ਹਲਦੀ ਵਾਲਾ ਦੁੱਧ ਕੈਂਸਰ ਅਤੇ ਗਠੀਆਂ ਵਰਗੇ  ਰੋਗਾਂ ਨੂੰ ਕਰਦਾ ਹੈ ਦੂਰ

02/22/2019 1:51:07 PM

ਜਲੰਧਰ (ਬਿਊਰੋ) : ਆਯੁਰਵੇਦ 'ਚ ਹਲਦੀ ਨੂੰ ਸਭ ਤੋਂ ਬੇਹਿਤਰੀਨ ਨੈਚੁਰਲ ਐਂਟੀ-ਬਾਯੋਟਿਕ ਮੰਨਿਆ ਗਿਆ ਹੈ। ਇਸ ਲਈ ਇਹ ਚਮੜੀ, ਪੇਟ ਅਤੇ ਸਰੀਰ ਦੇ ਕਈ ਰੋਗਾਂ 'ਚ ਇਸ ਦੀ ਵਰਤੋ ਕੀਤੀ ਜਾਂਦੀ ਹੈ। ਹਲਦੀ ਦੇ ਪੌਦੇ ਤੋਂ ਮਿਲਣ ਵਾਲੀਆਂ ਗੰਢਾਂ ਹੀ ਨਹੀਂ ਸਗੋਂ ਇਸ ਦੇ ਪੱਤੇ ਵੀ ਬਹੁਤ ਲਾਭਦਾਇਕ ਹੁੰਦੇ ਹਨ। ਉਂਝ ਹਲਦੀ ਅਤੇ ਦੁੱਧ ਦੋਵੇਂ ਹੀ ਗੁਣਕਾਰੀ ਹਨ ਪਰ ਜੇਕਰ ਇਨ੍ਹਾਂ ਨੂੰ ਇਕੱਠਾ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਇਨ੍ਹਾਂ ਨੂੰ ਇਕੱਠਾ ਮਿਲਾ ਕੇ ਪੀਣ ਨਾਲ ਇਹ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।


ਹੱਡੀਆਂ ਨੂੰ ਹੁੰਦਾ ਹੈ ਬਹੁਤ ਫਾਇਦਾ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ ਅਤੇ|ਹੱਡੀਆਂ ਮਜ਼ਬੂਤ ਹੁੰਦੀਆਂ ਹਨ।


ਗਠੀਏ ਨੂੰ ਦੂਰ ਕਰਨ 'ਚ ਹੈ ਸਹਾਇਕ
ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ 'ਚ ਵੀ ਸਹਾਇਕ ਹੰਦਾ ਹੈ।


ਕੀਮੋਥਰੈਪੀ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਦਾ
ਇਕ ਸੋਧ ਮੁਤਾਬਕ ਹਲਦੀ 'ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ 'ਚੋਂ ਡੀ. ਐੱਨ. ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕਿਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।


ਚਿਹਰਾ ਚਮਕਦਾਰ ਬਣਾਉਣ 'ਚ ਕਰਦਾ ਮਦਦ
ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫੰਬੇ ਨੂੰ ਹਲਦੀ ਵਾਲੇ ਦੁੱਧ 'ਚ ਭਿਉਂ ਕੇ ਇਸ ਨੂੰ ਚਿਹਰੇ 'ਤੇ ਲਾਓ, ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ।


ਬਲੱਡ ਸਰਕੂਲੇਸ਼ਨ ਠੀਕ ਕਰਦਾ ਹੈ
ਆਯੁਰਵੇਦ ਮੁਤਾਬਕ, ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ 'ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ।|ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ ਕਰਦਾ ਹੈ।


ਸਰੀਰ ਨੂੰ ਸਡੋਲ ਬਣਾਉਂਦਾ
ਰੋਜ਼ਾਨਾ ਇਕ ਗਿਲਾਸ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸਰੀਰ 'ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਕਈ ਤੱਤ ਹੁੰਦੇ ਹਨ, ਜੋ ਸਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ। 


ਲੀਵਰ ਨੂੰ ਬਣਾਉਂਦਾ ਹੈ ਮਜ਼ਬੂਤ
ਹਲਦ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ।|ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।


ਮਹਾਂਮਾਰੀ 'ਚ ਹੋਣ ਵਾਲੇ ਦਰਦ ਤੋਂ ਦਿੰਦੀ ਹੈ ਰਾਹਤ
ਹਲਦੀ ਵਾਲਾ ਦੁੱਧ ਮਹਾਂਮਾਰੀ 'ਚ ਹੋਣ ਵਾਲੇ ਦਰਦ ਤੋਂ ਕਾਫੀ ਰਾਹਤ ਦਿੰਦਾ ਹੈ। ਇਸ ਨਾਲ ਕਈ ਬਿਮਾਰੀਆਂ ਠੀਕ ਹੋ ਸਕਦੀਆਂ ਹਨ।