ਬੱਚਿਆਂ ਨੂੰ ਨਹੀਂ ਆਉਂਦੀ ਨੀਂਦ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

02/19/2018 10:46:07 AM

ਨਵੀਂ ਦਿੱਲੀ— ਬੱਚੇ ਦਿਨਭਰ ਭੱਜਦੇ-ਦੋੜਦੇ ਅਤੇ ਸ਼ਰਾਰਤਾਂ ਕਰਦੇ ਰਹਿੰਦੇ ਹਨ ਪਰ ਪੂਰਾ ਦਿਨ ਇੱਧਰ-ਉੱਧਰ ਘੁੰਮਣ ਦੇ ਬਾਅਦ ਵੀ ਕਈ ਬੱਚਿਆਂ ਨੂੰ ਰਾਤ 'ਚ ਨੀਂਦ ਨਹੀਂ ਆਉਂਦੀ। ਨੀਂਦ ਨਾ ਆਉਣ ਨਾਲ ਬੱਚਿਆਂ ਦੇ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਬੱਚੇ ਨੂੰ ਰਾਤ-ਭਰ ਜਾਗਦਾ ਦੇਖਕੇ ਮਾਤਾ ਪਿਤਾ ਵੀ ਪ੍ਰੇਸ਼ਾਨੀ ਹੋਣ ਲੱਗਦੇ ਹਨ। ਬੱਚਿਆਂ ਦੀ ਇਸ ਆਦਤ 'ਤੋਂ ਪ੍ਰੇਸ਼ਾਨ ਹੋ ਕੇ ਮਾਂ-ਬਾਪ ਕਈ ਵਾਰ ਉਨ੍ਹਾਂ ਨੂੰ ਡਾਂਟਣਾ ਸ਼ੁਰੂ ਕਰ ਦਿੰਦੇ ਹਨ। ਜੋ ਗਲਤ ਹੈ। ਜੇ ਤੁਹਾਡੇ ਬੱਚਿਆਂ ਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਘਬਰਾਉਣ ਦੀ ਜ਼ਰੂਰ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਬੱਚਿਆਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਕੀਵੀ
ਕੀਵੀ 'ਚ ਐਂਟੀਆਕਸੀਡੈਂਟ, ਵਿਟਾਮਿਨ ਸੀ ਅਤੇ ਸੇਰੋਟੋਨਿਨ ਨਾਮ ਦੇ ਤੱਤ ਮੌਜੂਦ ਹੁੰਦੇ ਹਨ। ਇਸ ਨੂੰ ਖਾਣ ਨਾਲ ਆਸਾਨੀ ਨਾਲ ਨੀਂਦ ਆ ਜਾਵੇਗੀ। ਜਿਨ੍ਹਾਂ ਬੱਚਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਨੂੰ ਰੋਜ਼ਾਨਾ ਕੀਵੀ ਦੀ ਵਰਤੋਂ ਕਰਨੀ ਚਾਹੀਦੀ ਹੈ।


2. ਕੇਲਾ

ਅਕਸਰ ਲੋਕ ਰਾਤ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਂਣ ਤੋਂ ਪਹਿਲਾਂ ਕੇਲਾ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇ ਤੁਹਾਡੇ ਬੱਚੇ ਨੂੰ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੀ ਡਾਈਟ 'ਚ ਕੇਲਾ ਜ਼ਰੂਰ ਸ਼ਾਮਲ ਕਰੋ।


3. ਬਾਦਾਮ
ਬਾਦਾਮ 'ਚ ਮੈਗਨੀਸ਼ੀਅਮ, ਫਾਈਬਰ, ਪ੍ਰੋਟੀਨ, ਅਮੀਨੋ ਐਸਿਡ ਹੁੰਦੇ ਹਨ। ਜੋ ਕੋਲੈਸਟਰੋਲ ਲੇਵਲ ਨੂੰ ਘੱਟ ਕਰਦਾ ਹੈ। ਇਸ ਦੇ ਇਲਾਵਾ ਬਾਦਾਮ 'ਚ ਟ੍ਰਿਬਟੋਫੇਨ ਨਾਮ ਦਾ ਤੱਤ ਮੌਜੂਦ ਹੁੰਦਾ ਹੈ ਜੋ ਕਿ ਚੰਗੀ ਨੀਂਦ ਲਿਆਉਣ 'ਚ ਫਾਇਦੇਮੰਦ ਹੁੰਦਾ ਹੈ।


4. ਹਰੀਆਂ ਸਬਜ਼ੀਆਂ
ਬੱਚਿਆਂ ਦੀ ਡਾਈਟ 'ਚ ਹਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਇਨ੍ਹਾਂ ਨੂੰ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇ ਤੁਹਾਡੇ ਬੱਚਿਆਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਉਸ ਨੂੰ ਸੌਂਣ ਤੋਂ ਪਹਿਲਾਂ ਹਮੇਸ਼ਾ ਸਬਜ਼ੀ ਖਾਣ ਨੂੰ ਦਿਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਬੱਚਿਆਂ ਨੂੰ ਚੰਗੀ ਨੀਂਦ ਆਉਣ ਲੱਗੇਗੀ।


5. ਵਿਟਾਮਿਨ ਡੀ ਨਾਲ ਭਰਪੂਰ ਭੋਜਨ
ਬੱਚਿਆਂ ਨੂੰ ਅਜਿਹਾ ਖਾਣਾ ਖਾਣ ਨੂੰ ਦਿਓ ਜਿਸ 'ਚ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੋਵੇ। ਇਸ ਦੇ ਨਾਲ ਹੀ ਬੱਚਿਆਂ ਨੂੰ ਥੋੜ੍ਹੀ ਦੇਰ ਦੇ ਲਈ ਧੁੱਪ 'ਚ ਬੈਠਣ ਲਈ ਕਹੋ। ਵਿਟਾਮਿਨ ਡੀ ਵਾਲਾ ਖਾਣਾ ਖਾਣ ਨਾਲ ਅਤੇ ਧੁੱਪ 'ਚ ਬੈਠਣ ਨਾਲ ਥੋੜ੍ਹੇ ਹੀ ਦਿਨਾਂ 'ਚ ਬੱਚਿਅ ਦੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।