ਇਨ੍ਹਾਂ 5 ਕਾਰਨਾਂ ਕਰਕੇ ਹੋ ਸਕਦੀਆਂ ਹਨ ਕਈ ਸਰੀਰਕ ਸਮੱਸਿਆਵਾਂ

Wednesday, May 31, 2017 - 07:44 AM (IST)

ਜਲੰਧਰ— ਮੌਸਮ ਦੇ ਬਦਲਾਅ ਦੇ ਕਾਰਨ ਲੋਕਾਂ ਦੇ ਪੇਟ ਦਰਦ, ਸਿਰ ਦਰਦ ਵਰਗੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਲੱਗੀਆਂ ਰਹਿਦੀਆਂ ਹਨ। ਇਸ ਕਰਕੇ ਅਕਸਰ ਬੁਖਾਰ ਹੋ ਜਾਂਦਾ ਹੈ। ਜ਼ਿਆਦਾ ਸੋਣਾ ਅਤੇ ਗਲਤ ਖਾਣ-ਪਾਣ ਕਰਕੇ ਬੀਮਾਰੀਆਂ ਘੇਰ ਲੈਂਦੀਆਂ ਹਨ। ਇਸ ਤੋਂ ਇਲਾਵਾ ਗਲਤ ਲਾਈਫ ਸਟਾਈਲ ਦੇ ਕਾਰਨ ਵੀ ਬੀਮਾਰ ਪੈ ਜਾਂਦੇ ਹਾਂ। ਜਿਸ ਨੂੰ ਸੁਧਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕੁੱਝ ਅਜਿਹੇ ਹੀ ਕੁੱਝ ਕਾਰਨ ਜਿਸ ਨਾਲ ਲੋਕ ਬੀਮਾਰ ਹੋ ਜਾਂਦੇ ਹਨ। 
1. ਜ਼ਿਆਦਾ ਪਾਣੀ ਪੀਣਾ
ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਦਿਨ ''ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਕਿਉਂਕਿ ਇਸ ਨਾਲ ਸਰੀਰ ਦੀ ਅੰਦਰੂਨੀ ਗੰਦਗੀ ਸਾਫ ਹੋ ਜਾਂਦੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਵੀ ਕਈ ਵਾਰ ਨੁਕਸਾਨਦਾਇਕ ਹੋ ਸਕਦਾ ਹੈ। ਜ਼ਿਆਦਾ ਪਾਣੀ ਪੀਣ ਨਾਲ ਸਰੀਰ ਨੂੰ ਕੀ ਬੀਮਾਰੀਆਂ ਹੋ ਜਾਂਦੀਆਂ ਹਨ। 
2. ਦਿਨ ਦੇ ਸਮੇਂ ਸੌਂਣਾ
ਔਰਤਾਂ ਘਰ ਦੇ ਕੰਮ-ਕਾਜ ਕਰਕੇ ਥੱਕ ਜਾਂਦੀਆਂ ਹਨ ਅਤੇ ਦੋਪਿਹਰ ਨੂੰ ਕੁੱਝ ਦੇਰ ਲਈ ਆਰਾਮ ਕਰਨ ਲਈ ਸੋ ਜਾਂਦੀਆਂ ਹਨ ਪਰ ਇਸ ਨਾਲ ਸਰੀਰ ਨੂੰ ਆਰਾਮ ਨਹੀਂ ਮਿਲਦਾ ਸਗੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। 
3. ਰਾਤ ''ਚ ਜਾਗਣਾ
ਜਿਸ ਤਰ੍ਹਾਂ ਨਾਲ ਦਿਨ ''ਚ ਸੌਂਣਾਂ ਬੀਮਾਰੀਆਂ ਦਾ ਘਰ ਹੈ ਉਸੇ ਤਰ੍ਹਾਂ ਹੀ ਰਾਤ ਦੇਰ ਤੱਕ ਜਾਗਣਾ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਪੈਦਾ ਕਰਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਹਰ ਕੰਮ ਦਾ ਇਕ ਨਿਸ਼ਚਿਤ ਸਮਾਂ ਰੱਖਣਾ ਚਾਹੀਦਾ ਹੈ। 
4. ਭਾਰਾ ਭੋਜਨ
ਸਾਡੇ ਹਰ ਸਮੇਂ ਦੇ ਆਹਾਰ ''ਚ ਪੋਸ਼ਟਿਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ। ਅਜਿਹੀ ਹਾਲਤ ''ਚ ਜਦੋਂ ਵਿਅਕਤੀ ਹਰ ਵਾਰ ਭਾਰੀ ਭੋਜਨ ਖਾਂਦਾ ਹੈ ਤਾਂ ਸਰੀਰ ''ਚ ਪੋਸ਼ਟਿਕ ਤੱਤਾਂ ਦੀ ਜ਼ਿਆਦਾ ਮਾਤਰਾ ਹੋ ਜਾਂਦੀ ਹੈ, ਜਿਸ ਨਾਲ ਬੀਮਾਰੀ ਲੱਗ ਜਾਂਦੀ ਹੈ।


Related News