ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਬੱਚਿਆਂ ਨੂੰ ਸਰਦੀ-ਜ਼ੁਕਾਮ ਤੋਂ ਰੱਖੋ ਦੂਰ

07/21/2017 3:45:11 PM

ਨਵੀਂ ਦਿੱਲੀ— ਮੌਸਮ ਵਿਚ ਬਦਲਾਅ ਦੇ ਕਾਰਨ ਛੋਟੀ-ਛੋਟੀ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਸਰਦੀ-ਜ਼ੁਕਾਮ ਆਦਿ ਹੋਣਾ ਆਮ ਗੱਲ ਹੈ। ਵੱਡਿਆਂ ਦੀ ਤੁਲਨਾ ਵਿਚ ਛੋਟੇ ਬੱਚਿਆਂ ਨੂੰ ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿਚ ਬੱਚਿਆਂ ਦੀ ਪ੍ਰੋਪਰ ਕੇਅਰ ਕਰਨੀ ਪੈਂਦੀ ਹੈ, ਤਾਂ ਕਿ ਉਹ ਸਰਦੀ-ਜ਼ੁਕਾਮ ਤੋਂ ਬਚਿਆ ਰਹਿ ਸਕੇ। ਬੱਚਿਆਂ ਦੀ ਚਮੜੀ ਕਾਫੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕਿਸੇ ਇਨਫੈਕਸ਼ਨ ਦੀ ਵਜ੍ਹਾ ਨਾਲ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਂ-ਬਾਪ ਕਈ ਦਵਾਈਆਂ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਦਿੱਖਦਾ। ਅਜਿਹੇ ਵਿਚ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਬੱਚਿਆਂ ਨੂੰ ਸਰਦੀ ਜੁਕਾਮ ਤੋਂ ਬਚਾ ਸਕਦੇ ਹੋ।
1. ਨਿੰਬੂ
ਇਕ ਕੜਾਈ ਵਿਚ 4 ਨਿੰਬੂ ਦੇ ਰਸ ਅਤੇ ਉਸ ਦੇ ਛਿਲਕੇ ਪਾ ਲਓ। ਫਿਰ ਇਸ ਵਿਚ 1 ਚਮੱਚ ਅਦਰਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ 10 ਮਿੰਟ ਲਈ ਕਾੜ ਲਓ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਵੱਖਰਾ ਕਰ ਲਓ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਦਿਨ ਵਿਚ 2-3 ਵਾਰ ਪੀਣ ਲਈ ਦਿਓ।
2. ਸ਼ਹਿਦ
ਜੇ ਬੱਚਾ 1 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਛੋਟੀ ਉਮਰ ਦਾ ਹੈ ਤਾਂ ਇਕ ਚਮੱਚ ਨਿੰਬੂ ਦੇ ਰਸ ਵਿਚ 2 ਚਮੱਚ  ਸ਼ਹਿਦ ਮਿਲਾ ਕੇ ਬੱਚਿਆਂ ਨੂੰ 2-3 ਘੰਟੇ ਦੇ ਫਰਕ ਨਾਲ ਪਿਲਾਓ। ਇਸ ਨਾਲ ਬੱਚਿਆਂ ਨੂੰ ਸੁੱਕੀ ਖਾਂਸੀ ਅਤੇ ਛਾਤੀ ਵਿਚ ਦਰਦ ਤੋਂ ਰਾਹਤ ਮਿਲੇਗੀ।
3. ਅਦਰਕ
6 ਕੱਪ ਪਾਣੀ ਵਿਚ ਅੱਧਾ ਕੱਪ ਬਾਰੀਕ ਕੱਟਿਆ ਹੋਇਆ ਅਦਰਕ ਅਤੇ ਦਾਲਚੀਨੀ ਦੇ 2 ਛੋਟੇ ਟੁੱਕੜਿਆਂ ਨੂੰ 20 ਮਿੰਟ ਤੱਕ ਘੱਟ ਗੈਸ 'ਤੇ ਪਕਾਓ। ਫਿਰ ਇਸ ਨੂੰ ਛਾਣ ਲਓ। ਇਸ ਕਾੜੇ ਨਾਲ ਬੱਚਿਆਂ ਨੂੰ ਬਰਾਬਰ ਮਾਤਰਾ ਵਿਚ ਗਰਮ-ਪਾਣੀ ਮਿਲਾ ਕੇ ਪਿਲਾਓ।