ਨਵਜੰਮੇ ਬੱਚੇ ਦੇ ਸਰੀਰ ''ਤੋਂ ਛੋਟੇ-ਛੋਟੇ ਵਾਲ ਹਟਾਉਣ ਲਈ ਟ੍ਰਾਈ ਕਰੋ ਇਹ ਉਪਾਅ

10/17/2017 6:21:11 PM

ਨਵੀਂ ਦਿੱਲੀ— ਜਨਮ ਦੇ ਬਾਅਦ ਅਕਸਰ ਨਵਜੰਮੇ ਬੱਚੇ ਦੇ ਸਰੀਰ 'ਤੇ ਕੁਝ ਛੋਟੇ-ਛੋਟੇ ਵਾਲ ਆ ਜਾਂਦੇ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਤੁਸੀਂ ਕੁਝ ਹਾਨੀਕਾਰਕ ਕੈਮੀਕਲਸ ਦੀ ਵਰਤੋਂ ਕਰ ਲੈਂਦੇ ਹੋ। ਜੋ ਬੱਚੇ ਦੀ ਨਾਜ਼ੁਕ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੈਮੀਕਲਸ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਇਨ੍ਹਾਂ ਕੁਝ ਘਰੇਲੂ ਤਰੀਕਿਆਂ ਨਾਲ ਵੀ ਖਤਮ ਕਰ ਸਕਦੀ ਹੈ। ਆਓ ਜਾਣਦੇ ਹਾਂ ਨਵਜੰਮੇ ਬੱਚੇ ਦੇ ਸਰੀਰ ਤੋਂ ਇਨ੍ਹਾਂ ਵਾਲਾਂ ਨੂੰ ਦੂਰ ਕਰਨ ਲਈ ਕੁਝ ਘਰੇਲੂ ਅਤੇ ਅਸਰਦਾਰ ਉਪਾਅ ਬਾਰੇ...
1. ਮਸੂਰ ਦੀ ਦਾਲ
ਰਾਤ ਨੂੰ 2 ਚਮੱਚ ਮਸੂਰ ਦੀ ਦਾਲ ਨੂੰ ਦੁੱਧ ਵਿਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਨੂੰ ਪੀਸ ਕੇ ਬੱਚੇ ਦੇ ਸਰੀਰ 'ਤੇ ਲਗਾ ਦਿਓ। 25 ਮਿੰਟ ਲਗਾਉਣ ਦੇ ਬਾਅਦ ਬੱਚੇ ਨੂੰ ਕੋਸੇ ਪਾਣੀ ਨਾਲ ਨਹਾ ਦਿਓ। ਇਸ ਪੇਸਟ ਨੂੰ ਬੱਚੇ ਦੇ ਸਰੀਰ 'ਤੇ ਜ਼ੋਰ ਨਾਲ ਨਾ ਰਗੜੋ। 
2. ਵੇਸਣ 
ਵੇਸਣ ਅਤੇ ਦੁੱਧ ਦੀ ਪੇਸਟ ਬਣਾ ਕੇ ਬੱਚੇ ਦੇ ਸਰੀਰ 'ਤੇ ਹਲਕੇ ਹੱਥਾਂ ਨਾਲ ਰਗੜੋ। ਹਫਤੇ ਵਿਚ ਦੋ ਵਾਰ ਇਸ ਪੇਸਟ ਨੂੰ ਲਗਾਉਣ ਨਾਲ ਬੱਚੇ ਦੇ ਸਰੀਰ ਦੇ ਵਾਲ ਦੂਰ ਹੋ ਜਾਣਗੇ। 
3. ਕੱਚਾ ਦੁੱਧ 
ਕੁਦਰਤੀ ਮੋਈਸਚਰਾਈਜ਼ਕ ਕੱਚੇ ਦੁੱਧ ਨਾਲ ਬੱਚੇ ਦੇ ਸਰੀਰ ਦੀ ਮਾਲਿਸ਼ ਕਰਨ ਨਾਲ ਵੀ ਵਾਲ ਦੂਰ ਹੋ ਜਾਂਦੇ ਹਨ। ਤੁਸੀਂ ਚਾਹੋ ਤਾਂ ਇਸ ਵਿਚ ਹਲਦੀ ਮਿਲਾ ਕੇ ਵੀ ਲਗਾ ਸਕਦੀ ਹੋ। ਪਰ  ਹਫਤੇ ਵਿਚ ਦੋ ਵਾਰ ਹੀ ਇਸ ਦੀ ਵਰਤੋਂ ਕਰੋ। 
4. ਤੇਲ 
ਕਿਸੇ ਵੀ ਤੇਲ ਨਾਲ ਬੱਚੇ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਉਨ੍ਹਾਂ ਦੇ ਸਰੀਰ ਦੇ ਵਾਲਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਆਂਵਲੇ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੋਣਗੀਆਂ। 
5. ਮੁਲਤਾਨੀ ਮਿੱਟੀ 
ਮੁਲਤਾਨੀ ਮਿੱਟੀ ਨੂੰ ਦੁੱਧ ਵਿਚ ਮਿਕਸ ਕਰਕੇ ਬੱਚੇ ਦੇ ਸਰੀਰ 'ਤੇ ਲਗਾਓ। ਇਸ ਤੋਂ ਬਾਅਦ ਸਰੀਰ 'ਤੇ ਸਾਬਣ ਦੀ ਵਰਤੋਂ ਨਾ ਕਰੋ। ਇਸ ਨਾਲ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।