ਮਰਦਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਇਹ ਨੁਸਖੇ

06/24/2017 1:31:20 PM

ਨਵੀਂ ਦਿੱਲੀ— ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਮਰਦਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਕਈ ਪੁਰਸ਼ਾ ਦੇ ਸਿਰ ਦੇ ਵਾਲ ਝੜਣੇ ਅਤੇ ਪੈਰਾਂ ਤੋਂ ਬਦਬੂ ਆਉਣ ਦੇ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਇਸ ਤੋਂ ਬਚਣ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। 
1. ਮੋਟਾਪਾ
ਅਨਿਯਤ ਅਤੇ ਗਲਤ ਖਾਣ-ਪਾਣ ਦੇ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਤੋਂ ਬਚਣ ਦੇ ਲਈ ਰੋਜ਼ਾਨਾ ਆਪਣੀ ਡਾਈਟ 'ਚ ਲੌਕੀ ਦਾ ਜੂਸ ਸ਼ਾਮਲ ਕਰੋ। ਇਹ ਮੇਟਾਬੋਲਿਜ਼ਮ ਵਧਾਉਂਦਾ ਹੈ ਅਤੇ ਮੋਟਾਪੇ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ।
2. ਅਣਚਾਹੇ ਵਾਲ
ਅਕਸਰ ਮਰਦਾਂ ਦੇ ਸਰੀਰ 'ਤੇ ਕਾਫੀ ਵਾਲ ਆ ਜਾਂਦੇ ਹਨ ਇਸ ਤੋਂ ਬਚਣ ਦੇ ਲਈ ਵੇਸਣ 'ਚ ਹਲਦੀ ਅਤੇ ਦਹੀਂ ਮਿਲਾ ਕੇ ਆਪਣੀ ਚਮੜੀ 'ਤੇ ਲਗਾਓ ਇਸ ਦੇ ਸੁੱਕਣ 'ਤੇ ਹਲਕੇ ਹੱਖਾਂ ਦੇ ਨਾਲ ਰਬ ਕਰੋ ਅਤੇ ਧੋ ਲਓ।
3. ਗੰਜਾਪਨ
ਇਸ ਲਈ ਮੇਥੀ ਦਾਨੇ ਅਤੇ ਕਲੌਂਜੀ ਦੇ ਪੇਸਟ 'ਚ ਨਾਰੀਅਲ ਤੇਲ ਨੂੰ ਮਿਲਾਓ। ਅਜਿਹਾ ਕਰਨ ਨਾਲ ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। 
4.ਪੈਰਾਂ ਦੀ ਬਦਬੂ
ਪੈਰਾਂ ਤੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਦੇ ਲਈ ਵੇਸਣ 'ਚ ਦਹੀਂ ਮਿਲਾ ਕੇ ਲਗਾਓ ਇਸ ਨਾਲ ਬਦਬੂ ਤੋਂ ਰਾਹਤ ਮਿਲਦੀ ਹੈ।
5. ਸਿਕਰੀ
ਇਸ ਤੋਂ ਬਚਣ ਦੇ ਲਈ ਬੇਕਿੰਗ ਸੋਡੇ 'ਚ ਦਹੀਂ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਨਾਲ ਸਿਕਰੀ ਦੀ ਸਮੱਸਿਆ ਦੂਰ ਹੋਵੇਗੀ।