Thigh ਦੀ ਫੈਟ ਘੱਟ ਕਰਨ ਦੇ ਲਈ ਇਨ੍ਹਾਂ ਹੋਮਮੇਡ ਡ੍ਰਿੰਕਸ ਦੀ ਕਰੋ ਵਰਤੋ

06/28/2017 4:04:51 PM

ਨਵੀਂ ਦਿੱਲੀ— ਪੱਟਾ 'ਚ ਜਮਾਂ ਫੈਟ ਲੁਕ ਨੂੰ ਕਾਫੀ ਖਰਾਬ ਕਰ ਦਿੰਦੀ ਹੈ ਇਸ ਨਾਲ ਫਿਗਰ ਤਾਂ ਖਰਾਬ ਹੋਣ ਲਗਦੀ ਹੈ ਨਾਲ ਹੀ ਬੇਡੋਲ ਸਰੀਰ ਦੇ ਕਾਰਨ ਤੁਹਾਨੂੰ ਫਿਟਿੰਗ ਵਾਲੇ ਆਊਟਫਿੱਟ ਪਾਉਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਤੁਸੀਂ ਵੀ ਜੇ ਇਸ ਕਾਰਨ ਪਰੇਸ਼ਾਨ ਹੋ ਤਾਂ ਘਰ 'ਚ ਬਣਾਈ ਗਈ ਡ੍ਰਿੰਕਸ ਨਾਲ ਪੱਟਾਂ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।
1. ਪੁਦੀਨੇ ਦੀ ਚਾਹ
ਪੁਦੀਨਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ 'ਚ ਮੋਜੂਦ ਐਂਟੀ-ਇੰਫਲੀਮੇਂਟਰੀ ਗੁਣ ਫੈਟ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ ਰੋਜ਼ਾਨਾ ਦਿਨ 'ਚ 1 ਵਾਰ ਲਗਾਤਾਰ ਪੁਦੀਨੇ ਦੀ ਚਾਹ ਪੀਣ ਨਾਲ ਫੈਟ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
2. ਖੀਰੇ ਦਾ ਰਸ
ਫੈਟ ਨੂੰ ਘੱਟ ਕਰਨ ਦੇ ਲਈ ਖਾਣੇ 'ਚ ਘੱਟ ਕੈਲੋਰੀ ਵਾਲਾ ਖਾਣਾ ਸ਼ਾਮਲ ਕਰੋ। ਖੀਰਾ ਇਸ ਦੇ ਲਈ ਬੈਸਟ ਹੈ ਇਸ 'ਚ ਕੈਲੋਰੀ ਘੱਟ ਅਤੇ ਫਾਇਵਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੁਹਾਡੀ ਡਾਈਟ 'ਚ ਖੀਰੇ ਦਾ ਰਸ ਜ਼ਰੂਰ ਸ਼ਾਮਲ ਕਰੋ। ਇਸ ਨਾਲ ਪੱਟਾਂ ਦੀ ਚਰਬੀ ਘੱਟ ਹੋ ਜਾਂਦੀ ਹੈ।
3. ਹਲਦੀ ਦਾ ਪਾਣੀ
ਹਲਦੀ 'ਚ ਸ਼ਾਮਲ ਕਰਕਿਊਮਿਨ ਨਾਂ ਦਾ ਤੱਤ ਫੈਟ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਪਾਣੀ 'ਚ ਹਲਦੀ ਨੂੰ ਘੋਲ ਕੇ ਰੋਜ਼ਾਨਾ ਪੀਣ ਨਾਲ ਮੋਟਾਪਾ ਘੱਟ ਹੋਣ ਲਗਦਾ ਹੈ।
4. ਲੌਕੀ ਦਾ ਰਸ
ਲੌਕੀ 'ਚ ਕੈਲੋਰੀ ਘੱਟ ਅਤੇ ਫਾਇਵਰ ਜ਼ਿਆਦਾ ਮਾਤਰਾ 'ਚ ਹੁੰਦੀ ਹੈ ਇਸ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਪਾਚਨ ਕਿਰਿਆ, ਮਜ਼ਬੂਤ ਹੋਣੀ ਸ਼ੁਰੂ ਹੋ ਜਾਂਦੀ ਹੈ। ਰੋਜ਼ਾਨਾ ਆਪਣੇ ਆਹਾਰ 'ਚ ਲੌਕੀ ਦਾ ਰਸ ਸ਼ਾਮਲ ਕਰੋ।
5. ਕਲੌਂਜੀ ਦਾ ਪਾਣੀ
ਕਲੌਂਜੀ ਦਾ ਪਾਣੀ ਵੀ ਫੈਟ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਪਾਣੀ 'ਚ ਕਲੌਂਜੀ ਦੇ ਕੁਝ ਦਾਨੇ ਪਾ ਕੇ ਉਬਾਲ ਲਓ ਇਸ ਨੂੰ ਛਾਣ ਕੇ ਕੋਸਾ ਹੋਣ 'ਤੇ ਪੀਓ। ਇਸ ਨਾਲ ਫੈਟ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ।