ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਣਗੇ ਇਹ ਕੁਦਰਤੀ ਤਰੀਕੇ, ਇੰਝ ਕਰੋ ਸਾਂਭ-ਸੰਭਾਲ

08/24/2019 5:20:35 PM

ਜਲੰਧਰ— ਗਲਤ ਲਾਈਫ ਸਟਾਈਲ ਦੇ ਚਲਦਿਆਂ ਅੱਜਕਲ ਉਮਰ ਤੋਂ ਪਹਿਲਾਂ ਹੀ ਵਾਲ ਸਫੇਦ (ਵ੍ਹਾਈਟ) ਹੋਣ ਦੀ ਪਰੇਸ਼ਾਨੀ ਪਾਈ ਜਾ ਰਹੀ ਹੈ। ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਡਾਕਟਰਾਂ ਦੀ ਸਲਾਹ ਲੈ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ ਪਰ ਫਿਰ ਵੀ ਨਤੀਜੇ ਨਾਮਾਤਰ ਹੀ ਦੇਖਣ ਨੂੰ ਮਿਲਦੇ ਹਨ। ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਤਰੀਕਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਮਨੁੱਖੀ ਵਾਲ ਕਰੈਟਿਨ ਨਾਂ ਦੇ ਪ੍ਰੋਟੀਨ ਤੋਂ ਬਣਦੇ ਹਨ ਅਤੇ ਵੱਧਦੇ ਹਨ। ਮੈਲਨਿਨ ਨਾਮ ਦਾ ਪਦਾਰਥ ਕਰੈਟਿਨ ਪ੍ਰੋਟੀਨ 'ਚ ਹੁੰਦਾ ਹੈ, ਇਸ ਨਾਲ ਵਾਲ ਕਾਲੇ ਜਾਂ ਭੁਰੇ ਹੁੰਦੇ ਹਨ। ਇਥੇ ਦੱਸਣਯੋਗ ਹੈ ਕਿ ਜਦੋਂ ਕਿਤੇ ਮੈਲਨਿਨ ਨਾਂ ਦਾ ਪਦਾਰਥ ਕਰੈਟਿਨ ਪ੍ਰੋਟੀਨ 'ਚੋਂ ਘੱਟ ਜਾਦਾ ਹੈ ਜਾਂ ਫਿਰ ਕਿਸੇ ਦੂਜੇ ਕੈਮੀਕਲ ਕਾਰਨ ਨੁਕਸਾਨਿਆ ਜਾਂਦਾ ਹੈ ਤਾਂ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਦੇ ਹਨ। 

ਇਸ ਦੇ ਮੁੱਖ ਕਾਰਨ ਵਧਦੀ ਉਮਰ, ਖਾਣ ਪੀਣ, ਜੀਵਨ ਸ਼ੈਲੀ ਅਤੇ ਕੁਝ ਅਜਿਹੇ ਕੈਮਿਕਲ ਹੁੰਦੇ ਹਨ ਜੋ ਕਿ ਮੈਲਨਿਨ ਨੂੰ ਨੁਕਸਾਨ ਪਹੁੰਚਾਉਦੇ ਹਨ। ਅੱਜਕਲ ਵਾਲਾ ਨੂੰ ਸਭ ਤੋਂ ਵੱਡਾ ਨੁਕਸਾਨ ਪ੍ਰਦੂਸ਼ਣ ਅਤੇ ਸਾਬਣ ਸ਼ੈਪੂ 'ਚ ਪਾਏ ਜਾਣ ਵਾਲੇ ਮਾੜੇ ਕੈਮਿਕਲ ਦੇ ਕਾਰਨ ਹੋ ਰਿਹਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਰਾਹੀਂ ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। 

