ਅਪੈਂਡਿਕਸ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਉਪਾਅ

02/08/2018 10:25:09 AM

ਨਵੀਂ ਦਿੱਲੀ— ਅਪੈਂਡਿਕਸ ਦੀ ਸਮੱਸਿਆ 10-30 ਸਾਲ ਤਕ ਦੇ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਗਲਤ ਖਾਣ-ਪੀਣ ਅਤੇ ਲਾਈਫ ਸਟਾਈਲ ਹੈ। ਅਪੈਂਡਿਕਸ ਸਾਡੀ ਅੰਤੜੀਆਂ ਦਾ ਇਕ ਛੋਟਾ ਜਿਹਾ ਹਿੱਸਾ ਹੁੰਦਾ ਹੈ। ਜਿਸ ਦੇ ਦੋ ਸਿਰੇ ਹੁੰਦੇ ਹਨ ਇਕ ਸਿਰਾ ਬੰਦ ਅਤੇ ਇਕ ਖੁੱਲ੍ਹਾ। ਜੇ ਕਦੇਂ ਵੀ ਖੁੱਲ੍ਹੇ ਸਿਰੇ ਨਾਲ ਖਾਣਾ ਅੰਦਰ ਚਲਿਆ ਜਾਵੇ ਤਾਂ ਬੰਦ ਸਿਰੇ ਤੋਂ ਬਾਹਰ ਨਹੀਂ ਆ ਪਾਉਂਦਾ। ਇਸ ਨਾਲ ਅਪੈਂਡਿਕਸ 'ਚ ਇਨਫੈਕਸ਼ਨ ਹੋਣ ਲੱਗਦਾ ਹੈ, ਜਿਸ ਨਾਲ ਹੌਲੀ-ਹੌਲੀ ਪੇਟ ਦੇ ਸੱਜੇ ਪਾਸੇ ਸੋਜ ਅਤੇ ਦਰਦ ਹੋਣ ਲੱਗਦੀ ਹੈ। ਇਸ ਦਰਦ ਤੋਂ ਬਚਣ ਲਈ ਤੁਸੀਂ ਲੋਕ ਆਪਰੇਸ਼ਨ ਦਾ ਸਹਾਰਾ ਲੈਂਦੇ ਹੋ। ਇਸ ਨੂੰ ਕਰਵਾਉਂਦੇ ਸਮੇਂ ਬਹੁਤ ਦਰਦ ਸਹਿਣ ਕਰਨਾ ਪੈਂਦਾ ਹੈ। ਅਜਿਹੇ 'ਚ ਤੁਸੀਂ ਘਰੇਲੂ ਤਰੀਕਿਆਂ ਨਾਲ ਇਸ ਦੀ ਵਰਤੋਂ ਕਰਕੇ ਅਪੈਂਡਿਕਸ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਪੈਂਡਿਕਸ ਦੇ ਲੱਛਣ ਅਤੇ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਅਪੈਂਡਿਕਸ ਦੇ ਲੱਛਣ
- ਪਿੱਠ 'ਚ ਦਰਦ।
- ਭੁੱਖ 'ਚ ਕਮੀ।
- ਚੱਕਰ ਅਤੇ ਉਲਟੀ ਆਉਣਾ।
- ਦਸਤ ਜਾਂ ਕਬਜ਼।
- ਯੂਰਿਨ ਆਉਂਦੇ ਸਮੇਂ ਦਰਦ।
- ਠੰਡ ਲੱਗਣਾ ਜਾਂ ਸਰੀਰ ਦਾ ਕੰਬਣਾ।
ਅਪੈਂਡਿਕਸ ਦੇ ਘਰੇਲੂ ਉਪਾਅ
1. ਅਦਰਕ
ਅਪੈਂਡਿਕਸ ਦੇ ਦਰਦ ਅਤੇ ਸੋਜ ਨੂੰ ਖਤਮ ਕਰਨ ਲਈ ਅਦਰਕ ਰਾਮਬਾਣ ਹੈ। ਰੋਜ਼ਾਨਾ 2 ਵਾਰ ਅਦਰਕ ਦੀ ਚਾਹ ਪੀਣ ਨਾਲ ਕੁਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗੇਗਾ।


2. ਪਾਲਕ
ਅਪੈਂਡਿਕਸ ਅੰਤੜੀਆਂ ਦੇ ਵਿਚ ਹੁੰਦਾ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਪਾਲਕ ਦੀ ਸੂਪ ਜਾਂ ਸਬਜ਼ੀ ਬਣਾ ਕੇ ਖਾਓ। ਪਾਲਕ ਸਰੀਰ ਨੂੰ ਸਿਹਤਮੰਦ ਰੱਖਦੀ ਹੈ।


3. ਸੇਂਧਾ ਨਮਕ
ਇਸ ਸਮੱਸਿਆ ਨਾਲ ਪੀੜਤ ਵਿਅਕਤੀਆਂ ਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪਹਿਲਾਂ 1 ਟਮਾਟਰ ਕੱਟ ਕੇ ਉਸ 'ਚ ਸੇਂਧਾ ਨਮਕ ਪਾ ਕੇ ਖਾਓ। ਇਸ ਨਾਲ ਕੁਝ ਹੀ ਸਮੇਂ 'ਚ ਪੇਟ ਦਾ ਦਰਦ ਘੱਟ ਹੋਣ ਲੱਗੇਗਾ।


4. ਤੁਲਸੀ
ਤੁਲਸੀ ਪੇਟ ਦੇ ਲਈ ਲਾਭਕਾਰੀ ਹੁੰਦੀ ਹੈ। ਰੋਜ਼ਾਨਾ ਤੁਲਸੀ ਵਾਲੀ ਚਾਹ ਪੀਣ ਨਾਲ ਪੇਟ ਸਬੰਧੀ ਸਮੱਸਿਆ ਨਹੀਂ ਹੁੰਦੀ। ਤੁਸੀਂ ਚਾਹੋ ਤਾਂ ਸਵੇਰੇ ਖਾਲੀ ਪੇਟ ਤੁਲਸੀ ਨੂੰ ਚਬਾ-ਚਬਾ ਕੇ ਵੀ ਖਾ ਸਕਦੇ ਹੋ। ਅਜਿਹਾ ਕਰਨ ਨਾਲ ਅਪੈਂਡਿਕਸ ਤੋਂ ਰਾਹਤ ਮਿਲਦੀ ਹੈ।


5. ਲੱਸੀ
ਜੇ ਤੁਸੀਂ ਘਰੇਲੂ ਤਰੀਕਿਆਂ ਨਾਲ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲੱਸੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਅਪੈਂਡਿਕਸ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੱਸੀ 'ਚ ਕਾਲਾ ਨਮਕ ਮਿਲਾ ਕੇ ਪੀਣਾ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ 'ਚ ਜਮ੍ਹਾ ਗੰਦਗੀ ਬਾਹਰ ਨਿਕਲ ਜਾਂਦੀ ਹੈ।