ਦੁੱਧ ਨਾਲ ਗੁੜ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

09/19/2017 5:25:39 PM

ਨਵੀਂ ਦਿੱਲੀ— ਦੁੱਧ ਪੀਣਾ ਸਿਹਤ ਲÎਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਕ ਕਰਨ ਦਾ ਕੰਮ ਕਰਦਾ ਹੈ। ਕੁਝ ਲੋਕ ਠੰਡਾ ਦੁੱਧ ਅਤੇ ਕਈ ਗਰਮ ਦੁੱਧ ਪੀਣਾ ਪਸੰਦ ਕਰਦੇ ਹਨ ਪਰ ਗਰਮ ਦੁੱਧ ਦੇ ਨਾਲ ਜੇ ਗੁੜ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦਾ ਹੈ। ਗੁੜ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਜਦੋਂ ਗੁੜ ਦੇ ਨਾਲ ਗਰਮ ਦੁੱਧ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਆਓ ਜਾਣਦੇ ਹਾਂ ਦੁੱਧ ਅਤੇ ਗੁੜ ਦੀ ਇਕੱਠੀ ਵਰਤੋਂ ਕਰਨ ਨਾਲ ਕੀ ਫਾਇਦੇ ਮਿਲਦੇ ਹਨ। 
1. ਭਾਰ ਘੱਟ ਕਰੇ
ਮੋਟਾਪਾ ਜੋ ਕਿ ਅੱਜਕਲ ਦੇ ਲੋਕਾਂ ਦੀ ਆਮ ਸਮੱਸਿਆ ਹੈ। ਸਰੀਰ ਦਾ ਭਾਰ ਘੱਟ ਕਰਨ ਲਈ ਲੋਕ ਕੀ ਕੁਝ ਨਹੀਂ ਕਰਦੇ ਪਰ ਜ਼ਿਆਦਾ ਫਰਕ ਨਹੀਂ ਪੈਂਦਾ। ਅਜਿਹੇ ਵਿਚ ਗਰਮ ਦੁੱਧ ਵਿਚ ਚੀਨੀ ਦੀ ਥਾਂ 'ਤੇ ਗੁੜ ਮਿਲਾ ਕੇ ਪੀਓ ਜਿਸ ਨਾਲ ਭਾਰ ਕੰਟਰੋਲ ਵਿਚ ਰਹੇਗਾ। 
2. ਖੂਨ ਸਾਫ ਕਰੇ
ਸਰੀਰ ਵਿਚ ਖੂਨ ਨੂੰ ਸਾਫ ਕਰਨ ਲਈ ਵੀ ਦੁੱਧ ਅਤੇ ਗੁੜ ਫਾਇਦੇਮੰਦ ਰਹਿੰਦਾ ਹੈ। ਖੂਨ ਵਿਚ ਅਸ਼ੁੱਧੀਆਂ ਦੀ ਵਜ੍ਹਾ ਨਾਲ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿਚ ਗਰਮ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। 
3. ਪਾਚਨ ਸ਼ਕਤੀ
ਸਰੀਰ ਦੀ ਪਾਚਨ ਸ਼ਕਤੀ ਖਰਾਬ ਹੋਣ ਦੀ ਵਜ੍ਹਾ ਨਾਲ ਪੇਟ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲਗ ਜਾਂਦੀਆਂ ਹਨ। ਅਜਿਹੇ ਵਿਚ ਰੋਜ਼ ਰਾਤ ਨੂੰ ਸੋਂਣ ਤੋਂ ਪਹਿਲਾਂ ਗਰਮ ਦੁੱਧ ਵਿਚ ਗੁੜ ਮਿਲਾ ਕੇ ਪੀਓ, ਜਿਸ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ। 
4. ਖੂਬਸੂਰਤ ਚਮੜੀ
ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਨਾਲ ਚਮੜੀ ਖੂਬਸੂਰਤ ਬਣਦੀ ਹੈ ਅਤੇ ਇਸ ਨਾਲ ਚਮੜੀ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹੀ ਨਹੀਂ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਵਾਲ ਵੀ ਮਜ਼ਬੂਤ ਅਤੇ ਲੰਬੇ ਹੁੰਦੇ ਹਨ। 
5. ਜੋੜਾਂ ਵਿਚ ਦਰਦ
ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਹਰ ਰੋਜ਼ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰੋ, ਜਿਸ ਨਾਲ ਮਾਸਪੇਸ਼ੀਆਂ ਦੀ ਦਰਦ ਤੋਂ ਰਾਹਤ ਮਿਲਦੀ ਹੈ। 
6. ਮਾਹਾਵਾਰੀ ਦਾ ਦਰਦ
ਕੁਝ ਔਰਤਾਂ ਨੂੰ ਮਾਹਾਵਾਰੀ ਵਿਟ ਦਰਦ ਦੇ ਦੌਰਾਨ ਪੇਟ ਅਤੇ ਕਮਰ ਵਿਚ ਕਾਫੀ ਦਰਦ ਹੁੰਦਾ ਹੈ ਅਜਿਹੇ ਵਿਚ ਇਨ੍ਹਾਂ ਦਿਨਾਂ ਵਿਚ ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਦਰਦ ਤੋਂ ਰਾਹਤ ਮਿਲੇਗੀ। 
7. ਥਕਾਵਟ ਦੂਰ ਕਰੇ
ਸਾਰਾ ਦਿਨ ਕੰਮ ਕਰਨ ਦੀ ਵਜ੍ਹਾ ਨਾਲ ਥਕਾਵਟ ਹੋ ਜਾਂਦੀ ਹੈ ਜਿਸ ਨਾਲ ਰਾਤ ਵਿਚ ਸਹੀ ਤਰੀਕੇ ਨਾਲ ਨੀਂਦ ਵੀ ਨਹੀਂ ਆਉਂਦੀ। ਅਜਿਹੇ ਵਿਚ ਰਾਤ ਨੂੰ ਸੋਂਣ ਤੋਂ ਪਹਿਲਾਂ ਗਰਮ ਦੁੱਧ ਦੇ ਨਾਲ ਗੁੜ ਖਾਓ ਜਿਸ ਨਾਲ ਥਕਾਵਟ ਦੂਰ ਹੋਵੇਗੀ ਅਤੇ ਨੀਂਦ ਵੀ ਚੰਗੀ ਆਵੇਗੀ।