ਮਾਂ ਦਾ ਦੁੱਧ ਪੀਣ ਮਗਰੋਂ ਬੱਚਾ ਕਿਉਂ ਕਰ ਦਿੰਦਾ ਹੈ ਉਲਟੀ? ਜਾਣੋ ਕਾਰਨ ਅਤੇ ਉਪਾਅ

08/04/2021 5:27:19 PM

ਨਵੀਂ ਦਿੱਲੀ: ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਮਾਂ ਦੇ ਦੁੱਧ ’ਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਅਜਿਹੇ ’ਚ ਬ੍ਰੈਸਟ ਫੀਡਿੰਗ ਕਰਨ ਨਾਲ ਬੱਚੇ ਦਾ ਸਰੀਰਿਕ ਵਿਕਾਸ ਹੋਣ ’ਚ ਮਦਦ ਮਿਲਦੀ ਹੈ। ਪਰ ਅਕਸਰ ਕਈ ਵਾਰ ਬੱਚਾ ਦੁੱਧ ਪੀਣ ਦੇ ਤੁਰੰਤ ਬਾਅਦ ਉਲਟੀ ਕਰ ਦਿੰਦਾ ਹੈ। ਇਸ ਦੇ ਕਾਰਨ ਕਈ ਮਾਂ-ਪਿਓ ਅਚਾਨਕ ਘਬਰਾ ਜਾਂਦੇ ਹਨ। ਪਰ ਇਸ ’ਚ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ। ਚਲੋ ਅੱਜ ਅਸੀਂ ਤੁਹਾਨੂੰ ਬੱਚੇ ਦੇ ਦੁੱਧ ਪੀਣ ਦੇ ਤੁਰੰਤ ਬਾਅਦ ਉਲਟੀ ਕਰਨ ਅਤੇ ਇਸ ਤੋਂ ਬਚਣ ਦੇ ਕੁਝ ਉਪਾਅ ਦੱਸਦੇ ਹਾਂ। 
ਫੂਡ ਪਾਈਪ ’ਚ ਖਾਣਾ ਇਕੱਠਾ ਹੋਣਾ
ਬੱਚੇ ਦੇ ਉਲਟੀ ਕਰਨ ਦੀ ਵਜ੍ਹਾ ਨਾਲ ਫੂਡ ਪਾਈਪ ’ਚ ਖਾਧ ਪਦਾਰਥ ਇਕੱਠੇ ਹੋਣ ਲੱਗਦੇ ਹਨ। ਇਸ ਦੇ ਕਾਰਨ ਬੱਚਾ ਦੁੱਧ ਪੀਣ ਤੋਂ ਬਾਅਦ ਉਸ ਨੂੰ ਪਚਾ ਨਹੀਂ ਪਾਉਂਦਾ ਹੈ। ਅਜਿਹੇ ’ਚ ਤੁਰੰਤ ਬਾਅਦ ਹੀ ਉਲਟੀ ਕਰ ਦਿੰਦਾ ਹੈ। 

PunjabKesari
ਲੋੜ ਤੋਂ ਜ਼ਿਆਦਾ ਦੁੱਧ ਪਿਲਾਉਣਾ
ਅਕਸਰ ਬੱਚੇ ਨੂੰ ਭੁੱਖਾ ਨਾ ਹੋਣ ’ਤੇ ਵੀ ਮਾਂਵਾਂ ਉਸ ਨੂੰ ਦੁੱਧ ਪਿਲਾਉਣ ਲੱਗਦੀਆਂ ਹਨ। ਅਜਿਹੇ ’ਚ ਲੋੜ ਤੋਂ ਜ਼ਿਆਦਾ ਦੁੱਧ ਦਾ ਸੇਵਨ ਕਰਨ ਨਾਲ ਬੱਚੇ ਉਸ ਨੂੰ ਉਲਟੀ ਕਰਕੇ ਬਾਹਰ ਕੱਢ ਦਿੰਦੇ ਹਨ।
ਬੱਚੇ ਨੂੰ ਦੁੱਧ ਪਸੰਦ ਨਾ ਹੋਣਾ
ਕਈ ਬੱਚਿਆਂ ਨੂੰ ਦੁੱਧ ਪਸੰਦ ਨਹੀਂ ਹੁੰਦਾ ਹੈ। ਅਜਿਹੇ ’ਚ ਉਹ ਉਸ ਨੂੰ ਪੀਣ ’ਤੇ ਤੁਰੰਤ ਉਲਟੀ ਕਰ ਦਿੰਦੇ ਹਨ। 

ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਉਲਟਾ ਲਿਟਾ ਦੇਣਾ
ਅਕਸਰ ਮਾਂ ਬੱਚੇ ਨੂੰ ਦੁੱਧ ਪਿਲਾ ਕੇ ਉਸ ਨੂੰ ਉਲਟਾ ਲਿਟਾ ਦਿੰਦੀ ਹੈ। ਇਸ ਤੋਂ ਇਲਾਵਾ ਕਈ ਲੋਕ ਬੱਚਿਆਂ ਨੂੰ ਉਪਰ ਵੱਲ ਉਛਾਲ ਕੇ ਖੇਡਣ ਲੱਗਦੇ ਹਨ ਪਰ ਇਸ ਨਾਲ ਦੁੱਧ ਬੱਚੇ ਨੂੰ ਠੀਕ ਤਰ੍ਹਾਂ ਨਾਲ ਪਚ ਨਹੀਂ ਪਾਉਂਦਾ ਹੈ। ਅਜਿਹੇ ’ਚ ਉਹ ਉਲਟੀ ਕਰਕੇ ਦੁੱਧ ਬਾਹਰ ਕੱਢ ਦਿੰਦਾ ਹੈ।

PunjabKesari
ਐਲਰਜੀ ਹੋਣਾ ਇਕ ਕਾਰਨ
ਕਈ ਬੱਚਿਆਂ ਨੂੰ ਦੁੱਧ ਤੋਂ ਐਲਰਜੀ ਵੀ ਹੁੰਦੀ ਹੈ। ਮਾਹਿਰਾਂ ਮੁਤਾਬਕ ਮਾਂ ਦੇ ਦੁੱਧ ’ਚ ਅਜਿਹੇ ਕਈ ਤੱਤ ਹੁੰਦੇ ਹਨ ਜੋ ਬੱਚੇ ਨੂੰ ਐਲਰਜੀ ਕਰ ਸਕਦੇ ਹਨ। ਅਜਿਹੇ ’ਚ ਇਸ ਸਥਿਤੀ ’ਚ ਬੱਚੇ ਨੂੰ ਉਲਟੀ ਹੋਣ ਦੀ ਸਮੱਸਿਆ ਹੁੰਦੀ ਹੈ।
ਜਿਵੇਂ ਹੀ ਸਭ ਜਾਣਦੇ ਹਨ ਕਿ ਨਵਜੰਮੇ ਬੱਚੇ ਨੂੰ ਸੰਭਾਲਨਾ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ। ਅਜਿਹੇ ’ਚ ਉਸ ਦੇ ਦੁੱਧ ਪੀਣ ਤੋਂ ਬਾਅਦ ਉਲਟੀ ਕਰਨਾ ਵੀ ਇਕ ਆਮ ਗੱਲ ਹੈ। ਇਸ ਸਥਿਤੀ ’ਚ ਤੁਸੀਂ ਕੁਝ ਖ਼ਾਸ ਅਤੇ ਛੋਟੀ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਇਸ ਤੋਂ ਬਚ ਸਕਦੇ ਹੋ। 
ਚੱਲੋ ਹੁਣ ਅਸੀਂ ਤੁਹਾਨੂੰ ਬੱਚੇ ਨੂੰ ਉਲਟੀ ਕਰਨ ਤੋਂ ਰੋਕਣ ਦੇ ਕੁਝ ਉਪਾਅ ਦੱਸਦੇ ਹਾਂ...
-ਦੁੱਧ ਪਿਲਾਉਣ ਦੇ ਤੁਰੰਤ ਬਾਅਦ ਬੱਚੇ ਨੂੰ ਹਿਲਾਓ ਨਾ।
-ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਉਸ ਨੂੰ ਮੋਢੇ ਨਾਲ ਲਗਾ ਕੇ ਡਕਾਰ ਦਿਵਾਓ। ਇਸ ਨਾਲ ਉਸ ਨੂੰ ਦੁੱਧ ਪਚਾਉਣ ’ਚ ਮਦਦ ਮਿਲੇਗੀ। 
-ਬੱਚੇ ਨੂੰ ਦੁੱਧ ਪਿਲਾਉਣ ਦਾ ਸਮਾਂ ਤੈਅ ਕਰੋ। ਇਸ ਨਾਲ ਬੱਚੇ ਨੂੰ ਦੁੱਧ ਪੀਣ ਦੀ ਆਦਤ ਬਣ ਜਾਵੇਗੀ। 
-ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਆਪਣੇ ਕੋਲ ਇਕ ਸਾਫ਼ ਕੱਪੜਾ ਰੱਖੋ ਤਾਂ ਜੋ ਜੇਕਰ ਬੱਚਾ ਉਲਟੀ ਕਰੇ ਤਾਂ ਤੁਰੰਤ ਉਸ ਦਾ ਮੂੰਹ ਸਾਫ਼ ਕਰ ਪਾਈਏ। 
-ਅਸਲ ’ਚ ਕਈ ਵਾਰ ਬੱਚਾ ਉਲਟੀ ਕਰਨ ’ਤੇ ਉਹ ਡਰ ਜਾਂਦਾ ਹੈ ਜਿਸ ਕਾਰਨ ਉਹ ਦੁੱਧ ਨਹੀਂ ਪੀਂਦਾ।
-ਜੇਕਰ ਬੱਚੇ ਨੂੰ ਉਲਟੀ ਦੀ ਸਮੱਸਿਆ ਬੰਦ ਨਹੀਂ ਹੋ ਰਹੀ ਤਾਂ ਬਿਨ੍ਹਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ।


Aarti dhillon

Content Editor

Related News