ਮਾਹਾਵਾਰੀ ਦੌਰਾਨ ਕਿਉਂ ਹੁੰਦੀ ਹੈ ਲਾਈਟ ਬਲੀਡਿੰਗ, ਜਾਣੋਂ ਇਸ ਦੇ ਕਾਰਨ

09/25/2017 4:16:08 PM

ਨਵੀਂ ਦਿੱਲੀ— ਔਰਤਾਂ ਨੂੰ ਮਾਹਾਵਾਰੀ ਦੌਰਾਨ ਕਈ ਛੋਟੀ-ਮੋਟੀਆਂ ਸਮੱਸਿਆਵਾਂ ਲੱਗਦੀਆਂ ਰਹਿੰਦੀਆਂ ਹਨ। ਕੁਝ ਔਰਤਾਂ ਨੂੰ ਮਾਹਾਵਾਰੀ ਵਿਚ ਲਾਈਟ ਬਲੀਡਿੰਗ ਅਤੇ ਕਈ ਔਰਤਾਂ ਨੂੰ ਹੈਵੀ ਬਲੀਡਿੰਗ ਹੁੰਦੀ ਹੈ। ਅਕਸਰ ਔਰਤਾਂ ਵਿਚ 3-4 ਦਿਨ ਤੱਕ ਬਲੀਡਿੰਗ ਹੁੰਦੀ ਹੈ ਪਰ ਕੁਝ ਔਰਤਾਂ ਨੂੰ 2 ਦਿਨਾਂ ਤੱਕ ਬਹੁਤ ਹੀ ਲਾਈਟ ਬਲੀਡਿੰਗ ਹੁੰਦੀ ਹੈ। ਜਾਣੋਂ ਲਾਈਟ ਬਲੀਡਿੰਗ ਦੇ ਲੱਛਣ ਅਤੇ ਕਾਰਨਾਂ ਦੇ ਬਾਰੇ...
ਲੱਛਣ
-
ਲਾਈਟ ਬਲੀਡਿੰਗ ਵਿਚ ਸਿਰਫ 2 ਦਿਨ ਤੱਕ ਬਲੀਡਿੰਗ ਹੁੰਦੀ ਹੈ। 
- ਬਲੀਡਿੰਗ ਬਹੁਤ ਹੀ ਘੱਟ ਹੋ ਜਾਂਦੀ ਹੈ। 
- ਅਨਿਯਮਿਤ ਮਾਹਾਵਾਰੀ ਦੀ ਸਮੱਸਿਆ 
- ਮਹੀਨੇ ਵਿਚ 2-3 ਵਾਰ ਲਾਈਟ ਮਾਹਾਵਾਰੀ ਹੋਣਾ
ਲਾਈਟ ਮਾਹਾਵਾਰੀ ਦੇ ਕਾਰਨ
1. ਭਾਰ ਅਤੇ ਆਹਾਰ

ਜ਼ਿਆਦਾ ਅਤੇ ਘੱਟ ਭਾਰ ਦਾ ਹਾਰਮੋਨਸ 'ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਮਾਹਾਵਾਰੀ ਅਨਿਯਮਿਤ ਹੋ ਜਾਂਦੇ ਹਨ ਜਾਂ ਮਾਹਾਵਾਰੀ ਦੌਰਾਨ ਬਹੁਤ ਹੀ ਲਾਈਟ ਬਲੀਡਿੰਗ ਹੁੰਦੀ ਹੈ। 
2. ਉਮਰ 
ਜਵਾਨੀ ਵਿਚ ਜਦੋਂ ਲੜਕੀਆਂ ਨੂੰ ਮਾਹਾਵਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਵਿਚ ਲਾਈਟ ਮਾਹਾਵਾਰੀ ਦੀ ਸਮੱਸਿਆ ਦੇਖੀ ਹੈ। ਉੱਥ ਹੀ ਜਦੋਂ ਔਰਤਾਂ 40-45 ਸਾਲ ਦੀ ਉਮਰ ਵਿਚ ਹੁੰਦੀਆਂ ਹਨ ਤਾਂ ਉਸ ਨੂੰ ਵੀ ਅਨਿਯਮਿਤ ਮਾਹਾਵਾਰੀ ਦੀ ਸਮੱਸਿਆ ਹੋ ਜਾਂਦੀ ਹੈ। 
3. ਗਰਭ ਅਵਸਥਾ
ਗਰਭ ਅਵਸਥਾ ਦੇ ਪਹਿਲੇ ਮਹੀਨੇ ਵਿਚ ਔਰਤਾਂ ਨੂੰ ਲਾਈਟ ਬਲੀਡਿੰਗ ਜਾਂ ਸਪਾਟਿੰਗ ਹੁੰਦੀ ਹੈ ਅਜਿਹਾ ਅਕਸਰ ਓਵਯੂਲੇਸ਼ਨ ਦੀ ਵਜ੍ਹਾ ਨਾਲ ਹੁੰਦਾ ਹੈ। 
4. ਬ੍ਰੈਸਟ ਫੀਡਿੰਗ 
ਜੋ ਔਰਤਾਂ ਬ੍ਰੈਸਟ ਫੀਡਿੰਗ ਕਰਵਾਉਂਦੀਆਂ ਹਨ ਉਨ੍ਹਾਂ ਵਿਚ ਵੀ ਇਹ ਸਮੱਸਿਆ ਦੇਖੀ ਜਾ ਸਕਦੀ ਹੈ। ਕੁਝ ਔਰਤਾਂ ਨੂੰ ਬ੍ਰੈਸਟ ਫਿਡਿੰਗ ਦੌਰਾਨ ਕਾਫੀ ਸਮੇਂ ਬਾਅਦ ਪੀਰੀਅਡਸ ਆਉਂਦੇ ਹਨ।
5. ਤਣਾਅ
ਜ਼ਿਆਦਾ ਤਣਾਅ ਲੈਣ ਦੀ ਵਜ੍ਹਾ ਨਾਲ ਵੀ ਅਨਿਯਮਿਤ ਮਾਹਾਵਾਰੀ ਅਤੇ ਸਪਾਟਿੰਗ ਦੀ ਸਮੱਸਿਆ ਹੋ ਸਕਦੀ ਹੈ।