ਹਾਰਟ ਅਟੈਕ ''ਚ ਬੇਹੱਦ ਅਸਰਦਾਰ ਹੈ ਇਹ ਘਰੇਲੂ ਨੁਸਖਾ

02/23/2018 10:43:46 AM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਅਤੇ ਖਾਣ-ਪੀਣ 'ਚ ਨਿਰੰਤਰ ਬਦਲਾਵ ਕਾਰਨ ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਗ੍ਰਸਤ ਹੈ। ਇਨ੍ਹਾਂ ਵਿਚੋਂ ਇਕ ਹਾਰਟ ਅਟੈਕ ਦੀ ਸਮੱਸਿਆ ਵੀ ਹੈ ਜੋ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਾਰਟ ਅਟੈਕ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਚਪੇਟ 'ਚ ਹਰ ਉਮਰ ਦੇ ਵਿਅਕਤੀ ਆ ਸਕਦੇ ਹਨ। ਜੇ ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣ ਦਿਖਣ 'ਤੇ ਤੁਰੰਤ ਇਸ ਦਾ ਉਪਚਾਰ ਨਾ ਕੀਤਾ ਜਾਵੇ ਤਾਂ ਰੋਗੀ ਦੀ ਜਾਨ ਵੀ ਜਾ ਸਕਦੀ ਹੈ। ਡਾਇਬਿਟੀਜ਼ ਦੇ ਮਰੀਜ਼ਾਂ 'ਚ ਤਾਂ ਹਾਰਟ ਅਟੈਕ ਦੇ ਲੱਛਣ ਦਿਖਾਈ ਵੀ ਨਹੀਂ ਦਿੰਦੇ। ਉਨ੍ਹਾਂ ਨੂੰ ਤਾਂ ਬਿਨਾਂ ਦਰਦ ਦੇ ਹੀ ਸਾਈਲੈਂਟ ਹਾਰਟ ਅਟੈਕ ਹੋ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਲਾਜ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਹਾਰਟ ਅਟੈਕ ਪੈਣ 'ਤੇ ਰੋਗੀ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਹਾਰਟ ਅਟੈਕ ਹੋਣ 'ਤੇ ਤੁਰੰਤ ਕੀ ਕਰਨ ਨਾਲ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ।
ਹਾਰਟ ਅਟੈਕ ਦੇ ਲੱਛਣ
- ਛਾਤੀ 'ਚ ਹਲਕਾ ਦਰਦ
- ਸਾਹ ਲੈਣ 'ਚ ਦਿੱਕਤ
- ਫਲੂ ਦੀ ਸਮੱਸਿਆ
- ਲੋਅ ਜਾਂ ਹਾਈ ਬਲੱਡ ਪ੍ਰੈਸ਼ਰ
- ਜ਼ਿਆਦਾ ਪਸੀਨਾ ਆਉਣਾ
- ਕਮਜ਼ੋਰੀ ਮਹਿਸੂਸ ਹੋਣਾ
- ਤਣਾਅ ਅਤੇ ਘਬਰਾਹਟ
- ਸ਼ੁਰੂਆਤ 'ਚ ਉਲਟੀ ਆਉਣਾ
- ਮੋਢੇ, ਗਰਦਨ ਅਤੇ ਪਿੱਠ 'ਚ ਦਰਦ
- ਚੱਕਰ ਆਉਣਾ
- ਅਸ਼ਾਂਤ ਮਨ ਅਤੇ ਬੇਚੈਨੀ
ਹਾਰਟ ਅਟੈਕ ਦੇ ਕਾਰਨ
- ਡਾਇਬਿਟੀਜ਼
- ਮੋਟਾਪਾ
- ਹਾਈ ਕੋਲੈਸਟਰੋਲ
- ਜੇਨੇਟਿਕ ਸਮੱਸਿਆ
- ਜ਼ਿਆਦਾ ਤਣਾਅ ਰਹਿਣਾ
- ਕਿਸੇ ਚੀਜ਼ ਦਾ ਡਰ ਜਾਂ ਸਦਮਾ ਲੱਗਣਾ
- ਅਚਾਨਕ ਧੜਕਣ ਦਾ ਤੇਜ਼ ਹੋਣਾ
- ਧਮਨੀਆ 'ਚ ਖੂਨ ਦਾ ਥੱਕਾ ਜੰਮਣਾ
ਹਾਰਟ ਅਟੈਕ ਤੋਂ ਬਚਣ ਦਾ ਘਰੇਲੂ ਨੁਸਖਾ
ਲਾਲ ਮਿਰਚ 'ਚ ਮੌਜੂਦ ਕੈਲਸ਼ੀਅਮ, ਜਿੰਕ, ਸੇਲੇਨਿਯਮ, ਮੈਗਨੀਸ਼ੀਅਮ, ਵਿਟਾਮਿਨ ਸੀ ਅਤੇ ਏ ਹਾਰਟ ਅਟੈਕ ਪੈਣ 'ਤੇ ਤੁਹਾਨੂੰ ਬਚਾ ਸਕਦੇ ਹਨ। ਹਾਰਟ ਅਟੈਕ ਆਉਣ 'ਤੇ ਰੋਗੀ ਨੂੰ ਤੁਰੰਤ 1 ਕੱਪ ਪਾਣੀ 'ਚ 1 ਚੱਮਚ ਲਾਲ ਮਿਰਚ ਘੋਲ ਕੇ ਪਿਲਾਓ। ਜੇ ਰੋਗੀ ਬੇਹੋਸ਼ ਹੋ ਗਿਆ ਹੈ ਤਾਂ ਕਿਸੇ ਤਰ੍ਹਾਂ ਉਸ ਨੂੰ ਲਾਲ ਮਿਰਚ ਚਟਾ ਦਿਓ। ਇਸ ਨਾਲ ਉਹ ਹੋਸ਼ 'ਚ ਆ ਜਾਏਗਾ ਅਤੇ ਇਸ ਦੇ ਬਾਅਦ ਉਸ ਨੂੰ ਲਾਲ ਮਿਰਚ ਦਾ ਜੂਸ ਪਿਲਾਓ। ਇਸ ਨਾਲ ਮਰੀਜ਼ ਦੀ ਜਾਨ ਬਚ ਜਾਵੇਗੀ।