ਬਲੱਡ ਕਲਾਟਿੰਗ ਤੋਂ ਬਚਣ ਲਈ ਜ਼ਰੂਰੀ ਹੈ ਵਿਟਾਮਿਨ-ਕੇ

02/04/2020 9:44:04 AM

ਨਵੀਂ ਦਿੱਲੀ– ਵਿਟਾਮਿਨ-ਕੇ ਵਿਟਾਮਿਨਸ ਦੇ ਉਸ ਗਰੁੱਪ ਤੋਂ ਆਉਂਦਾ ਹੈ, ਜਿਨ੍ਹਾਂ ਨੂੰ ਫੈਟ-ਸਾਲਿਊਬਲ ਵਿਟਾਮਿਨਸ ਕਿਹਾ ਜਾਂਦਾ ਹੈ। ਯਾਨੀ ਇਹ ਵਿਟਾਮਿਨਸ ਸਾਡੇ ਸਰੀਰ ’ਚ ਸਥਿਤ ਫੈਟ ’ਚ ਘੁਲਣਸ਼ੀਲ ਹੁੰਦੇ ਹਨ। ਇਹੀ ਕਾਰਣ ਹੈ ਕਿ ਵਿਟਾਮਿਨ-ਕੇ ਸਾਡੇ ਬਲੱਡ ਨੂੰ ਗਾੜ੍ਹਾ ਹੋਣ ਤੋਂ ਰੋਕਦਾ ਹੈ। ਇਸ ਕਾਰਣ ਸਾਡਾ ਬਲੱਡ ਫਲੋ ਸਹੀ ਬਣਿਆ ਰਹਿੰਦਾ ਹੈ ਅਤੇ ਸਰੀਰ ’ਚ ਖੂਨ ਦਾ ਕਲਾਟ ਨਹੀਂ ਜੰਮਦਾ ਯਾਨੀ ਬਲੱਡ ਕਲਾਟਿੰਗ ਦਾ ਖਤਰਾ ਦੂਰ ਹੁੰਦਾ ਹੈ। ਆਓ ਜਾਣਦੇ ਹਾਂ ਵਿਟਾਮਿਨ-ਕੇ ਸਾਨੂੰ ਕਿਨ੍ਹਾਂ-ਕਿਨ੍ਹਾਂ ਫੂਡਸ ਤੋਂ ਪ੍ਰਾਪਤ ਹੁੰਦਾ ਹੈ ਅਤੇ ਸਾਡੇ ਸਰੀਰ ਨੂੰ ਹੋਰ ਕਿਸ ਤਰ੍ਹਾਂ ਫਾਇਦਾ ਪਹੁੰਚਾਉਂਦਾ ਹੈ।

ਕਿਵੇਂ ਕੰਮ ਕਰਦਾ ਹੈ ਵਿਟਾਮਿਨ-ਕੇ?

ਸਾਡੇ ਸਰੀਰ ’ਚ ਕਿਤੇ ਵੀ ਸੱਟ ਲੱਗਣ ’ਤੇ ਜਦੋਂ ਖੂਨ ਨਿਕਲਣ ਲੱਗਦਾ ਹੈ ਤਾਂ ਕੁਝ ਦੇਰ ’ਚ ਹੀ ਉਸ ਥਾਂ ’ਤੇ ਬਲੱਡ ਦੀ ਇਕ ਲੇਅਰ ਬਣ ਕੇ ਸੁੱਕ ਜਾਂਦੀ ਹੈ ਤਾਂ ਕਿ ਸਰੀਰ ਤੋਂ ਵੱਧ ਖੂਨ ਦਾ ਰਿਸਾਅ ਨਾ ਹੋ ਸਕੇ। ਇਹ ਕੰਮ ਬਲੱਡ ’ਚ ਮੌਜੂਦ ਪ੍ਰੋਥੋਮਬਿਨ ਨਾਂ ਦੇ ਪ੍ਰੋਟੀਨ ਦੇ ਕਾਰਣ ਹੁੰਦਾ ਹੈ। ਇਸ ਪ੍ਰੋਟੀਨ ਦੇ ਨਿਰਮਾਣ ਲਈ ਸਰੀਰ ਨੂੰ ਵਿਟਾਮਿਨ-ਕੇ ਦੀ ਲੋੜ ਹੁੰਦੀ ਹੈ। ਯਾਨੀ ਵਿਟਾਮਿਨ-ਕੇ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ। ਸਰੀਰ ਦੇ ਅੰਦਰ ਬਲੱਡ ਨੂੰ ਜੰਮਣ ਨਹੀਂ ਦਿੰਦਾ ਅਤੇ ਸਰੀਰ ਦੇ ਬਾਹਰ ਬਲੱਡ ਨੂੰ ਵਗਣ ਨਹੀਂ ਦਿੰਦਾ।

ਹੱਡੀਆਂ ਲਈ ਜ਼ਰੂਰੀ ਵਿਟਾਮਿਨ-ਕੇ

ਅਜਿਹਾ ਨਹੀਂ ਹੈ ਕਿ ਸਿਰਫ ਬਲੱਡ ਦਾ ਕਲਾਟ ਜਮਾਉਣ ਲਈ ਸਾਡੇ ਸਰੀਰ ਨੂੰ ਵਿਟਾਮਿਨ-ਕੇ ਚਾਹੀਦਾ ਹੈ ਸਗੋਂ ਹੱਡੀਆਂ ਦੀ ਮਜ਼ਬੂਤੀ ਲਈ ਵੀ ਇਸ ਦੀ ਲੋੜ ਹੁੰਦੀ ਹੈ। ਵਿਟਾਮਿਨ-ਕੇ ਹੱਡੀਆਂ ਦੇ ਮੈਕੇਨਿਜ਼ਮ ਨੂੰ ਠੀਕ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਨਾ ਤਾਂ ਹੱਡੀਆਂ ਬਹੁਤ ਸਾਫਟ ਹੁੰਦੀਆਂ ਹਨ ਅਤੇ ਨਾ ਹੀ ਕਮਜ਼ੋਰ। ਅਜਿਹੇ ’ਚ ਫਰੈਕਚਰ ਦਾ ਡਰ ਕਾਫੀ ਘੱਟ ਹੋ ਜਾਂਦਾ ਹੈ।

ਬੱਚਿਆਂ ਨੂੰ ਲੱਗਦਾ ਹੈ ਇੰਜੈਕਸ਼ਨ

ਜਨਮ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਪਲਾਂਟ ਬੇਸਡ ਡਾਈਟ ਖਾਣ ਲਈ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਇਸ ਨੂੰ ਚਬਾਉਣ ਅਤੇ ਪਚਾਉਣ ’ਚ ਅਸਮਰੱਥ ਹੁੰਦੇ ਹਨ। ਇਹੀ ਕਾਰਣ ਹੈ ਕਿ ਜ਼ਿਆਦਾਤਰ ਬੱਚਿਆਂ ਨੂੰ ਜਨਮ ਤੋਂ ਬਾਅਦ ਟ੍ਰੀਟਮੈਂਟ ਦੌਰਾਨ ਵਿਟਾਮਿਨ-ਕੇ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਕਾਰਣ ਉਨ੍ਹਾਂ ਨੂੰ ਜਾਨਲੇਵਾ ਬਲੀਡਿੰਗ ਤੋਂ ਬਚਾਇਆ ਜਾ ਸਕੇ।

ਇਨ੍ਹਾਂ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਵਰਤੋਂ

ਜੋ ਲੋਕ ਖੂਨ ਦੇ ਪਤਲੇਪਨ ਕਾਰਣ ਕਿਸੇ ਬੀਮਾਰੀ ਜਾਂ ਸਮੱਸਿਆ ਨਾਲ ਜੂਝ ਰਹੇ ਹਨ ਜਾਂ ਜੋ ਲੋਕ ਖੂਨ ਨੂੰ ਪਤਲਾ ਕਰਨ ਦੀਆਂ ਦਵਾਈਆਂ ਖਾ ਰਹੇ ਹਨ, ਨੂੰ ਆਪਣੀ ਡਾਈਟ ’ਚ ਵਿਟਾਮਿਨ-ਕੇ ਨਾਲ ਰਿਚ ਫੂਡ ਅਤੇ ਫਰੂਟਸ ਐਡ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਜਾਣਨਾ ਚਾਹੀਦਾ ਹੈ ਕਿ ਉਹ ਖਾਣੇ ’ਚ ਕੀ-ਕੀ ਚੀਜ਼ਾਂ ਖਾ ਸਕਦੇ ਹਨ ਅਤੇ ਕੀ ਨਹੀਂ।