ਦਹੀਂ ਦੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

10/10/2017 11:28:49 AM

ਨਵੀਂ ਦਿੱਲੀ— ਜਿਵੇਂ ਲੋਕਾਂ ਦਾ ਲਾਈਫ ਸਟਾਈਲ ਬਦਲ ਰਿਹਾ ਹੈ ਉਂਝ ਹੀ ਉਨ੍ਹਾਂ ਦੀ ਸਿਹਤ ਵੀ ਵਿਗੜਦੀ ਜਾ ਰਹੀ ਹੈ। ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਹੈਲਥ ਦੀ ਸਮੱਸਿਆ ਤੋਂ ਲੰਘ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਲਗਾਤਾਰ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਹਨ। ਅਸੀਂ ਲੋਕ ਪੋਸ਼ਕ ਤੱਤਾਂ ਨਾਲੋਂ ਜ਼ਿਆਦਾ ਸੁਆਦੀ ਚੀਜ਼ਾਂ ਵਲ ਭੱਜਦੇ ਹਾਂ। ਆਪਣੀ ਸਿਹਤ ਦੇ ਬਾਰੇ ਨਾ ਸੋਚ ਕੇ ਮੂੰਹ ਦਾ ਸੁਆਦ ਦੇਖਦੇ ਹਾਂ, ਜਿਸ ਵਜ੍ਹਾ ਨਾਲ ਸਾਨੂੰ ਕੋਈ ਨਾ ਕੋਈ ਪ੍ਰੇਸ਼ਾਨੀ ਬਣੀ ਰਹਿੰਦੀ ਹੈ। ਉਂਝ ਦਹੀਂ ਨੂੰ ਤਾਂ ਸਾਰੇ ਲੋਕ ਬੜੇ ਹੀ ਸ਼ੋਂਕ ਨਾਲ ਖਾਂਦੇ ਹਨ। ਇਸ ਨਾਲ ਸਿਹਤ ਅਤੇ ਬਿਊਟੀ ਨਾਲ ਜੁੜੇ ਫਾਇਦਿਆਂ ਦੇ ਬਾਰੇ ਵੀ ਸਾਰੇ ਲੋਕ ਜਾਣਦੇ ਹਨ। ਦਹੀਂ ਖਾਣ ਨਾਲ ਮੋਟਾਪੇ ਵਰਗੀਆਂ ਗੰਭੀਰ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿਵੇਂ
ਦਹੀਂ ਕਰਦਾ ਹੈ ਚਰਬੀ ਦਾ ਸਫਾਇਆ
ਅੱਜ ਹਰ ਕਿਸੇ ਨੂੰ ਪੇਟ 'ਤੇ ਜਮਾ ਚਰਬੀ ਦੀ ਸਮੱਸਿਆ ਹੈ। ਇਸ ਨੂੰ ਘੱਟ ਕਰਨ ਲਈ ਲੋਕ ਘੰਟਿਆਂ ਤੱਕ ਜਿੰਮ ਵਿਚ ਜਾ ਕੇ ਪਸੀਨਾ ਵਹਾਉਂਦੇ ਹਨ ਪਰ ਜੇ ਨਿਯਮਿਤ ਰੂਪ ਵਿਚ ਦਹੀਂ ਖਾਦਾ ਜਾਵੇ ਤਾਂ ਕੁਝ ਹੀ ਦਿਨਾਂ ਵਿਚ ਪੇਟ ਦੀ ਚਰਬੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਰੋਜ਼ ਸਵੇਰੇ ਖਾਲੀ ਪੇਟ ਦਹੀਂ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ।
2. ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵੀ ਦਰੁਸਤ ਰਹਿੰਦੀ ਹੈ ਅਤੇ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ। 
3. ਰੋਜ਼ ਦਹੀਂ ਦੀ ਵਰਤੋਂ ਕਰਨ ਨਾਲ ਵਾਲ ਝੜਣ ਦੀ ਸਮੱਸਿਆ ਵੀ ਦੂਰ ਹੋਵੇਗੀ।
4. ਇਸ ਤੋਂ ਇਲਾਵਾ ਨਹਾਉਣ ਤੋਂ ਪਹਿਲਾਂ ਵਾਲਾਂ ਦੀਆਂ ਜੜਾਂ 'ਤੇ ਦਹੀਂ ਨਾਲ ਮਾਲਿਸ਼ ਕਰਨ ਨਾਲ ਜੜਾਂ ਮਜ਼ਬੂਤ ਹੁੰਦੀਆਂ ਹਨ ਅਤੇ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 
5. ਸਰੀਰ ਵਿਚੋਂ ਆਉਣ ਵਾਲੀ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਦਹੀਂ ਕਾਫੀ ਫਾਇਦੇਮੰਦ ਹੈ। ਨਹਾਉਣ ਤੋਂ ਪਹਿਲਾਂ ਦਹੀਂ ਅਤੇ ਵੇਸਣ ਦੀ ਪੇਸਟ ਨੂੰ ਸਰੀਰ 'ਤੇ ਲਗਾ ਕੇ ਮਾਲਿਸ਼ ਕਰੋ। ਇਸ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ।