Health Tips: ਭਾਰ ਘਟਾਉਣ ਅਤੇ ਫਲੈਟ ਟਮੀ ਪਾਉਣ ਲਈ ਰੋਜ਼ਾਨਾ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

03/31/2022 4:01:32 PM

ਜਲੰਧਰ (ਬਿਊਰੋ) - ਸਰੀਰ ਦੀ ਵੱਧਦੀ ਚਰਬੀ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਗ਼ਲਤ ਖਾਣ-ਪੀਣ ਕਾਰਨ ਤੁਹਾਡੇ ਢਿੱਡ ਦੇ ਆਲੇ-ਦੁਆਲੇ ਇਕੱਠੀ ਹੋਈ ਚਰਬੀ ਹਾਨੀਕਾਰਕ ਸਿੱਧ ਹੋ ਸਕਦੀ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਕਈ ਮੁਸ਼ਕਲਾਂ ਹੋ ਸਕਦੀਆਂ ਹਨ। ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਬੇਲੀ ਫੈਟ ਦਿਲ ਦੀਆਂ ਬੀਮਾਰੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ। ਭਾਰ ਘਟਾਉਣ ਅਤੇ ਫਲੈਟ ਟਮੀ ਪਾਉਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਦੇ ਬਾਰੇ ਅੱਜ ਦੱਸਣ ਜਾ ਰਹੇ ਹਾਂ......

ਗਲਤ ਖਾਣ ਪੀਣ
ਗਲਤ ਖਾਣ-ਪੀਣ ਦੀਆਂ ਆਦਤਾਂ ਢਿੱਡ ਦੀ ਚਰਬੀ ਵੱਧਣ ਦਾ ਮੁੱਖ ਕਾਰਨ ਹੁੰਦੀਆਂ ਹਨ। ਭੋਜਨ ਦੀ ਥਾਂ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ ਦੀ ਚਰਬੀ ਬਹੁਤ ਤੇਜ਼ੀ ਨਾਲ ਵਧਦੀ ਹੈ। ਇਸੇ ਲਈ ਕਦੇ ਵੀ ਗ਼ਲਤ ਖਾਣਾ ਨਾ ਖਾਓ ਅਤੇ ਬਾਹਰਲੀਆਂ ਚੀਜ਼ਾਂ ਤੋਂ ਦੂਰ ਰਹੋ।

ਗਰਮ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ: 
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ। ਦਰਅਸਲ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਕ ਕਿਰਿਆ ਵਧੀਆ ਹੁੰਦੀ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿਚ ਸਹਾਇਤਾ ਕਰਦੀ ਹੈ। 

ਨਿੰਬੂ ਅਤੇ ਸ਼ਹਿਦ
ਜੇਕਰ ਤੁਹਾਨੂੰ ਗਰਮ ਪਾਣੀ ਪੀਣ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡਾ ਭਾਰ ਜਲਦੀ ਘੱਟ ਹੋ ਜਾਵੇਗਾ।

ਪਾਲਕ 
ਭਾਰ ਘੱਟ ਕਰਨ ਲਈ ਪਾਲਕ ਜ਼ਰੂਰ ਖਾਓ, ਕਿਉਂਕਿ ਇਹ ਪੌਸ਼ਟਿਕ ਹਰੀ ਸਬਜ਼ੀ ਹੈ। ਤੁਸੀਂ ਪਾਲਕ ਨੂੰ ਉਬਾਲ ਕੇ ਜਾਂ ਪਕਾ ਕੇ ਖਾ ਸਕਦੇ ਹੋ। ਇਹ ਦੋਵੇਂ ਤਰੀਕੇ ਫਾਲਤੂ ਚਰਬੀ ਨੂੰ ਘਟਾਉਣ ਅਤੇ ਸਿਹਤਮੰਦ ਰਹਿਣ 'ਚ ਸਹਾਇਤਾ ਕਰਨਗੇ। 

ਬ੍ਰੋਕਲੀ
ਬ੍ਰੋਕਲੀ ਇੱਕ ਉੱਚ ਗੁਣਵੱਤਾ ਵਾਲਾ ਫਾਈਬਰ ਹੈ। ਇਹ ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ 'ਚ ਫਾਈਟੋ ਕੈਮੀਕਲ ਵੀ ਹੁੰਦੇ ਹਨ, ਜੋ ਸਰੀਰ ਦੀ ਚਰਬੀ ਨਾਲ ਲੜਦਾ ਹੈ। ਬ੍ਰੋਕਲੀ 'ਚ ਮੌਜੂਦ ਫੋਲੇਟ ਤੁਹਾਡੇ ਸਰੀਰ ਦੇ ਅੰਗਾਂ ਦੇ ਦੁਆਲੇ ਬਲੋਟਿੰਗ ਨੂੰ ਘਟਾਉਣ 'ਚ ਸਹਾਇਤਾ ਕਰਦਾ ਹੈ। 

ਗਾਜਰ
ਕੈਲੋਰੀ ਘਟਾਉਣ ਲਈ ਗਾਜਰ ਪ੍ਰਸਿੱਧ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਰੂਰ ਇਸ ਸਬਜ਼ੀ ਨੂੰ ਆਪਣੀ ਰੋਜ਼ ਦੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜਿਸਦਾ ਅਰਥ ਹੈ ਕਿ ਇਹ ਭਾਰ ਘਟਾਉਣ ਲਈ ਹੈ। 

ਖੀਰਾ
ਖੀਰਾ ਤੁਹਾਡੇ ਸਰੀਰ ਲਈ ਇਕ ਡੀਟੌਕਸ ਦਾ ਕੰਮ ਕਰਦਾ ਹੈ। ਇਹ ਤੁਹਾਨੂੰ ਹਾਈਡਰੇਟਿਡ ਰੱਖਦਾ ਹੈ ਅਤੇ ਵਾਧੂ ਭੋਜਨ ਦੀ ਤੁਹਾਡੀ ਇੱਛਾ ਨੂੰ ਰੋਕਦਾ ਹੈ। ਇਸ 'ਚ ਉਹ ਰਸ ਹੁੰਦੇ ਹਨ ਜੋ ਚਰਬੀ ਨੂੰ ਸਾੜਦੇ ਹਨ ਅਤੇ ਦੇਰ ਰਾਤ ਦੀ ਭੁੱਖ ਦਾ ਵੀ ਖ਼ਾਤਮਾ ਕਰਦੇ ਹਨ। ਇਸ 'ਚ ਕੈਲੋਰੀ ਘੱਟ ਹੁੰਦੀ ਹੈ।  ਇਸ ਦੀ ਵਰਤੋਂ ਰੋਜ਼ਾਨਾ ਤੇਜ਼ੀ ਨਾਲ ਭਾਰ ਘਟਾਉਣ ਲਈ ਕੀਤੀ ਜਾਣੀ ਚਾਹੀਦੀ ਹੈ।


rajwinder kaur

Content Editor

Related News