ਇਨ੍ਹਾਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਨਾਰੀਅਲ ਪਾਣੀ ਦਾ ਇਸਤੇਮਾਲ

06/16/2017 11:16:48 AM

ਨਵੀਂ ਦਿੱਲੀ— ਨਾਰੀਅਲ ਪਾਣੀ ਪੀਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀ ਦੇ ਮੌਸਮ 'ਚ ਅਕਸਰ ਲੋਕ ਨਾਰੀਅਲ ਪਾਣੀ ਦੀ ਵਰਤੋ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਸੋਡੀਅਮ ਅਤੇ ਪੋਟਾਸ਼ੀਅਮ ਨਾਲ ਸੰਬੰਧਿਤ ਕੋਈ ਸਮੱਸਿਆ ਹੋਵੇ ਤਾਂ ਉਨ੍ਹਾਂ ਨੂੰ ਇਸ ਦੀ ਵਰਤੋ ਤੋਂ ਬਚਣਾ ਚੀਹੀਦਾ ਹੈ। ਕਿਉਂਕਿ ਇਸ ਨਾਲ ਸਰੀਰ ਨੂੰ ਕਈ ਨੁਕਸਾਨ ਹੁੰਦੇ ਹਨ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਨੂੰ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ।
1. ਕਮਜ਼ੋਰ ਲੋਕ
ਜਿਨ੍ਹਾਂ ਲੋਕਾਂ ਦੇ ਸਰੀਰ 'ਚ ਅਕਸਰ ਕਮਜ਼ੋਰੀ ਰਹਿੰਦੀ ਹੈ ਉਨ੍ਹਾਂ ਨੂੰ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ ਕਿਉਂਕਿ ਇਸ ਦੀ ਜ਼ਿਆਦਾ ਵਰਤੋ ਨਾਲ 'ਚ ਸਰੀਰ 'ਚ ਇਲੈਕਟ੍ਰੋਲਾਈਟਸ ਦਾ ਸੰਤੁਲਣ ਵਿਗੜ ਜਾਂਦਾ ਹੈ ਜਿਸ ਨਾਲ ਥਕਾਣ ਅਤੇ ਕਮਜ਼ੋਰੀ ਵਧ ਜਾਂਦੀ ਹੈ।
2. ਕਸਰਤ ਕਰਨ ਤੋਂ ਬਾਅਦ
ਜਿਵੇਂ ਕਸਰਤ ਕਰਦੇ ਸਮੇਂ ਸਰੀਰ 'ਚੋਂ ਪਸੀਨੇ ਦੇ ਜਰਿਏ ਸੋਡੀਅਮ ਨਿਕਲਦਾ ਹੈ ਅਜਿਹੇ 'ਚ ਜਿੰਮ ਦੇ ਬਾਅਦ ਸਿੱਧਾ ਨਾਰੀਅਲ ਪਾਣੀ ਦੀ ਵਰਤੋ ਕਰਨ ਨਾਲ ਸੋਡੀਅਮ ਦੀ ਮਾਤਰਾ ਹੋਰ ਘੱਟ ਹੋ ਜਾਂਦੀ ਹੈ।
3. ਪੇਟ ਖਰਾਬ ਹੋਣ 'ਤੇ
ਨਾਰੀਅਲ ਪਾਣੀ 'ਚ ਕੁਦਰਤੀ ਲੈਕਸੇਟਿਵ ਗੁਣ ਹੁੰਦੇ ਹਨ ਜਿਸ ਵਜ੍ਹਾ ਨਾਲ ਇਸ ਦੀ ਜ਼ਿਆਦਾ ਵਰਤੋ ਕਰਨ ਨਾਲ ਡਾਈਰੀਆ, ਉਲਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆ ਹੋ ਸਕਦੀ ਹੈ।
4. ਯੂਰਿਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਯੂਰਿਨ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਨਾਰੀਅਲ ਪਾਣੀ ਦੀ ਵਰਤੋ ਨਹੀਂ ਕਰਨੀ ਚਾਹੀਦੀ ਹੈ।
5. ਸ਼ੂਗਰ ਦੇ ਰੋਗੀ ਨੂੰ
ਨਾਰੀਅਲ ਪਾਣੀ 'ਚ ਕਾਫੀ ਮਾਤਰਾ 'ਚ ਕਾਰਬੋਹਾਈਡ੍ਰੇਟ , ਸ਼ੂਗਰ ਅਤੇ ਕੈਲੋਰੀਜ਼ ਹੁੰਦੀ ਹੈ। ਜਿਸ ਵਜ੍ਹਾ ਨਾਲ ਇਹ ਸ਼ੂਗਰ ਦੇ ਰੋਗੀ ਦੇ ਲਈ ਖਤਰਨਾਕ ਹੁੰਦਾ ਹੈ।
6. ਖਾਂਸੀ-ਜੁਕਾਮ
ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਅਕਸਰ ਜੁਕਾਮ ਅਤੇ ਕਫ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਨਾਰੀਅਲ ਪਾਣੀ ਦੀ ਵਰਤੋ ਨਹੀਂ ਕਰਨੀ ਚਾਹੀਦੀ ਹੈ।
7. ਜੋੜਾਂ 'ਚ ਦਰਦ
ਇਸ ਦੀ ਵਰਤੋ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ।
8. ਐਲਰਜ਼ੀ ਹੋਣ 'ਤੇ
ਜਿਨ੍ਹਾਂ ਲੋਕਾਂ ਦੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਐਲਰਜ਼ੀ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਵੀ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ।