Health Tips: ਵਿਟਾਮਿਨ-ਬੀ ਦੀ ਘਾਟ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਜਾਣੋ ਲੱਛਣ ਅਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

08/01/2022 5:31:01 PM

ਜਲੰਧਰ (ਬਿਊਰੋ) - ਵਿਟਾਮਿਨ-ਬੀ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਤੱਤ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ-ਬੀ ਦੀ ਭਰਪੂਰ ਮਾਤਰਾ ਹੋਣੀ ਚਾਹੀਦੀ ਹੈ। ਇਸ ਦੀ ਘਾਟ ਹੋਣ ਨਾਲ ਸਰੀਰ ਵਿੱਚ ਸਰੀਰਕ ਸਮੱਸਿਆਵਾਂ ਦੇ ਨਾਲ ਨਾਲ ਮਾਨਸਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂ ਸਕਦਾ ਹੈ। ਜਦੋਂ ਸਾਡੇ ਸਰੀਰ ਵਿੱਚ ਇਸ ਦੀ ਘਾਟ ਹੋ ਜਾਂਦੀ ਹੈ, ਤਾਂ ਇਸ ਨਾਲ ਚੱਲਣ ਫਿਰਨ ਵਿੱਚ ਪ੍ਰੇਸ਼ਾਨੀ, ਸਾਹ ਲੈਣ ਚ ਸਮੱਸਿਆ ਅਤੇ ਅਨੀਮੀਆ ਜਿਹੀ ਸਮੱਸਿਆ ਹੋ ਸਕਦੀ ਹੈ।

ਵਿਟਾਮਿਨ-ਬੀ ਦੇ ਮੁੱਖ ਲੱਛਣ

. ਚਮੜੀ ਦਾ ਪੀਲਾ ਪੈ ਜਾਣਾ
. ਜੀਭ ’ਤੇ ਦਾਣੇ ਹੋਣੇ
. ਮੂੰਹ ਵਿਚ ਛਾਲੇ ਹੋਣੇ
. ਅੱਖਾਂ ਦੀ ਰੋਸ਼ਨੀ ਘੱਟ ਹੋਣੀ
. ਯਾਦਦਾਸ਼ਤ ਵਿੱਚ ਘਾਟ
. ਜ਼ਿਆਦਾ ਕਮਜ਼ੋਰੀ ਅਤੇ ਸੁਸਤੀ ਹੋਣੀ
. ਸਾਹ ਫੁੱਲ ਜਾਣਾ
. ਸਿਰਦਰਦ
. ਭੁੱਖ ਘੱਟ ਲੱਗਣੀ
. ਜ਼ਿਆਦਾ ਠੰਢ ਲੱਗਣੀ

ਵਿਟਾਮਿਨ-ਬੀ ਦੀ ਘਾਟ ਨਾਲ ਹੋਣ ਵਾਲੀਆਂ ਬੀਮਾਰੀਆਂ
ਇਸ ਵਿਟਾਮਿਨ ਦੀ ਲੰਬੇ ਸਮੇਂ ਤਕ ਘਾਟ ਹੋਣ ’ਤੇ ਅਨੀਮੀਆ, ਥਕਾਨ, ਹੱਥਾਂ ਪੈਰਾਂ ਵਿਚ ਅਕੜਨ, ਮੂੰਹ ਵਿਚ ਛਾਲੇ, ਕਬਜ਼, ਦਸਤ ਅਤੇ ਦਿਮਾਗ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ।

ਵਿਟਾਮਿਨ ਬੀ ਦੀ ਘਾਟ ਪੂਰੀ ਕਰਨ ਲਈ ਖਾਓ ਇਹ ਚੀਜ਼ਾਂ

ਬਰੌਕਲੀ
ਬਰੌਕਲੀ ਵਿਚ ਵਿਟਾਮਿਨ-ਬੀ ਦੇ ਨਾਲ-ਨਾਲ ਫੋਲੇਟ ਹੁੰਦਾ ਹੈ, ਜੋ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਨਹੀਂ ਹੋਣ ਦਿੰਦਾ। ਇਸ ਲਈ ਇਸ ਦਾ ਸੇਵਨ ਕਰਨ ਨਾਲ ਵਿਟਾਮਿਨ-ਬੀ ਦੀ ਘਾਟ ਪੂਰੀ ਹੋ ਜਾਂਦੀ ਹੈ।

ਦੁੱਧ
ਦੁੱਧ ਵਿੱਚ ਕੈਲਸ਼ੀਅਮ ਦੇ ਨਾਲ ਨਾਲ ਭਰਪੂਰ ਮਾਤਰਾ ਵਿੱਚ ਵਿਟਾਮਿਨ-ਬੀ ਪਾਇਆ ਜਾਂਦਾ ਹੈ। ਇਸ ਲਈ ਸਰੀਰ ਵਿੱਚ ਵਿਟਾਮਿਨ-ਬੀ ਦੀ ਘਾਟ ਹੋਣ ’ਤੇ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ ਦਾ ਸੇਵਨ ਵੀ ਕਰ ਸਕਦੇ ਹੋ।

ਮੀਟ
ਵਿਟਾਮਿਨ-ਬੀ ਦੀ ਘਾਟ ਪੂਰੀ ਕਰਨ ਲਈ ਤੁਸੀਂ ਮੀਟ ਦਾ ਸੇਵਨ ਕਰ ਸਕਦੇ ਹੋ। ਇਸ ਲਈ ਇਸ ਨੂੰ ਵਿਟਾਮਿਨ-ਬੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ।

ਪਨੀਰ
ਪਨੀਰ ਵਿੱਚ ਵਿਟਾਮਿਨ-ਬੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਵਿਟਾਮਿਨ-ਬੀ ਦੀ ਘਾਟ ਹੋਣ ’ਤੇ ਪਨੀਰ ਦਾ ਸੇਵਨ ਵੱਧ ਤੋਂ ਵੱਧ ਕਰੋ ।

ਅੰਡਾ
ਅੰਡੇ ਵਿੱਚ ਕੈਲਸ਼ੀਅਮ, ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ-ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਆਪਣੀ ਡਾਈਟ ਵਿਚ ਅੰਡੇ ਨੂੰ ਜ਼ਰੂਰ ਸ਼ਾਮਲ ਕਰੋ ।


rajwinder kaur

Content Editor

Related News