ਜ਼ਿਆਦਾ ਮਿੱਠਾ ਖਾਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ

06/23/2016 1:53:26 PM

ਮੁੰਬਈ : ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾ ਖੰਡ ਦੀ ਵਰਤੋਂ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਹੈ, ਚਾਹੇ ਗੱਲ ਸਾਡੇ ਲੱਕ ਦੀ ਹੋਵੇ ਭਾਵੇਂ ਮੂਡ ਦੀ। ਫਿਰ ਵੀ ਸਾਡੇ ਜ਼ਿਆਦਾਤਰ ਲੋਕਾਂ ਨੂੰ ਇਸ ਦੀ ਤਲਬ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਸ਼ੂਗਰ ਦੀ ਇਸ ਆਦਤ ਤੋਂ ਕਿਵਂੇ ਛੁਟਕਾਰਾ ਪਾਇਆ ਜਾ ਸਕਦਾ ਹੈ।
1 ਸ਼ੂਗਰ ਕਿੱਥੇ ਹੈ ਇਹ ਪਤਾ ਲਗਾਓ
ਤੁਸੀਂ ਜਾਣਦੇਂ ਹੋ ਕਿ ਚਾਕਲੇਟ, ਕੇਕ, ਕੋਲਾ ''ਚ ਸ਼ੂਗਰ ਹੁੰਦੀ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਤੋਂ ਤੁਸੀਂ ਅਣਜਾਨ ਰਹਿੰਦੇ ਹੋ ਕਿ ਉਨ੍ਹਾਂ ''ਚ ਵੀ ਸ਼ੂਗਰ ਹੋ ਸਕਦੀ ਹੈ। ਬ੍ਰੇਕਫਾਸਟ ਛੱਡਣ ਨਾਲ, ਫਲੇਵਰਡ ਦਹੀਂ, ਫੱਲ, ਕੈਚਅੱਪ, ਸਲਾਦ, ਟਮਾਟਰ ਦੀ ਚਟਨੀ, ਅਤੇ ਸ਼ਰਾਬ ''ਚ ਸ਼ੂਗਰ ਦੀ ਮਾਤਰਾ ਕਾਫੀ ਵਧੇਰੇ ਹੁੰਦੀ ਹੈ।
2 ਕੁਝ ਛੋਟੇ ਬਦਲਾਅ ਕਰੋ
ਸ਼ੂਗਰ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਆਪਣੀਆਂ ਡ੍ਰਿੰਕਸ ਨਾਲ ਸ਼ੁਰੂਆਤ ਕਰੋ। ਆਪਣੀ ਚਾਹ ''ਚ ਖੰਡ ਘੱਟ ਕਰ ਦਿਓ ਅਤੇ ਸੰਤਰੇ ਦੇ ਜੂਸ ਦੀ ਜਗ੍ਹਾਂ ਫਲੇਵਰਡ ਵਾਟਰ ਦੀ ਵਰਤੋਂ ਕਰੋ ਅਤੇ ਕੁਝ ਖੁਰਾਕਾਂ ਦੇ ਵੱਖ-ਵੱਖ ਬ੍ਰਾਂਡ ''ਚ ਸ਼ੂਗਰ ਦੀ ਮਾਤਰਾ ਚੈੱਕ ਕਰੋ।
3 ਸਵੇਰ ਦਾ ਨਾਸ਼ਤਾ ਸਕਿੱਪ (ਛੱਡਣਾ) ਨਾ ਕਰੋ
ਸਵੇਰ ਦਾ ਨਾਸ਼ਤਾ ਤੁਹਾਡੇ ਬਲੱਡ ਸ਼ੂਗਰ ਦੇ ਲੈਵਲ ਨੂੰ ਸਥਿਰ ਰੱਖਦਾ ਹੈ। ਜਿਸ ਦਾ ਮਤਲਬ ਹੈ ਕਿ ਤੁਹਾਡੇ ਮਨ ''ਚ ਚਾਕਲੇਟ ਦਾ ਲਾਲਚ ਘੱਟ ਪੈਦਾ ਹੁੰਦਾ ਹੈ। ਇੱਕ ਆਦਰਸ਼ ਬ੍ਰੇਕਫਾਸਟ ''ਚ ਓਟਸ ਜਾਂ ਕੁਝ ਆਂਡੇ ਸ਼ਾਮਲ ਹੋ ਸਕਦੇ ਹਨ। ਆਪਣਾ ਬ੍ਰੇਕਫਾਸਟ ਕਦੇ ਸਕਿੱਪ ਨਾ ਕਰੋ।
4 ਕਸਰਤ
ਕਸਰਤ ਨਾਲ ਤਣਾਅ ਦਾ ਪੱਧਰ ਘੱਟ ਹੁੰਦਾ ਹੈ। ਤਣਾਅ ਮਿੱਠੇ ਦੀ ਤਲਬ ਦੀ ਮੁੱਖ ਕਾਰਨ ਹੁੰਦਾ ਹੈ। ਤਣਾਅ ਮਿੱਠੇ ਦੀ ਤਲਬ ਦਾ ਮੁੱਖ ਕਾਰਨ  ਹੁੰਦਾ ਹੈ। ਕਸਰਤ ਨਾਲ ਬਲੱਡ ਸ਼ੂਗਰ ਦਾ ਪੱਧਰ ''ਚ ਸਹੀ ਰਹਿੰਦਾ ਹੈ। ਚੰਗੀ ਨੀਂਦ ਦਿੰਦੀ ਹੈ ਅਤੇ ਤੁਹਾਡੀ ਫਿਟਨੈੱਸ ਅਤੇ ਸਿਹਤ ''ਚ ਸੁਧਾਰ ਲਿਆਉਂਦੀ ਹੈ।