ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਤਰੀਕਾ

12/03/2017 3:09:03 PM

ਨਵੀਂ ਦਿੱਲੀ—ਪੈਰਾਂ ਦੀਆਂ ਅੱਡੀਆਂ 'ਚ ਦਰਦ ਹੋਣ ਨਾਲ ਤੁਰਨ-ਫਿਰਨ 'ਚ ਮੁਸ਼ਕਿਲ ਆਉਂਦੀ ਹੈ। ਅਜਿਹਾ ਦੇਰ ਤੱਕ ਖੜ੍ਹੇ ਰਹਿਣ ਜਾਂ ਉੱਚੀ ਅੱਡੀ ਦੇ ਸੈਂਡਲ ਪਾਉਣ ਨਾਲ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਤੋਂ ਇਲਾਵਾ ਘਰੇਲੂ ਨੁਸਖਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿਰਫ ਇਕ ਉਪਾਅ ਨਾਲ ਇਸ ਦਰਦ ਤੋਂ ਕਾਫੀ ਹੱਦ ਤੱਕ ਆਰਾਮ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ।
 ਸਮੱਗਰੀ
- 1 ਪੀਸ ਨੌਸ਼ਾਦਰ
- ਅੱਧਾ ਚਮਚ ਐਲੋਵੀਰਾ
- ਅੱਧਾ ਚਮਚ ਹਲਦੀ ਪਾਊਡਰ
ਵਰਤੋਂ ਕਰਨ ਦਾ ਤਰੀਕਾ
ਇਕ ਭਾਂਡੇ 'ਚ ਐਲੋਵਿਰਾ ਜੈੱਲ ਪਾ ਕੇ ਘੱਟ ਗੈਸ 'ਤੇ ਗਰਮ ਕਰੋ। ਇਸ 'ਚ ਨੌਸ਼ਾਦਰ ਅਤੇ ਹਲਦੀ ਪਾਓ। ਜਦੋਂ ਇਹ ਪਾਣੀ ਛੱਡਣ ਲੱਗੇ ਤਾਂ ਇਸ ਨੂੰ ਥੌੜਾ ਗੁਣਗੁਣਾ ਹੋਣ 'ਤੇ ਰੂੰ ਨਾਲ ਅੱਡੀਆਂ 'ਤੇ ਲਗਾਓ। ਇਸ ਨੂੰ ਕੱਪੜੇ ਨਾਲ ਸਾਫ ਕਰ ਲਓ। ਇਸ ਨੂੰ ਰਾਤ ਦੇ ਸਮੇਂ ਪ੍ਰਯੋਗ ਕਰੋ। ਲਗਾਤਾਰ 30 ਦਿਨਾਂ ਤੱਕ ਵਰਤੋਂ ਕਰਨ ਨਾਲ ਆਰਾਮ ਮਿਲੇਗਾ