ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਨਿੰਬੂ ਪਾਣੀ ਦੀ ਵਰਤੋ

04/26/2018 5:50:57 PM

ਨਵੀਂ ਦਿੱਲੀ— ਗਰਮੀਆਂ 'ਚ ਜ਼ਿਆਦਾਤਰ ਲੋਕ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਇਸ ਨਾਲ ਸਰੀਰ ਨੂੰ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਫਾਈਬਰ ਮਿਲਦਾ ਹੈ ਪਰ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਲਈ ਇਹ ਫਾਇਦੇਮੰਦ ਹੈ। ਕੁਝ ਲੋਕਾਂ ਲਈ ਨਿੰਬੂ ਪਾਣੀ ਹਾਨੀਕਾਰਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਜ਼ਿਆਦਾ ਵਰਤੋਂ ਨੁਕਸਾਨ ਵੀ ਪਹੁੰਚਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਨਿੰਬੂ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਉਨ੍ਹਾਂ ਦੀ ਸਮੱਸਿਆ ਵਧ ਸਕਦੀ ਹੈ।
1. ਦੰਦਾਂ ਦੀ ਸਮੱਸਿਆ
ਜੇ ਤੁਹਾਡੇ ਦੰਦਾਂ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਨਿੰਬੂ ਪਾਣੀ ਦੀ ਵਰਤੋਂ ਨਾ ਕਰੋ। ਇਸ ਨਾਲ ਸੈਂਸਿਟਿਵਿਟੀ ਦੀ ਸਮੱਸਿਆ ਵਧ ਜਾਂਦੀ ਹੈ ਇਸ ਨਾਲ ਦੰਦ ਟੁੱਟ ਵੀ ਸਕਦੇ ਹਨ।
2. ਪੇਟ ਦੇ ਅਲਸਰ
ਪੇਟ ਦੇ ਅਲਸਰ ਨਾਲ ਪੀੜਤ ਲੋਕਾਂ ਨੂੰ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਜਲਣ ਅਤੇ ਦਰਦ ਵਧ ਸਕਦਾ ਹੈ।
3. ਯੂਰਿਨ ਦੀ ਸਮੱਸਿਆ
ਜੇ ਤੁਹਾਨੂੰ ਯੂਰਿਨ ਨਾਲ ਸੰਬੰਧੀ ਕੋਈ ਬੀਮਾਰੀ ਹੈ ਤਾਂ ਨਿੰਬੂ ਪਾਣੀ ਨਾ ਪੀਓ। ਇਸ ਨਾਲ ਇਨਫੈਕਸ਼ਨ ਵਧ ਸਕਦੀ ਹੈ।
4. ਐਸੀਡਿਟੀ
ਨਿੰਬੂ 'ਚ ਜ਼ਿਆਦਾ ਮਾਤਰਾ 'ਚ ਐਸਿਡ ਮੌਜੂਦ ਹੁੰਦਾ ਹੈ। ਜੇ ਤੁਹਾਨੂੰ ਵੀ ਐਸੀਡਿਟੀ ਦੀ ਸਮੱਸਿਆ ਹੈ ਤਾਂ ਇਸ ਦੀ ਜ਼ਿਆਦਾ ਵਰਤੋਂ ਨਾ ਕਰੋ। ਇਸ ਨਾਲ ਸਮੱਸਿਆ ਵਧ ਵੀ ਸਕਦੀ ਹੈ।
5. ਯੂਰਿਕ ਐਸਿਡ
ਯੂਰਿਕ ਐਸਿਡ ਨਾਲ ਪੀੜਤ ਲੋਕਾਂ ਲਈ ਨਿੰਬੂ ਪਾਣੀ ਦੀ ਵਰਤੋਂ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਸਰੀਰ 'ਚ ਦਰਦ ਅਤੇ ਸੋਜ ਦੀ ਸਮੱਸਿਆ ਵੀ ਵਧ ਸਕਦੀ ਹੈ।