ਯੂਰਿਕ ਐਸਿਡ ਦੇ ਮਰੀਜ਼ ਡਾਈਟ ''ਚ ਸ਼ਾਮਲ ਕਰਨ ਇਹ ਹੈਲਦੀ ਚੀਜ਼ਾਂ, ਹੋਵੇਗਾ ਫਾਇਦਾ

01/31/2020 4:17:47 PM

ਜਲੰਧਰ—ਯੂਰਿਕ ਐਸਿਡ ਇਕ ਅਜਿਹੀ ਸਮੱਸਿਆ ਹੈ ਜਿਸ ਦੇ ਚੱਲਦੇ ਵਿਅਕਤੀ ਦੇ ਸਰੀਰ 'ਚ ਸੋਜ, ਅਕੜਨ ਅਤੇ ਦਰਦ ਹੋਣਾ ਆਮ ਗੱਲ ਹੈ। ਇਹ ਪ੍ਰਾਬਲਮ ਜ਼ਿਆਦਾ 50 ਦੇ ਬਾਅਦ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ, ਪਰ ਅੱਜ ਕੱਲ ਗਲਤ ਖਾਣ-ਪੀਣ ਦੇ ਚੱਲਦੇ ਕੁਝ ਨੌਜਵਾਨ ਇਥੇ ਤੱਕ ਕਿ ਬੱਚੇ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਗੰਭੀਰ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਬਚਿਆ ਰਹੇ, ਤਾਂ ਅੱਜ ਤੋਂ ਹੀ ਕੁਝ ਖਾਸ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ, ਜਿਵੇਂ ਕਿ...
ਸੇਬ
ਸੇਬ 'ਚ ਮੈਲਿਕ ਨਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਸਰੀਰ 'ਚ ਖੂਨ ਦੇ ਦੌਰੇ ਨੂੰ ਸਹੀ ਢੰਗ ਨਾਲ ਕਰਨ 'ਚ ਮਦਦ ਕਰਦਾ ਹੈ। ਰੋਜ਼ਾਨਾ ਇਕ ਸੇਬ ਦੀ ਵਰਤੋਂ ਕਰਨ ਨਾਲ ਨਾ ਸਿਰਫ ਯੂਰਿਕ ਐਸਿਡ ਸਗੋਂ ਤੁਸੀਂ ਹੋਰ ਵੀ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।


ਨਿੰਬੂ
ਨਿੰਬੂ ਦੇ ਐਂਟੀ-ਐਸਿਡ ਤੱਤ ਸਰੀਰ 'ਚ ਖੂਨ ਦੀਆਂ ਧਮਨੀਆਂ ਜਮ੍ਹਣ ਤੋਂ ਰੋਕਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਕੋਈ ਵੀ ਫਲ ਹੋਵੇ ਜਿਵੇਂ ਕਿ ਕੀਵੀ, ਔਲੇ, ਅਮਰੂਦ, ਸੰਤਰਾ, ਨਿੰਬੂ ਅਤੇ ਟਮਾਟਰ ਤੁਹਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਬਣਨ ਤੋਂ ਰੋਕਦਾ ਹੈ।
ਕੇਲਾ
ਕੇਲੇ 'ਚ ਮੌਜੂਦ ਪੋਟਾਸ਼ੀਅਮ ਬਾਡੀ 'ਚ ਯੂਰਿਕ ਐਸਿਡ ਪੈਦਾ ਹੋਣ ਤੋਂ ਰੋਕਦਾ ਹੈ।


ਗ੍ਰੀਨ ਟੀ
ਖੂਨ ਦੀ ਸਫਾਈ ਨਾਲ ਜੁੜੀਆਂ ਕਈ ਸਮੱਸਿਆ ਹੋਣ ਗ੍ਰੀਨ-ਟੀ ਉਸ ਲਈ ਸਹੀ ਇਲਾਜ ਹੈ। ਹਰ ਰੋਜ਼ ਦਿਨ 'ਚ ਦੋ ਵਾਰ ਗ੍ਰੀਨ-ਟੀ ਦੀ ਵਰਤੋਂ ਕਰਨ ਨਾਲ ਬਾਡੀ 'ਚ ਮੌਜੂਦ ਯੂਰਿਕ ਐਸਿਡ ਦਾ ਲੈਵਲ ਬੈਲੇਂਸ ਰਹਿੰਦਾ ਹੈ।

ਓਮੇਗਾ-3
ਓਮੇਗਾ 3 ਯੁਕਤ ਫੂਡ ਜਿਵੇਂ ਕਿ ਫਿਸ਼, ਡਰਾਈ ਫਰੂਟ ਅਤੇ ਫਿਸ ਆਇਲ ਵਰਗੀਆਂ ਚੀਜ਼ਾਂ ਡਾਈਟ 'ਚ ਸ਼ਾਮਲ ਕਰਨ ਨਾਲ ਵੀ ਤੁਹਾਨੂੰ ਕਈ ਲਾਭ ਮਿਲਦੇ ਹਨ?


ਨਸ਼ੀਲੀਆਂ ਚੀਜ਼ਾਂ ਤੋਂ ਰਹੋ ਦੂਰ
ਯੂਰਿਕ ਐਸਿਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਸ਼ਾ ਅਤੇ ਨਸ਼ੀਲੀ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਹੋਰ ਜ਼ਿਆਦਾ ਵਧ ਸਕਦੀ ਹੈ।
ਇਨ੍ਹਾਂ ਸਭ ਦੇ ਇਲਾਵਾ ਹਰ ਰੋਜ਼ ਕਸਰਤ ਜ਼ਰੂਰ ਕਰੋ—ਸੈਰ ਅਤੇ ਯੋਗ ਰਾਹੀਂ ਤੁਸੀਂ ਯੂਰਿਕ ਐਸਿਡ ਤੋਂ ਬਚ ਸਕਦੇ ਹੋ, ਨਾਲ ਹੀ ਇਸ ਪ੍ਰਾਬਲਮ ਦੇ ਦੌਰਾਨ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਈ ਸਾਰੇ ਫਾਇਦੇ ਦੇਵੇਗਾ।

Aarti dhillon

This news is Content Editor Aarti dhillon