ਸ਼ੱਕਰਗੰਦੀ ਦੀ ਵਰਤੋਂ ਨਾਲ ਕਈ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

09/20/2017 5:31:50 PM

ਨਵੀਂ ਦਿੱਲੀ— ਸ਼ੱਕਰਗੰਦੀ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਇਸ ਨੂੰ ਉਬਾਲ ਕੇ ਚਾਟ ਬਣਾ ਕੇ ਖਾਦਾ ਜਾਂਦਾ ਹੈ। ਨੌਰਾਤਿਆਂ ਦੇ ਦਿਨਾਂ ਵਿਚ ਜ਼ਿਆਦਾਤਰ ਲੌਕ ਇਸ ਦੀ ਵਰਤੋਂ ਕਰਦੇ ਹਨ ਜੋ ਸੁਆਦ ਦੇ ਨਾਲ-ਨਾਲ ਸਰੀਰ ਨੂੰ ਐਨਰਜੀ ਵੀ ਦਿੰਦੀ ਹੈ। ਸ਼ੱਕਰਗੰਦੀ ਵਿਚਤ ਕਾਫੀ ਮਾਤਰਾ ਵਿਚ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਸ਼ੱਕਰਗੰਦੀ ਕਿਵੇਂ ਸਿਹਤ ਲਈ ਫਾਇਦੇਮੰਦ ਹੁੰਦੀ ਹੈ। 
1. ਡਾਈਬੀਟੀਜ਼ ਕੰਟਰੋਲ 
ਸ਼ੱਕਰਗੰਦੀ ਖਾਣ ਨਾਲ ਸਰੀਰ ਵਿਚ ਬਲੱਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ, ਜੋ ਡਾਈਬੀਟੀਜ਼ ਦੇ ਰੋਗੀ ਲਈ ਫਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਸ਼ੂਗਰ ਦੇ ਰੋਗੀਆਂ ਨੂੰ ਸ਼ੱਕਰਗੰਦੀ ਜ਼ਰੂਰ ਖਾਣੀ ਚਾਹੀਦੀ ਹੈ। 
2. ਸਿਹਤਮੰਦ ਦਿਲ 
ਸ਼ੱਕਰਗੰਦੀ ਖਾਣ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਜੋ ਹੈਲਦੀ ਹਾਰਟ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਸ਼ੱਕਰਗੰਦੀ ਦੀ ਵਰਤੋ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।
3. ਅੱਖਾਂ ਦੀ ਰੋਸ਼ਨੀ
ਲਗਾਤਾਰ ਕੰਪਿਊਟਰ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਅੱਜਕਲ ਘੰਟ ਉਮਰ ਦੇ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿਚ ਸ਼ੱਕਰਗੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਿਚ ਫਾਇਦੇਮੰਦ ਸਾਬਤ ਹੁੰਦੀ ਹੈ।
4. ਝੁਰੜੀਆਂ ਘੱਟ ਕਰੇ
ਵਧਦੀ ਉਮਰ ਦੇ ਨਾਲ ਹੀ ਚਿਹਰੇ 'ਤੇ ਝੁਰੜੀਆਂ ਦੇ ਨਿਸ਼ਾਨ ਪੈਣ ਲੱਗਦੇ ਹਨ। ਅਜਿਹੇ ਵਿਚ ਸ਼ੱਕਰਗੰਦੀ ਖਾਣੀ ਫਾਇਦੇਮੰਦ ਰਹਿੰਦੀ ਹੈ। ਇਸ ਵਿਚ ਮੌਜੂਦ ਵੀਟਾ ਕੈਰੋਟੀਨ ਸਰੀਰ ਵਿਚ ਫ੍ਰੀ ਰੈਡਕਿਲਸ ਨਾਲ ਲੜਦਾ ਹੈ ਅਤੇ ਚਿਹਰੇ 'ਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ।
5. ਤਣਾਅ
ਭੱਜਦੋੜ ਭਰੀ ਇਸ ਜ਼ਿੰਦਗੀ ਵਿਚ ਲੋਕਾਂ ਨੂੰ ਤਣਾਅ ਬਣਾ ਰਹਿੰਦਾ ਹੈ ਜੋ ਵਧ ਕੇ ਡਿਪ੍ਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਸ਼ੱਕਰਗੰਦੀ ਖਾਣ ਨਾਲ ਸਰੀਰ ਵਿਚ ਸਟ੍ਰੈਸ ਹਾਰਮੋਨ ਲੇਵਲ ਘੱਟ ਹੁੰਦੇ ਹਨ ਅਤੇ ਤਣਾਅ ਵੀ ਘੱਟਦਾ ਹੈ। 
6. ਕੈਂਸਰ 
ਸ਼ੱਕਰਗੰਦੀ ਵਿਚ ਮੌਜੂਦ ਵੀਟੀ-ਕੈਰੋਟੀਨ, ਵਿਟਾਮਿਨ-ਏ ਅਤੇ ਐਂਟੀਆਕਸੀਡੈਂਟ ਤੱਤ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਮਦਦ ਕਰਦੇ ਹਨ।