ਮਾਹਾਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

09/20/2017 6:01:24 PM

ਜਲੰਧਰ- ਮਾਹਾਵਾਰੀ ਦਾ ਸਮਾਂ ਹਰ ਔਰਤ ਦੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ । ਇਸ ਦੌਰਾਨ ਔਰਤਾਂ, ਸੁਸਤ ਧੱਕੀਆ ਹੋਈਆ ਅਤੇ ਉਨਾਂ 'ਚ ਚਿੜਚਿੜਾ ਪਨ ਆ ਜਾਂਦਾ ਹੈ। ਕਈ ਔਰਤਾਂ ਨੂੰ ਮਹਾਵਾਰੀ ਦੇ ਦਿਨਾਂ 'ਚ ਕਾਫੀ ਦਰਦ ਹੁੰਦਾ ਹੈ, ਜਿਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਦਰਦ ਦੀ ਇੱਕ ਵਜ੍ਹਾਂ ਤੁਹਾਡਾ ਖਾਣ-ਪਾਣ, ਖੂਨ ਦੀ ਕਮੀ ਵੀ ਹੋ ਸਕਦੀ ਹੈ। ਮਹੀਨੇ ਦੇ ਇਨ੍ਹਾਂ ਦਿਨਾਂ 'ਚ ਖੱਟਾ , ਮਸਾਲੇਦਾਰ ਜਾਂ ਤਲੀਆਂ ਭੁੰਨੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਹਾਵਾਰੀ ਦੇ ਦੌਰਾਨ ਪੇਟ ਦੇ ਥੱਲੇ ਦਾ ਭਾਗ ਅਤੇ ਕਮਰ 'ਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਦਾ ਲਈ ਬਹੁਤ ਸਾਰੀਆ ਔਰਤਾਂ ਦਰਦ ਦੀ ਦਵਾਈ ਦਾ ਸਹਾਰਾ ਲੈਂਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕੇ ਜਿਨ੍ਹਾਂ ਦੀ ਵਰਤੋਂ ਕਰਕੇ ਮਹਾਵਾਰੀ ਦੇ ਦਰਦ ਤੋਂ ਛੁਟਕਾਰਾ ਪਇਆ ਜਾ ਸਕਦਾ ਹੈ।
1. ਕਿਸੇ ਤਰ੍ਹਾਂ ਦੀ ਕਸਰਤ ਨਾ ਕਰੋਂ
ਮਾਹਾਵਾਰੀ ਦੇ ਇਨ੍ਹਾਂ ਦਿਨਾਂ 'ਚ ਕਿਸੇ ਵੀ ਤਰ੍ਹਾਂ ਦੀ ਕਸਰਤ ਜਾਂ ਯੋਗ ਆਸਣ ਨਾ ਕਰੋ। ਕਸਰਤ ਕਰਨ ਨਾਲ ਸਰੀਰ ਨਾਲ ਐਨਡੋਰਫਿਨ ਕੈਮੀਕਲ ਬਾਹਰ ਨਿਕਲਦਾ ਹੈ, ਜਿਸ ਨਾਲ ਦਰਦ ਸ਼ੁਰੂ ਹੋ ਜਾਂਦੀ ਹੈ।
2. ਸਫਰ ਘੱਟ ਕਰੋ 
ਮਾਹਾਵਾਰੀ ਦੇ ਦਿਨਾਂ 'ਚ ਜਿੰਨਾਂ ਹੋ ਸਕੇ ਭੱਜ ਦੌੜ ਵਾਲੇ ਅਤੇ ਮਿਹਨਤ ਵਾਲੇ ਕੰਮਾਂ ਤੋਂ ਦੂਰ ਰਹੋ। ਇਨ੍ਹਾਂ ਦਿਨਾਂ 'ਚ ਲੰਬਾ ਸਫਰ ਕਰਨ ਤੋਂ ਬਚੋ।
3. ਹਲਕਾ ਖਾਣਾ ਖਾਓ
ਭਾਰੀ, ਠੰਡਾ ਅਤੇ ਕੱਚਾ ਖਾਣਾ ਖਾਣ ਤੋਂ ਪਰਹੇਜ਼ ਕਰੋ ਅਤੇ ਹਲਕਾ ਫੁਲਕਾ ਚੰਗੀ ਤਰ੍ਹਾਂ ਗਰਮ ਖਾਣਾ ਹੀ ਖਾਓ।
4. ਅਜਵਾਇਨ ਵਾਲਾ ਪਾਣੀ ਪਿਓ
ਦਰਦ ਦੇ ਦੌਰਾਨ ਅਜਵਾਇਨ ਵਾਲਾ ਗਰਮ ਪਾਣੀ ਪਿਓ। ਇਸ ਪਾਣੀ ਦੇ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
5. ਤੁਲਸੀ ਦੇ ਪੱਤੇ
ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ 'ਚ ਪਾ ਕੇ ਉਬਾਲ ਲਓ ਉਸ 'ਚ ਨੂੰ 1 ਚਮਚ ਸ਼ਹਿਦ ਮਿਲਾਕੇ ਦਿਨ 'ਚ ਤਿੰਨ ਵਾਰ ਲੈਣ ਨਾਲ ਦਰਦ ਠੀਕ ਹੁੰਦਾ ਹੈ।
6. ਅਦਰਕ 
ਮਹਾਵਾਰੀ 'ਚ ਜ਼ਿਆਦਾ ਦਰਦ ਨਾ ਹੋਵੇ, ਇਸ ਲਈ 1 ਕੱਪ ਪਾਣੀ 'ਚ ਅਦਰਕ ਦਾ ਥੋੜਾ ਜਿਹਾਂ ਰਸ ਮਿਲਾ ਕੇ 2 ਮਿੰਟ ਤਕ ਉਬਾਲੋ। ਉਸਦੇ ਬਆਦ ਥੋੜਾ ਜਿਹਾਂ ਸ਼ਹਿਦ ਮਿਲਾਕੇ ਪਿਓ। ਮਾਹਾਵਾਰੀ ਦੇ ਦੌਰਾਨ ਖਾਣ ਪਾਣ ਦੇ ਬਾਅਦ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਮਾਹਾਵਾਰੀ 'ਚ ਕੋਈ ਪਰੇਸ਼ਾਨੀ ਨਹੀ ਹੁੰਦੀ ਹੈ।