ਬੱਚਿਆਂ ਦੇ ਸਰੀਰ ਲਈ ਬੇਹੱਦ ਫਾਇਦੇਮੰਦ ਹਨ ਇਹ ਜੂਸ

09/20/2017 1:11:10 PM

ਨਵੀਂ ਦਿੱਲੀ— ਅਕਸਰ ਪੇਰੇਂਟਸ ਨੂੰ ਇਨ੍ਹਾਂ ਗੱਲਾਂ ਦੀ ਟੈਸ਼ਨ ਰਹਿੰਦੀ ਹੈ ਕਿ ਕਿਤੇ ਉਨ੍ਹਾਂ ਦਾ ਬੱਚਾ ਪੜਾਈ ਵਿਚ ਪਿੱਛੇ ਨਾ ਰਹਿ ਜਾਵੇ। ਖਾਣ-ਪੀਣ ਠੀਕ ਹੋਣ ਦੇ ਕਾਰਨ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਠੀਕ ਤਰ੍ਹਾਂ ਨਾਲ ਹੋ ਪਾਉਂਦਾ। ਇਸ ਲਈ ਤੁਹਾਨੂੰ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਫਰੂਟ ਜੂਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬੱਚਿਆਂ ਦੀ ਡਾਈਟ ਵਿਚ ਸ਼ਾਮਲ ਕਰਨ ਨਾਲ ਉਨ੍ਹਾਂ ਦਾ ਦਿਮਾਗ ਦੋਗੁਣਾ ਤੇਜ਼ ਚਲਣ ਲੱਗ ਜਾਵੇਗਾ।
1. ਟਮਾਟਰ ਦਾ ਜੂਸ 
ਬੱਚਿਆਂ ਨੂੰ ਰੋਜ਼ਾਨਾ ਟਮਾਟਰ ਦਾ ਜੂਸ ਦੇਣ ਨਾਲ ਉਨ੍ਹਾਂ ਦੀ ਮਾਨਸਿਤ ਸ਼ਕਤੀ ਤੇਜ਼ ਹੁੰਦੀ ਹੈ। ਇਸ ਵਿਚ ਮੌਜੂਦ ਵਿਟਾਮਿਨ ਏ, ਡੀ ਅਤੇ ਸੀ ਬੱਚਿਆਂ ਦਾ ਵਿਕਾਸ ਕਰਨ ਵਿਚ ਮਦਦ ਕਰਦੇ ਹਨ। 


2. ਨਾਰੀਅਲ ਪਾਣੀ
ਨਾਰੀਅਲ ਪਾਣੀ ਵਿਚ ਮੌਜੂਦ ਬ੍ਰੇਨ ਫੈਟ ਬੱਚਿਆਂ ਦਾ ਫੋਕਸ ਵਧਾਉਣ ਵਿਚ ਮਦਦ ਕਰਦਾ ਹੈ। ਇਸ ਲਈ ਸ਼ਾਇਦ ਇਸ ਨੂੰ ਬ੍ਰੈਨ ਫੂਡ ਵੀ ਕਹਿੰਦੇ ਹਨ। ਰੋਜ਼ਾਨਾ ਦਿਨ ਵਿਚ ਇਸ ਨੂੰ ਇਕ ਵਾਰ ਪੀਣ ਨਾਲ ਬੱਚਿਆਂ ਨੂੰ ਐਨਰਜੀ ਮਿਲਦੀ ਹੈ ਨਾਲ ਹੀ ਉਨ੍ਹਾਂ ਦਾ ਦਿਮਾਗ ਵੀ ਤੇਜ਼ ਹੁੰਦਾ ਹੈ। 


3. ਚੁਕੰਦਰ ਦਾ ਜੂਸ 
ਇਸ ਨੂੰ ਪੀਣ ਨਾਲ ਬੱਚਿਆਂ ਦਾ ਖੂਨ ਦਾ ਪ੍ਰਭਾਵ ਤੇਜ਼ ਹੁੰਦਾ ਹੈ ਅਤੇ ਨਾਲ ਹੀ ਇਹ ਡਿਮੇਂਸ਼ਿਆ ਦੀ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਤੁਸੀਂ ਬੱਚਿਆਂ ਨੂੰ ਇਸ ਵਿਚ ਚੀਨੀ ਪਾ ਕੇ ਦੇ ਸਕਦੀ ਹੋ। ਇਸ ਨਾਲ ਉਹ ਇਸ ਨੂੰ ਆਰਾਮ ਨਾਲ ਪੀ ਲਵੇਗਾ।

4. ਐਲੋਵੇਰਾ ਜੈੱਲ 
ਐਲੋਵੇਰਾ ਜੂਸ ਪੀਣ ਨਾਲ ਬੱਚਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਬੀ 6 ਭਰਪੂਰ ਮਾਤਾਰ ਵਿਚ ਹੁੰਦਾ ਹੈ। ਜੋ ਬੱਚਿਆਂ ਲਈ ਬਹੁਤ ਚੰਗਾ ਹੁੰਦਾ ਹੈ। ਬੱਚਿਆਂ ਨੂੰ ਇਹ ਜੂਸ ਪਿਲਾਉਣ ਲਈ ਤੁਸੀਂ ਇਸ ਵਿਚ ਲੀਚੀ ਅਤੇ ਅਮਰੂਦ ਦਾ ਜੂਸ ਵੀ ਮਿਲਾ ਸਕਦੇ ਹੋ।


5. ਅਨਾਰ ਦਾ ਜੂਸ
ਅਨਾਰ ਦੇ ਜੂਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਬੱਚਿਆਂ ਦੇ ਬ੍ਰੇਨ ਸੈੱਲਸ ਨੂੰ ਡੈਮੇਜ ਹੋਣ ਤੋਂ ਬਚਾਉਂਦਾ ਹੈ। ਇਸ ਜੂਸ ਵਿਚ ਗ੍ਰੀਨ ਟੀ ਨਾਲ ਵੀ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ।