ਅੱਖਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

04/23/2018 11:14:06 AM

ਨਵੀਂ ਦਿੱਲੀ— ਧੂਲ-ਮਿੱਟੀ ਕਾਰਨ ਅੱਖਾਂ 'ਚ ਬੈਕਟੀਰੀਆ ਇਨਫੈਕਸ਼ਨ ਹੋਣ ਕਾਰਨ ਅੱਖਾਂ ਹਲਕੀਆਂ ਲਾਲ ਜਾਂ ਪਿੰਕ ਕਲਰ ਦੀਆਂ ਹੋਣ ਲੱਗਦੀ ਹੈ। ਜਿਸ ਨਾਲ ਮੈਡੀਕਲ ਭਾਸ਼ਾ 'ਚ 'ਕੰਜਕਟਵਾਈਟਿਸ' ਕਹਿੰਦੇ ਹਨ ਅਤੇ ਆਮ ਲੋਕ ਇਸ ਨੂੰ ਪਿੰਕ ਆਈ ਬੋਲਦੇ ਹਨ। ਕੰਜਕਟਿਵ ਅੱਖ ਦਾ ਹਿੱਸਾ ਹੈ ਜੋ ਇਸ ਨੂੰ ਨਮ ਰੱਖਣ 'ਚ ਮਦਦ ਕਰਦੀ ਹੈ। ਇਸ 'ਚ ਇਨਫੈਕਸ਼ਨ ਹੋਣ 'ਤੇ ਅੱਖਾਂ ਪਿੰਕ ਹੋਣ ਲੱਗਦੀਆਂ ਹਨ। ਇਹ ਸਮੱਸਿਆ ਪਹਿਲਾਂ ਇਕ ਅੱਖਾਂ 'ਚ ਹੁੰਦੀ ਹੈ ਪਰ ਇਸ 'ਤੇ ਧਿਆਨ ਨਾ ਦੇਣ ਕਾਰਨ ਇਹ ਸਮੱਸਿਆ ਦੂਜੀ ਅੱਖਾਂ 'ਚ ਵੀ ਹੋ ਸਕਦੀ ਹੈ। ਇਸ ਸਮੱਸਿਆ ਨੂੰ ਵਧਣ ਤੋਂ ਰੋਕਣ ਲਈ ਅੱਜ ਅਸੀ ਤੁਹਾਨੂੰ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ,ਜਿਸ ਦੀ ਵਰਤੋਂ ਕਰਕੇ ਤੁਸੀ ਇਸ ਨੂੰ ਘਰ 'ਤੇ ਹੀ ਠੀਕ ਕਰ ਸਕਦੇ ਹੋ।
'ਕੰਜਕਟਿਵਾਈਟਸ' ਦੇ ਲੱਛਣ
-
ਅੱਖਾਂ ਦਾ ਰੰਗ ਪਿੰਕ ਜਾਂ ਹਲਕਾ ਲਾਲ ਹੋਣਾ
- ਅੱਖਾਂ 'ਚੋਂ ਪਾਣੀ ਨਿਕਲਣਾ ਅਤੇ ਜਲਣ ਰਹਿਣਾ
- ਖਾਰਸ਼ ਅਤੇ ਸੋਜ ਆਉਣਾ
- ਅੱਖਾਂ ਦੇ ਸਾਈਡਾਂ 'ਤੇ ਪਪੜੀ ਬਣਨਾ
ਘਰੇਲੂ ਉਪਾਅ
1. ਬਰਫ

ਬਰਫ ਦੇ ਟੁੱਕੜਿਆਂ ਨਾਲ ਅੱਖਾਂ ਸਾਫ ਕਰਨ ਨਾਲ ਇਸ 'ਚੋਂ ਇਨਫੈਕਸ਼ਨ ਦੂਰ ਹੁੰਦੀ ਹੈ। ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਪਿੰਕ ਆਈ ਤੋਂ ਰਾਹਤ ਮਿਲਦੀ ਹੈ।
2. ਧਨੀਆ
ਅੱਖਾਂ ਦੀ ਸੋਜ, ਲਾਲਿਮਾ ਅਤੇ ਦਰਦ ਤੋਂ ਰਾਹਤ ਪਾਉਣ ਲਈ ਧਨੀਆ ਕਾਫੀ ਕਾਰਗਾਰ ਉਪਾਅ ਹੈ। ਇਸ ਦੀ ਵਰਤੋਂ ਕਰਨ ਲਈ ਤਾਜ਼ੇ ਧਨੀਏ ਨੂੰ ਪਾਣੀ 'ਚ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਠੰਡਾ ਹੋਣ ਦਿਓ। ਫਿਰ ਇਸ ਪਾਣੀ ਨਾਲ ਅੱਖਾਂ ਨੂੰ ਧੋਵੋ।
3. ਦੁੱਧ-ਸ਼ਹਿਦ
ਅੱਖਾਂ ਤੋਂ ਇਨਫੈਕਸ਼ਨ ਹਟਾਉਣ ਲਈ ਗਰਮ ਦੁੱਧ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਲਓ ਅਤੇ ਇਸ ਨਾਲ ਅੱਖਾਂ ਨੂੰ ਸਾਫ ਕਰੋ। ਨਾਲ ਹੀ ਇਸ ਨੂੰ ਆਈ ਡ੍ਰਾਪ ਦੀ ਤਰ੍ਹਾਂ ਅੱਖਾਂ 'ਚ ਪਾਓ।
4. ਤੇਲ ਨਾਲ ਕਰੋ ਸਿੰਕਾਈ
ਇਨਫੈਕਸ਼ਨ ਨੂੰ ਰੋਕਣ ਲਈ ਸਿੰਕਾਈ ਕਾਫੀ ਵਧੀਆ ਉਪਾਅ ਹੈ। ਇਸ ਲਈ ਗੁਲਾਬ, ਲੈਵੇਂਡਰ ਅਤੇ ਕੈਮੋਮਾਈਲ ਕਿਸੇ ਵੀ ਇਕ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਗਰਮ ਕਰਕੇ ਕੱਪੜਿਆਂ 'ਤੇ ਪਾਓ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਇਸ ਪ੍ਰਕਿਰਿਆ ਨੂੰ ਦਿਨ 'ਚ 3-4 ਵਾਰ ਕਰੋ।
5. ਸੇਬ ਦਾ ਸਿਰਕਾ
ਅੱਖਾਂ ਨੂੰ ਧੋਂਣ ਲਈ 1 ਕੱਪ ਸੇਬ ਦੇ ਸਿਰਕੇ ਅਤੇ 1 ਕੱਪ ਪਾਣੀ ਨੂੰ ਮਿਲਾਓ। ਫਿਰ ਇਸ ਮਿਸ਼ਰਣ ਨਾਲ ਅੱਖਾਂ ਨੂੰ ਰੂੰ ਦੇ ਨਾਲ ਸਾਫ ਕਰੋ।