ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

Friday, Apr 14, 2017 - 11:27 AM (IST)

ਨਵੀਂ ਦਿੱਲੀ— ਪੇਟ ਦੀ ਜਲਨ (ਗੈਸ) ਦੀ ਸਮੱਸਿਆ ਤਾਂ ਅੱਜ-ਕੱਲ੍ਹ ਆਮ ਸੁਣਨ ''ਚ ਮਿਲਦੀ ਹੈ। ਪੇਟ ''ਚ ਗੈਸ ਤਲੀਆਂ ਚੀਜ਼ਾਂ ਅਤੇ ਮਸਾਲੇ ਦਾਰ ਭੋਜਨਾਂ ਨਾਲ ਹੁੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ। ਆਓ ਅੱਜ ਅਸੀਂ ਤੁਹਾਨੂੰ ਪੇਟ ਦੀ ਜਲਨ (ਗੈਸ) ਤੋਂ ਛੁਟਕਾਰਾ ਪਾਉਣ ਲਈ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
1. ਤ੍ਰਿਫਲਾ
ਤ੍ਰਿਫਲਾ ਦਾ ਇਸਤੇਮਾਲ ਪੇਟ ਦੀ ਗੈਸ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਤ੍ਰਿਫਲਾ ਨੂੰ ਦੁੱਧ ਨਾਲ ਪੀਣ ਨਾਲ ਗੈਸ ਖਤਮ ਹੋ ਜਾਂਦੀ ਹੈ। 
2. ਸੌਗੀ
ਸਭ ਤੋਂ ਪਹਿਲਾਂ ਦੁੱਧ ''ਚ ਸੌਗੀ ਪਾ ਕੇ ਉੱਬਾਲ ਲਓ। ਇਸ ਤੋਂ ਬਾਅਦ ਦੁੱਧ ਨੂੰ ਠੰਡਾ ਕਰ ਕੇ ਪੀ ਲਓ। ਇਸ ਨਾਲ ਜਲਦੀ ਹੀ ਗੈਸ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ। 
3. ਨਾਰੀਅਲ ਦਾ ਤੇਲ
ਨਾਰੀਅਲ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਲੌਂਗ ਨੂੰ ਚੂੰਸਣ ਨਾਲ ਵੀ ਗੈਸ ਦੀ ਪਰੇਸ਼ਾਨੀ ਖਤਮ ਹੁੰਦੀ ਹੈ। 
4. ਮੂਲੀ
ਸਲਾਦ ''ਚ ਮੂਲੀ ਦਾ ਇਸਤੇਮਾਲ ਕਰੋ ਅਤੇ ਮੂਲੀ ''ਤੇ ਕਾਲਾ ਨਮਕ ਪਾ ਕੇ ਖਾਓ। ਇਸ ਨਾਲ ਗੈਸ ਤੋਂ ਕਾਫੀ ਆਰਾਮ ਮਿਲੇਗਾ। 
5. ਪੁਦੀਨਾ
ਪੁਦੀਨਾ ਗੈਸ ਦੀ ਪਰੇਸ਼ਾਨੀ ਦੂਰ ਕਰਨ ਦੇ ਲਈ ਕਾਫੀ ਵਧੀਆ ਹੈ। ਗੈਸ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਖਾਣਾ ਖਾਣ ਤੋਂ ਬਾਅਦ ਇਕ ਕੱਪ ਪੁਦੀਨੇ ਦੀ ਚਾਹ ਦਾ ਇਸਤੇਮਾਲ ਜ਼ਰੂਰ ਕਰੋ। 


Related News