ਦੁੱਧ ਅਤੇ ਦਹੀਂ ਤੋਂ ਜ਼ਿਆਦਾ ਕੈਲਸ਼ੀਅਮ ਹੈ ਇਨ੍ਹਾਂ ਫੂਡਸ ''ਚ
Friday, Jun 09, 2017 - 05:52 PM (IST)

ਮੁੰਬਈ— ਅੱਜ-ਕਲ੍ਹ੍ਹ ਜ਼ਿਆਦਾਤਰ ਲੋਕਾਂ ਨੂੰ ਜੋੜਾਂ 'ਚ ਦਰਦ ਅਤੇ ਕਮਜ਼ੋਰ ਹੱਡੀਆਂ ਦੀ ਸਮੱਸਿਆ ਹੈ। ਇਸ ਦਾ ਮੁੱਖ ਕਾਰਨ ਸਰੀਰ 'ਚ ਕੈਲਸ਼ੀਅਮ ਦਾ ਕਮੀ ਹੈ। ਆਮ ਤੌਰ 'ਤੇ ਲੋਕ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਸਿਰਫ ਦੁੱਧ ਜਾਂ ਦਹੀਂ ਲੈਂਦੇ ਹਨ। ਜਦਕਿ ਇਨ੍ਹਾਂ ਦੋਹਾਂ ਦੇ ਇਲਾਵਾ ਹੋਰ ਵੀ ਅਜਿਹੇ ਕਈ ਫੂਡ ਹਨ ਜਿਨ੍ਹਾਂ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ 'ਚ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ।
ਔਰਤਾਂ ਨੂੰ ਚਾਹੀਦਾ ਹੈ ਦੁਗਣਾ ਕੈਲਸ਼ੀਅਮ
ਔਰਤਾਂ 'ਚ ਮਾਹਵਾਰੀ ਦੌਰਾਨ ਅਤੇ ਡਿਲੀਵਰੀ ਦੇ ਸਮੇਂ ਕੈਲਸ਼ੀਅਮ ਦੀ ਖਪਤ ਜ਼ਿਆਦਾ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਦੁਗਣੀ ਮਾਤਰਾ 'ਚ ਕੈਲਸ਼ੀਅਮ ਦੀ ਲੋੜ ਹੁੰਦੀ ਹੈ।
ਦੁੱਧ ਅਤੇ ਦਹੀਂ 'ਚ ਮੌਜੂਦ ਕੈਲਸ਼ੀਅਮ ਦੀ ਮਾਤਰਾ
200 ਮਿਲੀਲਿਟਰ ਦੁੱਧ 'ਚ 260 ਮਿਲੀਗ੍ਰਾਮ
100 ਗ੍ਰਾਮ ਦਹੀਂ 'ਚ 83 ਮਿਲੀਗ੍ਰਾਮ
ਕੈਲਸ਼ੀਅਮ ਦੀ ਕਮੀ ਦੇ ਸੰਕੇਤ
ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ 'ਚ ਜਕੜਨ ਅਤੇ ਦਰਦ ਹੁੰਦਾ ਹੈ। ਇਸ ਨਾਲ ਥਕਾਵਟ ਰਹਿੰਦੀ ਹੈ। ਨਾਲ ਹੀ ਕਮਜ਼ੋਰ ਦੰਦ, ਕਮਜ਼ੋਰ ਨਹੂੰ, ਕਮਰ ਦਰਦ ਵਾਲਾਂ ਦਾ ਟੁੱਟਣਾ ਆਦਿ ਕੈਲਸ਼ੀਅਮ ਦੀ ਕਮੀ ਕਾਰਨ ਹੁੰਦਾ ਹੈ। ਕਈ ਵਾਰੀ ਨੀਂਦ ਨਾ ਆਉਣਾ ਅਤੇ ਤਣਾਅ 'ਚ ਰਹਿਣਾ ਵੀ ਕੈਲਸ਼ੀਅਮ ਦੀ ਕਮੀ ਦੇ ਸੰਕੇਤ ਹਨ।
ਕੈਲਸ਼ੀਅਮ ਨਾਲ ਭਰਪੂਰ ਫੂਡਸ
1. ਤਿਲ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 975 ਮਿਲੀਗ੍ਰਾਮ
2. ਪਨੀਰ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 721 ਮਿਲੀਗ੍ਰਾਮ
3. ਸੋਇਆਬੀਨ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 277 ਮਿਲੀਗ੍ਰਾਮ
4. ਬਦਾਮ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 264 ਮਿਲੀਗ੍ਰਾਮ
5. ਰਾਜਮਾ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 143 ਮਿਲੀਗ੍ਰਾਮ
6. ਕਾਬਲੀ ਚਨੇ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 105 ਮਿਲੀਗ੍ਰਾਮ
7. ਸਾਬਤ ਅਨਾਜ
ਕੈਲਸ਼ੀਅਮ ਦੀ ਮਾਤਰਾ 100 ਗ੍ਰਾਮ 'ਚ 103 ਮਿਲੀਗ੍ਰਾਮ