿਸ ਨਾਲ ਸਾਡਾ ਸਰੀਰ ਕਾਫੀ ਕਮਜ਼ੋਰ ਹੁੰਦਾ ਜਾਂਦਾ ਹੈ। 
ਅਜਿਹੀ ਸਥਿਤੀ 'ਚ ਸਿਰਫ 25 ਮਿੰਟ ਲਈ ਮਾਈਂਡਫੁਲਨੈੱਸ ਮੈਡੀਟੇਸ਼ਨ ਦੇ ਨਾਲ ਰੋਜ਼ਾਨਾ ਹਠ ਯੋਗ (ਆਸਣ, ਪ੍ਰਾਣਾਯਾਮ ਅਤੇ ਧਿਆਨ ਦਾ ਇਕ ਸੰਯੋਜਨ) ਕਰਨ ਨਾਲ ਦਿਮਾਗੀ ਤੰਤਰ ਦੇ ਕਿਰਿਆ ਕਰਨ ਅਤੇ ਊਰਜਾ ਪੱਧਰ ਵਿਚ ਕਾਫੀ ਸੁਧਾਰ ਹੋ ਸਕਦਾ ਹੈ। 
ਇਕ ਖੋਜ ਵਿਚ ਪਤਾ ਲੱਗਾ ਹੈ ਕਿ ਰੋਜ਼ਾਨਾ ਹਠ ਯੋਗ ਅਤੇ ਮਾਈਂਡਫੁਲਨੈੱਸ ਮੈਡੀਟੇਸ਼ਨ (ਧਿਆਨ ਦੀ ਇਕ ਸਥਿਤੀ) ਨਾਲ ਦਿਮਾਗੀ ਤੰਤਰ ਦੀ ਵਿਵਸਥਾ, ਟੀਚਾ ਨਿਰਦੇਸ਼ਤ ਵਰਤਾਓ ਨਾਲ ਜੁੜੀਆਂ ਸੰਵੇਦਨਸ਼ੀਲ ਤੇ ਜਜ਼ਬਾਤੀ ਭਾਵਨਾਵਾਂ ਨੂੰ ਕੰਟਰੋਲ ਕਰਨ ਦੀਆਂ ਸਮਰੱਥਾਵਾਂ ਅਤੇ ਸੁਭਾਵਿਕ ਸੋਚ ਦੀ ਪ੍ਰਤੀਕਿਰਿਆਵਾਂ ਨੂੰ ਉਤਸ਼ਾਹ ਮਿਲ ਸਕਦਾ ਹੈ। 
ਕੈਨੇਡਾ ਦੇ  ਓਂਟਾਰੀਓ 'ਚ ਸਥਿਤ ਯੂਨੀਵਰਸਿਟੀ ਆਫ ਵਾਟਰਲੂ ਵਿਚ ਸਹਾਇਕ ਪ੍ਰੋਫੈਸਰ ਪੀਟਰ ਹਾਲ ਨੇ ਕਿਹਾ ਕਿ ਹਠ ਯੋਗ ਅਤੇ ਮਾਈਂਡਫੁਲਨੈੱਸ ਮੈਡੀਟੇਸ਼ਨ ਦੋਵੇਂ ਹੀ ਧਿਆਨ ਸੈਸ਼ਨ ਤੋਂ ਬਾਅਦ ਕੁਝ ਹਾਂ-ਪੱਖੀ ਪ੍ਰਭਾਵ ਦਿੰਦੇ ਹਨ। ਹਠ ਯੋਗ ਪੱਛਮੀ ਦੇਸ਼ਾਂ ਵਿਚ ਪ੍ਰਚਲਿਤ ਯੋਗ ਦੀਆਂ ਸਭ ਤੋਂ ਆਮ ਸ਼ੈਲੀਆਂ ਵਿਚੋਂ ਇਕ ਹੈ, ਜਿਸ 'ਚ ਧਿਆਨ ਨੂੰ ਸਰੀਰਕ ਆਸਣਾਂ ਅਤੇ ਸਾਹ ਲੈਣ ਦੀ ਕਸਰਤ ਨਾਲ ਜੋੜਿਆ ਜਾਂਦਾ ਹੈ।