ਸਫਰ ਦੇ ਦੌਰਾਨ ਹੋਣ ਵਾਲੀ ਉਲਟੀਆਂ ਤੋਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਪਾ ਸਕਦੇ ਹੋ ਛੁਟਕਾਰਾ

10/24/2016 10:11:24 AM

ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਫਰ ਦੇ ਦੌਰਾਨ ਸਿਰਦਰਦ ਅਤੇ ਉਲਟੀਆਂ ਆਦਿ ਬੀਮਾਰੀਆਂ ਦੀ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ਲੋਕ ਸਫਰ ਦਾ ਪੂਰਾ ਮਜਾ ਨਹੀਂ ਲੈ ਪਾਉਂਦੇ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਮਿੰਟ ਤੇਲ ਦੀਆਂ ਕੁਝ ਬੂੰਦਾਂ ਕਿਸੀ ਰੁਮਾਲ ''ਤੇ ਛਿੜਕੋ ਅਤੇ ਉਸ ਨੂੰ ਸੁੰਘੋ। ਮਿੰਟ ਦੀ ਚਾਹ ਪੀਣ ਨਾਲ ਵੀ ਆਰਾਮ ਮਿਲਦਾ ਹੈ।
2. ਅਦਰਕ ਦੀਆਂ ਗੋਲੀਆਂ,ਟੌਫੀ ਜਾਂ ਫਿਰ ਅਦਰਕ ਦੀ ਚਾਹ ਵੀ ਬਹੁਤ ਹੀ ਕੰਮ ਆਉਂਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
3. ਯਾਤਰਾ ਕਰਦੇ ਸਮੇਂ ਪੜਣ-ਲਿਖਣ ਤੋਂ ਬਚੋ। ਇਸ ਤੋਂ ਵਧੀਆ ਹੈ ਕਿ ਤੁਸੀਂ ਗਾਣੇ ਸੁਣੋ।
4. ਸਿਰ ਨੂੰ ਪਿੱਛੇ ਦੀ ਰੱਖ ਕੇ ਆਰਾਮ ਦੀ ਮੁਦਰਾ ''ਚ ਬੈਠੋ। ਖਿੜਕੀ ਖੋਲ੍ਹ ਕੇ ਬੈਠਣ ਨਾਲ ਹਵਾ ਲੱਗਦੀ ਹੈ ਅਤੇ ਆਰਾਮ ਮਿਲਦਾ ਹੈ।