ਤਿਲ ਦੇ ਲੱਡੂ ਖਾਣ ਨਾਲ ਸਰੀਰ ਨੂੰ ਮਿਲਦੀ ਹੈ ਐਨਰਜੀ, ਜਾਣੋ ਹੋਰ ਵੀ ਕਈ ਫਾਇਦੇ

02/07/2020 4:00:55 PM

ਜਲੰਧਰ – ਗੁੜ ਅਤੇ ਤਿਲ ਦੇ ਲੱਡੂ ਖਾਣ 'ਚ ਜਿੰਨੇ ਜ਼ਿਆਦਾ ਸੁਆਦ ਹੁੰਦੇ ਹਨ, ਉਸ ਤੋਂ ਕਿਤੇ ਵੱਧ ਇਸ ਦੇ ਸਰੀਰ ਨੂੰ ਫਾਇਦੇ ਹਨ। ਤਿਲ ਦੇ ਲੱਡੂ ਖਾ ਕੇ ਪੂਰਾ ਦਿਨ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਕੁਝ ਲੋਕ ਇਨ੍ਹਾਂ ਨੂੰ ਤਿਲਕੁਟ ਵੀ ਕਹਿੰਦੇ ਹਨ। ਮਾਘੀ ਦੇ ਵਿਸ਼ੇਸ਼ ਮੌਕੇ ’ਤੇ ਤਿਲ ਤੇ ਗੁੜ ਦੀਆਂ ਮਠਿਆਈਆਂ ਖਾਸ ਤੌਰ ’ਤੇ ਬਣਾਈਆਂ ਜਾਂਦੀਆਂ ਹਨ। ਸਰਦੀਆਂ ’ਚ ਤਿਲ ਅਤੇ ਉਸਦੇ ਤੇਲ ਦੋਨਾਂ ਦਾ ਹੀ ਸੇਵਨ ਕਰਣਾ ਚਾਹੀਦਾ ਹੈ। ਤਿਲ ਖਾਣ ਨਾਲ ਕੇਵਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਹੋਰ ਵੀ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਤਿਲ ’ਚ ਕੈਲਸ਼ੀਅਮ, ਆਇਰਨ, ਆਕਜੇਲਿਕ ਏਸਿਡ, ਅਮੀਨੋ ਏਸਿਡ, ਪ੍ਰੋਟੀਨ, ਵਿਟਾਮਿਨ-ਬੀ, ਸੀ ਅਤੇ ਈ ਵੱਧ ਮਾਤਰਾ ’ਚ ਪਾਏ ਜਾਂਦੇ ਹਨ। ਕਾਲੇ ਤਿਲ ਅਤੇ ਸਫੇਦ ਤਿਲ ਦੀ ਵਰਤੋਂ ਔਸ਼ਧੀ ਦੇ ਰੂਪ ’ਚ ਵੀ ਕੀਤੀ ਜਾਂਦੀ ਹੈ। 

ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫਾਇਦੇ...

1. ਫੈਫੜਿਆਂ ਲਈ ਫਾਇਦੇਮੰਦ
ਤਿਲ ਗੁੜ ਦੇ ਲੱਡੂ ਤੇ ਤਿਲਕੁੱਟ ਫੈਫੜਿਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਲੱਡੂ ਖਾਣ ਨਾਲ ਸਰੀਰ ਡੀਟੌਕਸੀਫਾਈ ਕਰਦਾ ਹੈ।

PunjabKesari

2. ਕੈਲਸ਼ੀਅਮ ਭਰਪੂਰ 
ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰਕ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

3. ਇਮਿਊਨ ਸਿਸਟਮ
ਤਿਲ ਚਬਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ। 

PunjabKesari

4. ਸਰਦੀ ਦੇ ਮੌਸਮ ’ਚ ਫਾਇਦੇਮੰਦ
ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿੱਚ ਖਾਣ ਦੇ ਕਈ ਫਾਇਦੇ ਹਨ।

5. ਡਿਪਰੈਸ਼ਨ ਤੇ ਟੈਂਸ਼ਨ ਤੋਂ ਦੂਰ
ਤਿਲ ਦੀ ਵਰਤੋਂ ਕਰਨ ਨਾਲ ਮੈਂਟਲ ਹੈਲਥ ਇੰਪਰੂਵ ਹੁੰਦੀ ਹੈ ਤੇ ਤੁਸੀਂ ਆਸਾਨੀ ਨਾਲ ਡਿਪਰੈਸ਼ਨ ਤੇ ਟੈਂਸ਼ਨ ਤੋਂ ਦੂਰ ਰਹਿੰਦੇ ਹੋ।

PunjabKesari

6. ਐਨਰਜੀ 
ਤਿਲ ਦੇ ਲੱਡੂ ਖਾਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ ਤੇ ਤੁਸੀਂ ਸਾਰਾ ਦਿਨ ਐਨਰਜੈਟਿਕ ਰਹਿੰਦੇ ਹੋ।

7. ਕਬਜ਼ ਦੀ ਸਮੱਸਿਆ ਰਹੇ ਦੂਰ
ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਰਹਿੰਦੀ ਹੈ। ਤਿਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari


rajwinder kaur

Content Editor

Related News