ਰੋਜ਼ ਕਰੋ ਇਕ ਚਮਚ ਸ਼ਹਿਦ ਦੀ ਵਰਤੋਂ, ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋਣਗੀਆਂ ਦੂਰ

12/01/2020 1:03:34 PM

ਜਲੰਧਰ: ਲੋਕ ਹਮੇਸ਼ਾ ਸੁਆਦ-ਸੁਆਦ 'ਚ ਜ਼ਿਆਦਾ ਮਾਤਰਾ 'ਚ ਭੋਜਨ ਖਾ ਲੈਂਦੇ ਹਨ ਪਰ ਬਾਅਦ 'ਚ ਇਸ ਦੇ ਚੱਲਦੇ ਢਿੱਡ 'ਚ ਭਾਰਾਪਣ, ਫੁੱਲਣ, ਦਰਦ ਅਤੇ ਐਸੀਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਕੁਝ ਘਰੇਲੂ ਉਪਾਵਾਂ ਨੂੰ ਅਪਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕੁਝ ਟਿਪਸ ਦੇ ਬਾਰੇ 'ਚ...


ਸ਼ਹਿਦ: ਐਂਟੀ-ਆਕਸੀਡੈਂਟ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਸ਼ਹਿਦ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਢਿੱਡ ਫੁੱਲਣ ਅਤੇ ਖਾਣੇ ਨੂੰ ਪਚਾਉਣ ਦੀ ਪ੍ਰੇਸ਼ਾਨੀ ਦੂਰ ਹੋ ਕੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ 'ਚ ਰੋਜ਼ਾਨਾ ਇਕ ਚਮਚ ਸ਼ਹਿਦ ਜ਼ਰੂਰ ਲਓ। 

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਮੂੰਗਫਲੀ, ਸਰੀਰ ਨੂੰ ਹੋਣਗੇ ਬੇਹੱਦ ਲਾਭ
ਹਰੀ ਇਲਾਇਚੀ: ਇਲਾਇਚੀ 'ਚ ਵਿਟਾਮਿਨ, ਮਿਨਰਲਸ, ਆਇਰਨ, ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ 'ਚ ਖਾਣੇ ਤੋਂ ਬਾਅਦ 1-2 ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਭੋਜਨ ਪਚਾਉਣ 'ਚ ਮਦਦ ਮਿਲਣ ਦੇ ਨਾਲ ਢਿੱਡ 'ਚ ਭਾਰੀਪਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਾਲ ਹੀ ਢਿੱਡ ਫੁੱਲਣ ਅਤੇ ਮੂੰਹ 'ਚੋਂ ਬਦਬੂ ਆਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। 


ਸੌਂਫ ਅਤੇ ਮਿਸ਼ਰੀ: ਜਿਨ੍ਹਾਂ ਲੋਕਾਂ ਨੂੰ ਢਿੱਡ ਫੁੱਲਣ ਅਤੇ ਭਾਰੀਪਣ ਦੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਭੋਜਨ ਦੇ ਤੁਰੰਤ ਬਾਅਦ ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਡਾਈਜੈਸਟ ਸਿਸਟਮ ਮਜ਼ਬੂਤ ਹੋਣ ਦੇ ਨਾਲ ਮੂੰਹ 'ਚ ਬਦਬੂ ਆਉਣ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। ਅਜਿਹੇ 'ਚ ਤੁਸੀਂ ਇਸ ਨੂੰ ਮਾਊਥ ਫਰੈੱਸ਼ਨਰ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹੋ। 

ਇਹ ਵੀ ਪੜ੍ਹੋ:ਬੇਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ


ਅਲਸੀ ਦੇ ਬੀਜ: ਅਲਸੀ ਦੇ ਬੀਜਾਂ 'ਚ ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣ ਹੁੰਦੇ ਹਨ। ਇਹ ਪਾਚਨ ਤੰਤਰ ਮਜ਼ਬੂਤ ਕਰਕੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਖਾਣਾ ਖਾਣ ਦੇ ਤੁਰੰਤ ਬਾਅਦ ਭਿੱਜੀ ਹੋਏ ਅਲਸੀ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਢਿੱਡ 'ਚ ਭਾਰੀਪਣ ਦੀ ਪ੍ਰੇਸ਼ਾਨੀ ਦੂਰ ਹੋ ਕੇ ਖਾਣਾ ਪਚਾਉਣ 'ਚ ਮਦਦ ਮਿਲਦੀ ਹੈ।  

Aarti dhillon

This news is Content Editor Aarti dhillon