ਅਪਣਾਓ ਇਹ ਕੁਦਰਤੀ ਤਰੀਕੇ 


ਰੋਜ਼ਾਨਾ ਕਰੋ ਤੇਲ ਦੀ ਮਾਲਿਸ਼ 
ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਸਿਰ 'ਚ ਜਿੱਥੋਂ ਚਿੱਟੇ ਵਾਲ ਆਉਣੇ ਸ਼ੁਰੂ ਹੋ ਰਹੇ ਹੋਣ ਉਥੇ ਵਾਲਾਂ ਦੇ ਮੁੱਡਾਂ 'ਚ ਤੇਲ ਨੂੰ ਰੋਜ਼ਾਨਾ ਝੱਸਣਾ ਚਾਹੀਦਾ ਹੈ। ਤੁਸੀਂ ਨਾਰੀਅਲ ਦਾ ਤੇਲ, ਸਰ੍ਹੋਂ ਦਾ ਤੇਲ, ਜੈਤੂਨ ਦੇ ਤੇਲ ਨਾਲ ਵੀ ਸਿਰ ਦੀ ਮਾਲਿਸ਼ ਕਰ ਸਕਦੇ ਹੋ। ਅਜਿਹਾ ਕਰਨ ਦੇ ਨਾਲ ਸਿਰ 'ਚ ਚਿੱਟੇ ਵਾਲ ਨਹੀਂ ਹੋਣਗੇ। 

ਵਿਟਾਮਿਨ-ਸੀ ਤੇ ਵਿਟਾਮਿਨ-ਈ ਵਾਲੀਆਂ ਚੀਜ਼ਾਂ ਦੀ ਕਰੋਂ ਵਰਤੋਂ 
ਵਿਟਾਮਿਨ-ਸੀ ਅਤੇ ਵਿਟਾਮਿਨ-ਈ ਵਾਲੀਆਂ ਚੀਜ਼ਾਂ ਵਾਲਾਂ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਕਰਕੇ ਤੁਹਾਨੂੰ ਆਪਣੀ ਖੁਰਾਕ 'ਚ ਵਿਟਾਮਿਨ-ਸੀ ਅਤੇ ਵਿਟਾਮਿਨ-ਈ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦਾਂ ਹਨ। ਜਿਵੇਂ ਬਾਦਾਮ, ਮੱਛੀ, ਆਂਵਲਾ, ਸੰਤਰੇ, ਨੀਬੂ, ਸੇਬ, ਅਮਰੂਦ, ਸੂਰਜ ਮੁਖੀ ਦੇ ਬੀਜ਼, ਅਖਰੋਟ, ਅੰਬ, ਕੀਵੀ, ਸੀ ਫੂਡ ਆਦਿ ਦੀ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। 

40 ਮਿੰਟਾਂ ਦੀ ਕਰੋ ਕਸਰਤ 
ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੀਦਾ ਹੈ ਅਤੇ ਤਣਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ 40 ਮਿੰਟਾਂ ਦੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। 

ਆਂਵਲਿਆਂ ਦੇ ਜੂਸ 'ਚ ਸ਼ਹਿਦ ਦੀ ਕਰੋਂ ਵਰਤੋਂ 
ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਦੇ ਲਈ ਆਂਵਲਿਆਂ ਦੇ ਜੂਸ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਅਜਿਹਾ ਰੋਜ਼ਾਨਾ ਕਰਨ ਦੇ ਨਾਲ ਕਦੇ ਵੀ ਵਾਲ ਚਿੱਟੇ ਨਹੀਂ ਹੋਣਗੇ। ਇਸ ਤੋਂ ਇਲਾਵਾ ਕਦੇ ਵੀ ਜ਼ਿਆਦਾ ਦੇਰ ਤੱਕ ਸੁੱਕੇ ਵਾਲ ਨਹੀਂ ਰੱਖਣੇ ਚਾਹੀਦੇ ਹਨ। 

ਮਾੜੇ ਕੈਮਿਕਲਸ ਵਾਲੇ ਤੇਲ ਤੇ ਸ਼ੈਂਪੂ ਦੀ ਨਾ ਕਰੋ ਵਰਤੋਂ 
ਚਿੱਟੇ ਵਾਲ ਹੋਣ ਦਾ ਸਭ ਤੋਂ ਵੱਡਾ ਕਾਰਨ ਮਾੜੇ ਕੈਮਿਕਲਸ ਵਾਲੇ ਤੇਲ ਅਤੇ ਸ਼ੈਂਪੂ ਵੀ ਮੰਨੇ ਜਾਂਦੇ ਹਨ। ਇਸ ਲਈ ਕਦੇ ਵੀ ਮਾੜੇ ਕੈਮਿਕਲਸ ਵਾਲੇ ਤੇਲ ਅਤੇ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

shivani attri

This news is Content Editor shivani attri