ਇਹ ਹਨ ਸਰਵਾਈਕਲ ਦੇ ਲੱਛਣ, ਕਾਰਨ ਅਤੇ ਇਲਾਜ

11/17/2018 10:58:34 AM

ਨਵੀਂ ਦਿੱਲੀ— ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਡਿਆਂ ਅਤੇ ਗਰਦਨ 'ਚ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਸ 'ਚ ਸਹਿਣ ਨਾ ਹੋਣ ਵਾਲਾ ਦਰਦ ਗਰਦਨ ਹੋਣ ਲੱਗਦਾ ਹੈ ਅਤੇ ਸੋਜ ਵੀ ਆ ਜਾਂਦੀ ਹੈ। ਗਰਦਨ 'ਚ ਹੋਣ ਵਾਲੇ ਇਸ ਦਰਦ ਕਾਰਨ ਸਰਕਵਾਈਕਲ ਡਿਸਕ ਰੋਗ ਵੀ ਹੋ ਸਕਦਾ ਹੈ। ਮਰਦਾਂ ਤੋਂ ਜ਼ਿਆਦਾ ਔਰਤਾਂ ਇਸ ਬੀਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਸਰੀਰਕ ਕਮਜ਼ੋਰੀ, ਵਧਦੀ ਉਮਰ, ਮਾਹਵਾਰੀ, ਗਰਭ ਅਵਸਥਾ ਅਤੇ ਹਾਰਮੋਨਲ ਬਦਲਾਅ, ਖਰਾਬ ਲਾਈਫ ਸਟਾਈਲ, ਉੱਠਣ-ਬੈਠਣ ਦਾ ਗਲਤ ਤਰੀਕਾ ਆਦਿ ਇਸ ਦੀ ਮੁੱਖ ਕਾਰਨ ਹੋ ਸਕਦੇ ਹਨ। 
 

ਕੀ ਹੈ ਲੱਛਣ 

- ਗਰਦਨ 'ਚ ਖਿਚਾਅ 

- ਗਰਦਨ ਝੁਕਾਉਣ ਅਤੇ ਹਿਲਾਉਣ 'ਚ ਦਰਦ ਹੋਣਾ

- ਜਕੜਣ ਮਹਿਸੂਸ ਹੋਣਾ 

- ਚੱਕਰ ਅਤੇ ਉਲਟੀਆਂ ਆਉਣਾ

- ਸਿਰ 'ਚ ਪਿੱਛੇ ਦਰਦ ਦਾ ਹੋਣਾ

- ਮੋਡਿਆਂ 'ਚ ਦਰਦ ਅਤੇ ਜਕੜਣ ਪੈਦਾ ਹੋਣਾ

- ਹੱਥਾਂ ਪੈਰਾਂ 'ਚ ਸੁੰਨਾਪਨ ਹੋਣਾ

- ਬੀਮਾਰੀਆਂ ਦੇ ਵਧਣ 'ਤੇ ਚੱਕਰ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ।
 

ਕਾਰਨ 
ਸਰਵਾਈਕਲ ਡਿਜੇਨਰੇਟਿਵ ਡਿਸਕ ਰੋਗ ਦਾ ਇਲਾਜ ਗਰਦਨ ਦੀ ਡੀ-ਜੇਨਰੇਸ਼ਨ ਵਾਲੀਆਂ ਨਸਾਂ 'ਤੇ ਦਬਾਅ ਪੈਂਦਾ ਹੈ। ਇਹ ਦਬਾਅ ਆਮਤੌਰ 'ਤੇ ਜ਼ਿਆਦਾ ਕੰਮ ਕਰਨ, ਜ਼ਿਆਦਾ ਬੋਝ ਚੁੱਕਣ, ਹੱਡੀਆਂ ਦੇ ਕਮਜ਼ੋਰ ਹੋਣ, ਲਗਾਤਾਰ ਕੰਮ ਕਰਨ, ਸਿਰ ਝੁਕਾ ਕੇ ਕੰਮ ਕਰਨ, ਸਿਰ ਝੁਕਾ ਕੇ ਲਗਾਤਾਰ ਪੜ੍ਹਾਈ ਕਰਨ, ਅਤੇ ਗਰਦਨ 'ਤੇ ਕਿਸੇ ਸੱਟ ਕਾਰਨ ਹੋ ਸਕਦਾ ਹੈ।
 

ਇਲਾਜ 
ਇਸ ਦਰਦ ਨੂੰ ਠੀਕ ਕਰਨ ਲਈ ਕੈਸਟਰ ਆਇਲ ਥੈਰੇਪੀ ਜਾਂ ਹੌਟ ਅਤੇ ਕੋਲਡ ਥੇਰੈਪੀ ਬਿਹਤਰ ਹੈ। ਇਨ੍ਹਾਂ ਥੈਰੇਪੀਜ ਨਾਲ ਗਰਦਨ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂਜ ਨੂੰ ਲਚੀਲਾ ਬਣਾਇਆ ਜਾਂਦਾ ਹੈ ਜਿਸ ਨਾਲ ਡਿਆਰਡਰ ਟਿਸ਼ੂਜ਼ ਦਾ ਅਲਾਈਨਮੈਂਟ ਕੀਤਾ ਜਾਂਦਾ ਹੈ। ਇਸ ਥੈਰੇਪੀ ਨੂੰ ਇਕ ਜਾਂ ਦੋ ਵਾਰ ਕਰਨ ਨਾਲ ਡਿਸਕ 'ਤੇ ਪੈਣ ਵਾਲਾ ਦਬਾਅ ਘੱਟ ਹੋ ਜਾਂਦਾ ਹੈ ਅਤੇ ਗਰਦਨ 'ਚ ਪਹਿਲਾਂ ਦੀ ਤਰ੍ਹਾਂ ਲਚੀਲਾਪਨ ਆ ਜਾਂਦਾ ਹੈ। ਇਸ ਤੋਂ ਇਲਾਵਾ ਹਲਕੀ ਕਸਰਤ ਕਰਨ ਨਾਲ ਦਰਦ ਘੱਟ ਹੋਣ ਲੱਗਦਾ ਹੈ।


Neha Meniya

Content Editor

Related News