ਮਾਨਸੂਨ ਵਿੱਚ ਹੋਣ ਵਾਲੇ ਸਾਰੇ ਰੋਗਾਂ ਤੋਂ ਦੂਰ ਰੱਖਣਗੇ ਇਹ 5 ਡ੍ਰਿੰਕਸ

07/08/2017 9:14:25 AM

ਜਲੰਧਰ— ਬਰਸਾਤੀ ਮੌਸਮ ਲੱਗਭਗ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਰੋਗਾਂ ਨੂੰ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਸਾਰੇ ਤਰ੍ਹਾਂ ਦੇ ਕੀੜੇ ਬਾਹਰ ਨਿਕਲ ਆਉਂਦੇ ਹਨ ਅਤੇ ਡਾਈਰੀਆ, ਹੈਜ਼ਾ ਅਤੇ ਸਰਦੀ-ਜੁਕਾਮ ਆਦਿ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮਾਨਸੂਨ ਵਿੱਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ 5 ਡ੍ਰਿੰਕਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਪੀਣ ਨਾਲ ਮਾਨਸੂਨ ਦੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
1. ਦਾਲਚੀਨੀ
ਦਾਲਚੀਨੀ ਕਾਫੀ ਗੁਣਕਾਰੀ ਹੁੰਦੀ ਹੈ। ਰਾਤ ਨੂੰ 1 ਗਿਲਾਸ ਪਾਣੀ ਵਿੱਚ ਦਾਲਚੀਨੀ ਪਾ ਲਓ ਅਤੇ ਸਵੇਰੇ ਇਸ ਨੂੰ ਪੀ ਲਓ। ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਇਸ ਦੇ ਪਾਊਡਰ ਨੂੰ ਵੀ ਚਾਹ ਵਿੱਚ ਪਾ ਕੇ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
2. ਤੁਲਸੀ
ਤੁਲਸੀ ਦੇ ਪੱਤਿਆਂ ਵਿੱਚ ਐਂਟੀ ਬੈਕਟੀਰੀਅਲ ਗੁਣਾਂ ਦੇ ਨਾਲ-ਨਾਲ ਕਈ ਤੱਤ ਹੁੰਦੇ ਹਨ, ਜੋ ਬਰਸਾਤ ਦੇ ਮੌਸਮ ਵਿੱਚ ਸਾਧਾ ਪਾਣੀ ਪੀਣ ਦੇ ਜਗ੍ਹਾ ਤੁਲਸੀ ਦੇ ਪੱਤਿਆ ਨੂੰ ਉੱਬਾਲ ਕੇ ਪੀਓ। ਇਸ ਨਾਲ ਊਰਜਾ ਦਾ ਪੱਧਰ ਵਧਦਾ ਹੈ।
3. ਸੂਪ
ਮਾਨਸੂਨ ਦੇ ਮੌਸਮ ਵਿੱਚ ਸਬਜ਼ੀਆਂ ਦੇ ਸੂਪ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਧਿਆਨ ਰੱਖੋ ਕਿ ਸੂਪ ਵਿੱਚ ਕਾਲੀ ਮਿਰਚ ਅਤੇ ਮਸਾਲਿਆਂ ਦਾ ਉਪਯੋਗ ਨਾ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
4. ਹਰਬਲ ਚਾਹ
ਬਰਸਾਤ ਦੇ ਮੌਸਮ ਵਿੱਚ ਅਦਰਕ ਦੀ ਚਾਹ ਅਤੇ ਗ੍ਰੀਨ-ਟੀ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ, ਜਿਸ ਨਾਲ ਗਲੇ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।
5. ਫਲਾਂ ਦਾ ਰਸ
ਚੈਰੀ ਅਤੇ ਕੀਵੀ ਵਿੱਚ ਕਾਰਬੋਹਾਈਡ੍ਰੇਟਸ, ਫਾਈਬਰ, ਵਿਟਾਮਿਨ-ਏ, ਸੀ, ਕੈਲਸ਼ੀਅਮ, ਲੋਹਾ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨੂੰ ਪੀਣ ਨਾਲ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।