ਲਸਣ ਤੇ ਸ਼ਹਿਦ ਨਾਲ ਇੰਝ ਘੱਟ ਹੁੰਦਾ ਹੈ ਭਾਰ, ਜਾਣੋ ਹੋਰ ਵੀ ਫਾਇਦੇ

10/11/2019 3:29:07 PM

ਜਲੰਧਰ (ਬਿਊਰੋ) — ਭਾਰ ਘਟਾਉਣ ਲਈ ਲੋਕ ਡਾਈਟਿੰਗ, ਕਸਰਤ ਤੇ ਪਤਾ ਨਹੀਂ ਹੋਰ ਕੀ-ਕੀ ਕਰਦੇ ਹਨ। ਕੁਝ ਲੋਕ ਤਾਂ ਬਜ਼ਾਰ 'ਚ ਮਿਲਣ ਵਾਲੇ ਵੇਟ ਲੂਜ ਪ੍ਰੋਡਕਟਸ ਨਾਲ ਵੀ ਭਾਰ ਘਟਾਉਣ ਦੀ ਸੋਚ ਰੱਖਦੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ਼ਾਨਦਾਰ ਨਤੀਜਾ ਨਹੀਂ ਮਿਲਦਾ। ਅਜਿਹੇ 'ਚ ਰਸੋਈ 'ਚ ਮੌਜੂਦ ਇਕ ਚੀਜ ਨਾਲ ਜਲਦੀ ਭਾਰ ਘਟਾਇਆ ਜਾ ਸਕਦਾ ਹੈ, ਉਹ ਵੀ ਬਿਨਾਂ ਕਿਸੇ ਖਰਚ ਤੇ ਸਾਈਡ-ਇਫੈਕਸਟ ਦੇ। ਅਸੀਂ ਗੱਲ ਕਰ ਰਹੇ ਹਾਂ, ਭੋਜਨ ਦਾ ਸੁਆਦ ਵਧਾਉਣ ਵਾਲੇ ਲਸਣ ਦੀ, ਜੋ ਕਿ ਸਿਹਤ ਲਈ ਬਹੁਤ ਦੀ ਗੁਣਕਾਰੀ ਹੈ। ਕੱਚੇ ਲਸਣ ਤੇ ਸ਼ਹਿਦ ਨਾਲ ਭਾਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਇਸ ਲਈ 2-3 ਲਸਣ ਦੀ ਕਲੀ ਨੂੰ ਛਿੱਲ ਕੇ ਹਲਕਾ ਜਿਹਾ ਕੁੱਟ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ ਅਤੇ ਕੁਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂਕਿ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਸਕਣ।

ਇੰਝ ਕਰੋ ਸੇਵਨ
ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਤੇ ਸ਼ਹਿਦ ਦਾ ਸੇਵਨ ਕਰੋ। ਧਿਆਨ ਰੱਖੋ ਕਿ ਮੂੰਹ 'ਚ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਚਬਾਓ। ਰੋਜ਼ਾਨਾ ਇਸ ਦੇ ਸੇਵਨ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਭਾਰ ਘੱਟ ਹੁੰਦਾ ਨਜ਼ਰ ਆਵੇਗਾ।

PunjabKesari

ਲਸਣ ਤੇ ਸ਼ਹਿਦ ਦੇ ਫਾਇਦੇ :-

1. ਭਾਰ ਕਰੇ ਘੱਟ
ਸ਼ਹਿਦ ਤੇ ਲਸਣ ਨੂੰ ਮਿਲਾ ਕੇ ਖਾਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ ਅਤੇ ਨਾਲ ਹੀ ਮੋਟਾਪੇ ਦੀ ਪ੍ਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।

PunjabKesari

2. ਦੰਦ ਹੁੰਦੇ ਨੇ ਮਜ਼ਬੂਤ
ਸ਼ਹਿਦ ਤੇ ਲਸਣ 'ਚ ਮੌਜੂਦ ਫਾਸਫੋਰਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਦੰਦਾਂ ਨਾਲ ਜੁੜੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਦਾ ਹੈ।

3. ਦਿਲ ਦੀਆਂ ਬੀਮਾਰੀਆਂ
ਸ਼ਹਿਦ ਤੇ ਲਸਣ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।

Image result for how-to-weight-loss-with-honey-and-garlic

4. ਕੈਂਸਰ
ਲਸਣ ਅਤੇ ਸ਼ਹਿਦ 'ਚ ਮੌਜੂਦ ਐਂਟੀਆਕਸੀਡੇਂਟਸ ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ

5. ਸੰਕਰਮਣ
ਲਸਣ ਅਤੇ ਸ਼ਹਿਦ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਫੰਗਲ ਇੰਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।

PunjabKesari

6. ਸਰਦੀ-ਜੁਕਾਮ
ਇਨ੍ਹਾਂ ਦੋਨਾਂ ਨੂੰ ਮਿਲਾ ਕੇ ਖਾਣ ਨਾਲ ਸਰੀਰ 'ਚ ਗਰਮੀ ਵੱਧਦੀ ਹੈ ਅਤੇ ਸਰਦੀ-ਜੁਕਾਮ ਦੀ ਸਮੱਸਿਆ ਦੂਰ ਹੁੰਦੀ ਹੈ।

7. ਗਲੇ ਦੀ ਖਾਰਸ਼
ਇਸ 'ਚ ਐਂਟੀਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਦੀ ਖਾਰਸ਼ ਦੂਰ ਹੋ ਜਾਂਦੀ ਹੈ ਨਾਲ ਹੀ ਗਲੇ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦੂਰ ਜਾਂਦੀਆਂ ਹਨ।


Related News