ਨਰਾਤਿਆਂ ''ਚ ਨੰਗੇ ਪੈਰ ਚੱਲਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/15/2018 11:15:40 AM

ਨਵੀਂ ਦਿੱਲੀ—ਨਰਾਤਿਆਂ ਦੇ ਵਰਤ 'ਚ ਲੋਕ ਬਹੁਤ ਸਾਰੇ ਨਿਯਮਾਂ ਦਾ ਪਾਲਨ ਕਰਦੇ ਹਨ। ਇਸ ਦੌਰਾਨ ਲੋਕ ਮਾਂ ਦੀ ਜੋਤ ਦੇ ਸਾਹਮਣੇ ਜ਼ਮੀਨ 'ਤੇ ਸੌਂਦੇ ਹਨ। ਉੱਥੇ ਹੀ ਕੁੱਝ ਲੋਕ 9 ਦਿਨਾਂ ਤਕ ਜੁੱਤੇ-ਚੱਪਲ ਵੀ ਨਹੀਂ ਪਹਿਣਦੇ ਅਤੇ ਸਿਰਫ ਨੰਗੇ ਪੈਰ ਚਲਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਰਾਤਿਆਂ 'ਚ ਇਸ ਆਸਥਾ ਭਾਵ ਦੇ ਪਿੱਛੇ ਕਈ ਵਿਗਿਆਨਿਕ ਪੱਖ ਵੀ ਹਨ। ਚਲੋ ਤੁਹਾਨੂੰ ਦੱਸਦੇ ਹਨ ਕਿ ਨਰਾਤਿਆਂ ਦੌਰਾਨ ਨੰਗੇ ਪੈਰ ਚੱਲਣ ਨਾਲ ਕੀ ਹੁੰਦਾ ਹੈ।
ਨਰਾਤਿਆਂ 'ਚ ਨੰਗੇ ਪੈਰੇ ਚੱਲਣ ਦੇ ਫਾਇਦੇ 
 

1. ਮੌਸਮ 'ਚ ਬਦਲਾਅ ਹੈ ਵਜ੍ਹਾ
ਨਰਾਤਿਆਂ ਤੋਂ ਪਹਿਲਾਂ ਬਰਸਾਤ ਦਾ ਮੌਸਮ ਖਤਮ ਹੋ ਜਾਂਦਾ ਹੈ ਅਤੇ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ ਇਸ ਲਈ ਇਸ ਦੌਰਾਨ ਸੂਰਜ ਦੀਆਂ ਕਿਰਨਾਂ ਨਾਲ ਵਿਟਾਮਿਨ-ਡੀ ਆਸਾਨੀ ਨਾਲ ਲਿਆ ਜਾ ਸਕਦਾ ਹੈ।
 

2. ਸਰੀਰ ਦਾ ਤਾਪਮਾਨ ਹੁੰਦਾ ਹੈ ਬੈਲੰਸ
ਬਾਰਿਸ਼ ਦੇ ਮੌਸਮ 'ਚ ਸਰੀਰ ਦਾ ਤਾਪਮਾਨ ਠੰਡਾ ਹੋ ਜਾਂਦਾ ਹੈ ਪਰ ਇਸ ਦੌਰਾਨ ਧਰਤੀ ਹਲਕੀ ਗਰਮ ਰਹਿੰਦੀ ਹੈ ਅਜਿਹੇ 'ਚ ਨੰਗੇ ਪੈਰ ਚਲਣ ਨਾਲ ਸਰੀਰ ਦੀ ਠੰਡਕ ਘੱਟ ਹੁੰਦੀ ਹੈ ਅਤੇ ਤਾਪਮਾਨ ਸਹੀ ਬੈਲੰਸ 'ਚ ਆਉਂਦਾ ਹੈ। ਇਸ ਨਾਲ ਸਰਦੀ, ਕਫ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
 

3. ਇਕਿਊਪ੍ਰੈਸ਼ਰ ਥੈਰੇਪੀ
ਨੰਗੇ ਪੈਰ ਚੱਲਣ ਨਾਲ ਸਰੀਸ ਦੀ ਇਕਿਊਪ੍ਰੈਸ਼ਰ ਥੈਰੇਪੀ ਹੋ ਜਾਂਦੀ ਹੈ। ਅਸਲ 'ਚ ਸਰੀਰ ਦੇ ਅੰਗ ਹੱਥਾਂ ਅਤੇ ਪੈਰਾਂ ਦੀਆਂ ਨਸਾਂ ਨਾਲ ਜੁੜੇ ਹੁੰਦੇ ਹਨ। ਨੰਗੇ ਪੈਰ ਚੱਲਣ ਨਾਲ ਨਸਾਂ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਖੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ ਅਤੇ ਬਲਾਕੇਜ਼ ਖਤਮ ਹੋ ਜਾਂਦੀ ਹੈ।
 

4. ਮਾਸਪੇਸ਼ੀਆਂ ਹੁੰਦੀਆਂ ਹਨ ਸਰਗਰਮ
9 ਦਿਨ ਬਿਨਾ ਜੁੱਤੇ-ਚੱਪਲ ਦੇ ਚੱਲਣ ਨਾਲ ਮਾਸਪੇਸ਼ੀਆਂ ਸਰਗਰਮ ਹੋ ਜਾਂਦੀਆਂ ਹਨ। ਇਸ ਨਾਲ ਤੁਹਾਨੂੰ ਮਾਸਪੇਸ਼ੀਆਂ 'ਚ ਅਕੜਣ ਅਤੇ ਦਰਦ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
 

5. ਤਣਾਅ ਤੋਂ ਮੁਕਤੀ 
ਇਸ ਦੌਰਾਨ ਨੰਗੇ ਪੈਰ ਚੱਲਣ ਨਾਲ ਤਣਾਅ, ਹਾਈਪਰਟੈਂਸ਼ਨ, ਨੀਂਦ ਨਾ ਆਉਣਾ, ਅਸਥਮਾ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਦੌਰਾਨ ਨੰਗੇ ਪੈਰ ਚੱਲਣ ਨਾਲ ਰੋਗ-ਪ੍ਰਤੀਰੋਧੀ ਸਮਰੱਥਾ ਵਧ ਜਾਂਦੀ ਹੈ।
 


Related News