ਨੌਕਰੀ ਕਰਨ ਵਾਲੀਆਂ ਕੁੜੀਆਂ ਲਈ ਬੁਹਤ ਕੰਮ ਦੇ ਹਨ ਇਹ ਬਿਊਟੀ ਟਿਪਸ

09/05/2020 3:14:11 PM

ਜਲੰਧਰ (ਬਿਊਰੋ) — ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ 'ਚ ਹਰ ਕੋਈ ਆਪਣੇ-ਆਪ ਲਈ ਸਮਾਂ ਨਹੀਂ ਕੱਢ ਪਾਉਂਦਾ। ਇਸ ਖ਼ਬਰ 'ਚ ਤੁਹਾਨੂੰ ਉਹ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਹਾਡੀ ਚਮੜੀ ਹਮੇਸ਼ਾ ਖਿੜ੍ਹੀ-ਖਿੜ੍ਹੀ ਨਜ਼ਰ ਆਵੇਗੀ। ਅਕਸਰ ਅਜਿਹਾ ਹੁੰਦਾ ਹੈ ਕਿ ਘਰ ਅਤੇ ਦਫ਼ਤਰ ਦੀ ਜ਼ਿੰਮੇਦਾਰੀ ਸੰਭਾਲਣ ਵਾਲੀਆਂ ਜਨਾਨੀਆਂ ਕੋਲ ਆਪਣੇ-ਆਪ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ। ਅਜਿਹੇ 'ਚ ਉਹ ਨਾ ਤਾਂ ਆਪਣੀ ਸਿਹਤ ਦਾ ਧਿਆਨ ਰੱਖ ਪਾਉਂਦੀਆਂ ਹਨ ਅਤੇ ਨਾ ਹੀ ਆਪਣੀ ਖ਼ੂਬਸੂਰਤੀ ਦਾ।

ਜੇਕਰ ਤੁਸੀਂ ਵੀ ਆਪਣੇ ਕੰਮਾਂ-ਕਾਰਾਂ 'ਚ ਰੁੱਝੇ ਰਹਿੰਦੇ ਹੋ ਜਾਂ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਹੈ ਕਿ ਤੁਸੀਂ ਹਫ਼ਤੇ 'ਚ ਇਕ ਵਾਰ ਪਾਰਲਰ ਜਾ ਸਕੋ ਤਾਂ ਘੱਟ ਤੋਂ ਘੱਟ ਇਸ ਛੋਟੇ-ਛੋਟੇ ਉਪਾਅ ਨੂੰ ਅਪਨਾ ਕੇ ਤੁਸੀਂ ਆਪਣੀ ਖੂਬਸੂਰਤੀ ਨੂੰ ਬਿਹਤਰ ਰੱਖ ਸਕਦੇ ਹੋ।

ਸਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਕਰਨਾ ਬਿਲਕੁਲ ਵੀ ਨਾ ਭੁੱਲੋ। ਰਾਤ ਨੂੰ ਸਾਉਣ ਤੋਂ ਪਹਿਲਾਂ ਨਹਾਉਣਾ ਇੱਕ ਚੰਗੀ ਆਦਤ ਹੈ। ਇਸ ਨਾਲ ਦਿਨ ਭਰ ਦੀ ਥਕਾਣ ਤਾਂ ਦੂਰ ਹੁੰਦੀ ਹੈ ਅਤੇ ਨਾਲ ਹੀ ਸਰੀਰ 'ਤੇ ਮੌਜੂਦ ਕਈ ਤਰ੍ਹਾਂ ਦੀ ਗੰਦਗੀ ਵੀ ਸਾਫ਼ ਹੋ ਜਾਂਦੀ ਹੈ। ਕੋਸ਼ਿ‍ਸ਼ ਕਰੋ ਕਿ ਇਸ ਮੌਸਮ 'ਚ ਤੁਸੀਂ ਤੁਲਸੀ ਜਾਂ ਫਿਰ ਨਿੰਮ ਦੇ ਗੁਣ ਵਾਲਾ ਫੇਸਵਾਸ਼ ਹੀ ਪ੍ਰਯੋਗ ਕਰੋ। ਇਸ ਨਾਲ ਚਿਹਰੇ ਦੀ ਗੰਦਗੀ ਤਾਂ ਸਾਫ਼ ਹੋ ਹੀ ਜਾਵੇਗੀ, ਇਸ ਦੇ ਅਨੇਕਾਂ ਗੁਣ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ 'ਚ ਤੁਹਾਡੀ ਮਦਦ ਕਰਨਗੇ।

