ਨੌਜਵਾਨ ਐਥਲੀਟਸ ਲਈ ਸਪੋਰਟਸ ਡ੍ਰਿੰਕਸ ਤੋਂ ਬਿਹਤਰ ਹੈ ਪਾਣੀ

04/17/2017 11:02:01 PM

ਵਾਸ਼ਿੰਗਟਨ— ਵਿਗਿਆਨੀਆਂ ਮੁਤਾਬਕ ਨੌਜਵਾਨ ਐਥਲੀਟਸ ਲਈ ਸਪੋਰਟਸ ਡ੍ਰਿੰਕ ਨਾਲੋਂ ਪਾਣੀ ਪੀਣਾ ਜ਼ਿਆਦਾ ਬਿਹਤਰ ਹੈ, ਕਿਉਂਕਿ ਊਰਜਾ ਯੁਕਤ ਪੀਣ ਵਾਲੇ ਪਦਾਰਥ ਬਲੱਡ ਪ੍ਰੈੱਸ਼ਰ ਵਧਾ ਸਕਦੇ ਹਨ ਅਤੇ ਇਹ ਬੱਚਿਆਂ ਅਤੇ ਨੌਜਵਾਨਾਂ ਵਿਚ ਦਿਲ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਕਈ ਲੋਕ ਖੇਡਾਂ ਦੇ ਨਾਲ ਸਪੋਰਟਸ ਡ੍ਰਿੰਕ ਨੂੰ ਜੋੜਦੇ ਹਨ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਉਹ ਪੇਸ਼ੇਵਰ ਖਿਡਾਰੀਆਂ ਨੂੰ ਵੀ ਅਜਿਹਾ ਕਰਦੇ ਦੇਖਦੇ ਹਨ। ਹਾਲਾਂਕਿ ਸ਼ੌਕੀਆ ਖੇਡਣ ਵਾਲੇ ਲੋਕ ਓਨੇ ਜੋਸ਼ ਨਾਲ ਨਹੀਂ ਖੇਡਦੇ ਜਾਂ ਓਨੀ ਦੇਰ ਤੱਕ ਨਹੀਂ ਖੇਡਦੇ, ਜਿਸ ਨਾਲ ਉਨ੍ਹਾਂ ਨੂੰ ਵੱਧ ਮਿੱਠੀ ਅਤੇ ਨਮਕ ਦੀ ਲੋੜ ਪਵੇ।

ਅਮਰੀਕਾ ਵਿਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਮੈਥਿਊ ਸਿਲਵੀਸ ਨੇ ਦੱਸਿਆ ਕਿ ਕਸਰਤ ਦੌਰਾਨ ਤੁਸੀਂ ਜਿੰਨੀ ਐਨਰਜੀ ਵੇਸਟ ਕਰਦੇ ਹੋ, ਉਸਦੀ ਘਾਟ ਸਪੋਰਟਸ ਡ੍ਰਿੰਕਸ ਕਰ ਸਕਦਾ ਹੈ ਪਰ ਉਸ ਲਈ ਤੁਹਾਨੂੰ ਇਕ ਘੰਟੇ ਵਿਚ 45 ਮਿੰਟ ਤੋਂ ਵੱਧ ਕਸਰਤ ਕਰਨੀ ਹੁੰਦੀ ਹੈ, ਉਦੋਂ ਤੁਸੀਂ ਸਪੋਰਟਸ ਡ੍ਰਿੰਕਸ ਬਾਰੇ ਸੋਚ ਸਕਦੇ ਹੋ ਪਰ ਬਹੁਤ ਸਾਰੇ ਬੱਚੇ ਇੰਨੀ ਕਸਰਤ ਨਹੀਂ ਕਰਦੇ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਵਧਦੀ ਮੋਟਾਪੇ ਦੀ ਦਰ ਨੂੰ ਦੇਖਦੇ ਹੋਏ ਉਨ੍ਹਾਂ ਲਈ ਕਸਰਤ ਕਰਨ ਤੋਂ ਬਾਅਦ ਵੱਧ ਮਿੱਠੇ ਵਾਲੇ ਸਪੋਰਟਸ ਡ੍ਰਿੰਕਸ ਦੀ ਸਿਫਾਰਿਸ਼ ਨਹੀਂ ਕੀਤੀ ਜਾ ਸਕਦੀ। ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਕੇਟੀ ਗਲੋਅਰ ਨੇ ਦੱਸਿਆ ਕਿ ਬੱਚਿਆਂ ਨੂੰ ਇਸ ਡ੍ਰਿੰਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਸਰੀਰ ਵਿਚ ਨਮੀ ਦਾ ਪੱਧਰ ਬਣਾਈ ਰੱਖਣ ਲਈ ਪਾਣੀ ਸਭ ਤੋਂ ਚੰਗਾ ਉਪਾਅ ਹੈ।