ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ 'ਅਖਰੋਟ', ਜਾਣੋ ਹੋਰ ਵੀ ਲਾਜਵਾਬ ਫਾਇਦੇ

10/31/2019 6:05:27 PM

ਜਲੰਧਰ— ਤੇਜ਼ ਦਿਮਾਗ ਅਤੇ ਯਾਦਦਾਸ਼ਤ ਨੂੰ ਵਧਾਉਣ ਦੇ ਨਾਲ-ਨਾਲ ਅਖਰੋਟ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਸੀਂ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹੋਗੇ। ਅਖਰੋਟ 'ਚ ਪ੍ਰੋਟੀਨ, ਕੈਲਸ਼ੀਅਮ, ਓਮੈਗਾ-3 ਫੈਟੀ ਐਸਿਡ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ ਸੈਲੇਨੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਅਖਰੋਟ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 
PunjabKesari

ਕੈਂਸਰ ਦਾ ਖਤਰਾ ਘੱਟ ਕਰਦਾ ਹੈ ਅਖਰੋਟ 
ਸੋਧ ਮੁਤਾਬਕ ਰੋਜ਼ਾਨਾ 4 ਅਖਰੋਟ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਵੀ ਕਾਫੀ ਘੱਟ ਹੁੰਦਾ ਹੈ। ਦਰਅਸਲ ਇਸ 'ਚ ਮੌਜੂਦ ਪੌਸ਼ਟਿਕ ਤੱਤ ਅਤੇ ਓਮੈਗਾ-3 ਫੈਟੀ ਐਸਿਡ ਸਰੀਰ 'ਚ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ, ਜਿਸ ਨਾਲ ਤੁਸੀਂ ਇਸ ਦੇ ਖਤਰੇ ਤੋਂ ਬਚੇ ਰਹਿੰਦੇ ਹੋ। 

PunjabKesari

ਦਿਮਾਗ ਲਈ ਫਾਇਦੇਮੰਦ 
ਅਖਰੋਟ ਨੂੰ ਬਰੇਨ ਫੂਡ ਵੀ ਕਿਹਾ ਜਾਂਦਾ ਹੈ।  ਇਸ 'ਚ ਕਈ ਤਰ੍ਹਾਂ ਦੇ ਯੌਗਿਕ ਗੁਣ ਹੁੰਦੇ ਹਨ, ਜੋ ਬੁਢਾਪੇ 'ਚ ਦਿਮਾਗ ਨਾਲ ਸਬੰਧਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। 

ਦਿਲ ਦੇ ਰੋਗਾਂ ਤੋਂ ਕਰੇ ਬਚਾਅ 
ਅਖਰੋਟ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਤੋਂ ਇਲਾਵਾ ਅਖਰੋਟ ਖਾਣ ਨਾਲ ਮੋਟਾਪਾ ਘੱਟ ਹੋਣ ਦੇ ਨਾਲ-ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

ਤਣਾਅ ਤੋਂ ਦੇਵੇ ਰਾਹਤ 
ਅੱਜਕਲ੍ਹ ਭਜਦੌੜ ਭਰੀ ਜ਼ਿੰਦਗੀ 'ਚ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਰੋਜ਼ਾਨਾ ਅਖਰੋਟ ਖਾਣ ਨਾਲ ਤਣਾਅ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਦਿਨਭਰ ਕੰਮ ਕਰਨ ਲਈ ਊਰਜਾ ਵੀ ਮਿਲਦੀ ਹੈ। 

PunjabKesari

ਪਾਚਨ ਕਿਰਿਆ ਕਰੇ ਮਜ਼ਬੂਤ 
ਰੋਜ਼ਾਨਾ 4 ਅਖਰੋਟ ਖਾਣ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਕਬਜ਼, ਐਸੀਡਿਟੀ ਦੀ ਸਮੱਸਿਆ ਵੀ  ਦੂਰੀ ਹੁੰਦੀ ਹੈ। 

ਭਾਰ ਘੱਟ ਕਰਨ 'ਚ ਸਹਾਇਕ 
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਅਖਰੋਟ ਦਾ ਸੇਵ ਕਰਨਾ ਚਾਹੀਦਾ ਹੈ। ਇਸ ਨਾਲ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਮੈਟਾਬਾਲੀਜ਼ਿਮ ਵੀ ਬੂਸਟ ਹੁੰਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।


Related News