ਭਾਰ ਘਟਾਉਣ ਲਈ ਕਰੋ ਇਨ੍ਹਾਂ ਡ੍ਰਿੰਕਸ ਦਾ ਇਸਤੇਮਾਲ

10/14/2017 3:20:45 PM

ਜਲੰਧਰ— ਅੱਜ ਦੀ ਜੀਵਨਸ਼ੈਲੀ 'ਚ ਲੋਕਾਂ ਦੀ ਜੀਵਨ ਪੱਧਰ ਬਹੁਤ ਬਦਲ ਗਿਆ ਹੈ। ਅੱਜ ਹਰ 5 ਤੋਂ 3 ਵਿਅਕਤੀ ਸਿਹਤ ਦੀ ਸਮੱਸਿਆ ਨਾਲ ਪਰੇਸ਼ਾਨ ਹੈ। ਮੋਟਾਪੇ ਦੀ ਪਰੇਸ਼ਾਨੀ ਆਮ ਗੱਲ ਹੈ। ਇਸ ਤੋਂ ਬਚਣ ਲਈ ਲੋਕ ਡਾਈਟਿੰਗ ਅਤੇ ਕਸਰਤ ਕਰਦੇ ਹਨ ਪਰ ਫਿਰ ਵੀ ਉਹ ਆਪਣੇ ਸਰੀਰ ਨੂੰ ਆਪਣੇ ਪਸੰਦ ਦੇ ਹਿਸਾਬ ਨਾਲ ਸ਼ੇਪ ਨਹੀਂ ਦੇ ਪਾਉਂਦੇ। ਮੋਟਾਪੇ ਨਾਲ ਸਰੀਰ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ, ਜਿਸ ਨਾਲ ਸਰੀਰ ਹੋਲੀ-ਹੋਲੀ ਕਮਜ਼ੋਰ ਹੋਣ ਲੱਗਦਾ ਹੈ। ਜੇਕਰ ਤੁਸੀਂ ਵੀ ਮੋਟਾਪੇ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀ ਡ੍ਰਿੰਕ ਲੈ ਕੇ ਆਏ ਹਾਂ, ਜਿਸ ਨੂੰ ਆਪਣਾ ਕੇ ਤੁਸੀਂ ਆਪਣੀ ਮੋਟਾਪੇ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਡ੍ਰਿੰਕ ਨਾਲ ਤੁਹਾਡਾ ਮੋਟਾਪਾ ਤੇਜ਼ੀ ਨਾਲ ਘੱਟ ਜਾਵੇਗਾ। 
1. ਤਰਬੂਜ਼ ਦਾ ਰਸ 
ਤਰਬੂਜ਼ ਦਾ ਜੂਸ ਬਣਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ। ਇਸ ਲਈ ਗਰਮੀਆਂ 'ਚ ਰੋਜ਼ਾਨਾਂ ਤਰਬੂਜ਼ ਦਾ ਰਸ ਪੀਓ। 
2. ਆਈਸਡ ਪਿਪਰਮਿੰਟ-ਟੀ
ਇਸ ਚਾਹ ਦੇ ਇਸਤੇਮਾਲ ਨਾਲ ਪੇਟ ਦੀ ਚਰਬੀ ਜਲਦੀ ਨਾਲ ਘੱਟਦੀ ਹੈ। 
3. ਖੀਰੇ ਦਾ ਰਸ
ਇਸ ਜੂਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਰੋਜ਼ਾਨਾਂ ਇਸ ਦਾ ਇਸਤੇਮਾਲ ਕਰਨ ਨਾਲ ਪੱਟਾਂ ਦੀ ਚਰਬੀ ਤੇਜ਼ੀ ਨਾਲ ਘੱਟਦੀ ਹੈ। 
4. ਕਰੇਲੇ ਦੀ ਜੂਸ
ਕਰੇਲੇ ਦੇ ਜੂਸ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਡਾਕਟਕਰ ਬਲੱਡ ਸ਼ੂਗਰ ਦੇ ਮਰੀਜਾਂ ਨੂੰ ਕਰੇਲੇ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਮੋਟਾਪੇ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।