ਫੇਸਵਾਸ਼ ਨਾਲ ਮੂੰਹ ਧੋਣ ਤੋਂ ਬਾਅਦ ਗੁਲਾਬ ਜਲ ਨਾਲ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਨਾਲ ਸਿਰਫ਼ ਤਾਜਗੀ ਹੀ ਨਹੀਂ ਸਗੋਂ ਬਲੱਡ ਸਰਕੁਲੇਸ਼ਨ ਵੀ ਬਿਹਤਰ ਬਣੇਗਾ। ਗਰਮੀਆਂ 'ਚ ਮਾਇਸ਼ਚਰਾਇਜਰ ਦਾ ਇਸਤੇਮਾਲ ਕਰਨਾ ਸਭ ਤੋਂ ਜ਼ੁਰੂਰੀ ਹੁੰਦਾ ਹੈ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਜ਼ਰੂਰ ਲਗਾਓ। ਜੇਕਰ ਤੁਹਾਡੀ  ਆਇਲੀ ਸਕੀਨ ਹੈ ਤਾਂ ਆਇਲ ਫਰੀ ਸਨਸਕ੍ਰੀਨ ਵੀ ਬਾਜ਼ਾਰ 'ਚ ਉਪਲੱਬਧ ਹਨ।

ਹਫ਼ਤੇ 'ਚ ਦੋ ਜਾਂ ਤਿੰਨ ਵਾਰ ਫੇਸ਼ੀਅਲ ਸਕਰਬ ਦਾ ਇਸਤੇਮਾਲ ਜ਼ਰੂਰ ਕਰੋ। ਫੇਸ਼ੀਅਲ ਸਕਰਬ ਦੇ ਇਸਤੇਮਾਲ ਨਾਲ ਡੇਡ ਸਕਿਨ ਹੱਟ ਜਾਂਦੀ ਹੈ ਅਤੇ ਚਮੜੀ ਚਮਕ ਉੱਠਦੀ ਹੈ। ਇਸ ਮੌਸਮ 'ਚ ਚਮੜੀ ਨੂੰ ਜ਼ਿਆਦਾ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਰੋਜ਼ਾਨਾ ਕਿਸੇ ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਰੀਮ ਨਾਲ ਮਸਾਜ ਕਰੋ। ਇਸ ਦੇ ਨਾਲ  ਹਫ਼ਤੇ 'ਚ ਇੱਕ ਤੋਂ ਦੋ ਵਾਰ ਫੇਸ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ।

ਵਾਲਾਂ ਦੀ ਦੇਖਭਾਲ ਲਈ ਇਸਤੇਮਾਲ ਕਰੋ ਇਹ ਟਿਪਸ :-
ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਖਿਆਲ ਰੱਖਣਾ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਤੁਹਾਡੇ ਕੋਲ ਵਾਲਾਂ ਨੂੰ ਸੰਭਾਲਣ ਦਾ ਸਮਾਂ ਨਹੀਂ ਹੁੰਦਾ ਪਰ ਇਸ ਆਸਾਨ ਉਪਰਾਲਿਆਂ ਦੀ ਮਦਦ ਨਾਲ ਤੁਸੀਂ ਆਪਣੇ ਵਾਲਾਂ ਨੂੰ ਵੀ ਬਿਹਤਰ ਬਣਾ ਸਕਦੇ ਹੋ।

ਲੰਬੇ ਵਾਲਾਂ ਦਾ ਰੁਝਾਨ ਹੈ ਪਰ ਗਰਮੀਆਂ 'ਚ ਵਾਲ ਖੁੱਲ੍ਹੇ ਰੱਖਣਾ ਇੰਨਾ ਆਸਾਨ ਨਹੀਂ ਹੁੰਦਾ ਹੈ। ਖੁੱਲ੍ਹੇ ਵਾਲਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਬਿਹਤਰ ਹੋਵੇਗਾ ਕਿ ਤੁਸੀ ਜਾਂ ਤਾਂ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ ਜਾਂ ਫਿਰ ਜੂੜਾ ਬਣਾ ਕੇ ਰੱਖੋ। ਵਾਲਾਂ ਦਾ ਕੋਈ ਅਜਿਹਾ ਸਟਾਇਲ ਨਾ ਬਣਾਓ, ਜਿਸ ਨੂੰ ਦਿਨ ਭਰ ਸੰਭਾਲਣ ਦੀ ਜ਼ਰੂਰਤ ਪਵੇ। ਵਾਲਾਂ 'ਚ ਬਹੁਤ ਜ਼ਿਆਦਾ ਕਲਿਪ ਅਤੇ ਪਿਨ ਲਾਉਣਾ ਠੀਕ ਨਹੀਂ ਹੈ।   ਇਸ ਨਾਲ ਵਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਵਾਲਾਂ 'ਚ ਘੱਟ ਤੋਂ ਘੱਟ ਕੈਮੀਕਲ ਦਾ ਇਸਤੇਮਾਲ ਕਰੋ। ਰਸਾਇਣਿਕ ਉਤਪਾਦਾਂ ਦੀ ਜ਼ਿਆਦਾ ਵਰਤੋ ਨਾਲ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ।

sunita

This news is Content Editor sunita