ਜੀਭ ਦਾ ਰੰਗ ਦੱਸੇਗਾ ਤੁਹਾਡੀ ਸਿਹਤ ਦਾ ਹਾਲ

12/19/2018 5:47:23 PM

ਨਵੀਂ ਦਿੱਲੀ— ਜੀਭ ਜੋ ਤੁਹਾਨੂੰ ਸੁਆਦ ਦਾ ਅਹਿਸਾਸ ਕਰਵਾਉਂਦੀ ਹੈ ਅਕਸਰ ਖਾਣਾ ਖਾਣ ਦੇ ਬਾਅਦ ਜੀਭ 'ਤੇ ਕੁਝ ਨਾ ਕੁਝ ਜੰਮ ਜਾਂਦਾ ਹੈ ਅਤੇ ਉਸ ਦਾ ਰੰਗ ਬਦਲ ਜਾਂਦਾ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਅਸਲ 'ਚ ਤੁਹਾਡੀ ਜੀਭ ਤੁਹਾਡੇ ਸਿਹਤ ਦਾ ਹਾਲ ਦੱਸਦੀ ਹੈ। ਜੀ ਹਾਂ ਤੁਹਾਡੀ ਜੀਭ ਦੇ ਬਦਲਦੇ ਰੰਗ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਨੂੰ ਕਿਹੜੀ ਬੀਮਾਰੀ ਹੈ।
 

- ਕਿਹੋਂ ਜਿਹਾ ਹੁੰਦਾ ਹੈ ਨਾਰਮਲ ਜੀਭ ਦਾ ਹਾਲ?
ਸਿਹਤਮੰਦ ਜੀਭ ਦਾ ਰੰਗ ਹਲਕਾ ਗੁਲਾਬੀ ਹੈ। ਜਦਕਿ ਜੀਭ 'ਤੇ ਚੜ੍ਹੀ ਹਲਕੀ ਜਿਹੀ ਸਫੈਦ ਪਰਤ ਵੀ ਨਾਰਮਲ ਮੰਨੀ ਜਾਂਦੀ ਹੈ ਪਰ ਜੀਭ ਦਾ ਰੰਗ ਜ਼ਿਆਦਾ ਸਫੈਦ, ਲਾਲ ਜਾਂ ਕਾਲਾ ਹੋਣਾ ਬੀਮਾਰੀਆਂ ਦਾ ਸੰਕੇਤ ਹੈ।
 

- ਜੀਭ ਦੇ ਰੰਗ ਨਾਲ ਇੰਝ ਪਤਾ ਲਗਾਓ ਬੀਮਾਰੀ
 

- ਜੀਭ 'ਤੇ ਕਾਲੇ ਧੱਬਿਆਂ ਦਾ ਕਾਰਨ ਡਾਇਬਿਟੀਜ਼ 
ਜੇਕਰ ਤੁਹਾਡੀ ਜੀਭ 'ਤੇ ਕਾਲੇ ਧੱਬੇ ਪੈ ਗਏ ਹਨ ਤਾਂ ਇਹ ਸਰੀਰ 'ਚ ਖੂਨ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਇੰਨਾ ਹੀ ਨਹੀਂ ਕਈ ਵਾਰ ਡਾਇਬਿਟੀਜ਼ ਕਾਰਨ ਵੀ ਜੀਭ 'ਤੇ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੂੰਹ 'ਚ ਬੈਕਟੀਰੀਆ ਫੈਲਣ ਦੀ ਵਜ੍ਹਾ ਨਾਲ ਵੀ ਜੀਭ 'ਤੇ ਕਾਲੇ ਰੰਗ ਦੇ ਧੱਬੇ ਪੈਣ ਲੱਗਦੇ ਹਨ।
 

- ਪੀਲੀ ਜੀਭ 
ਜੇਕਰ ਤੁਹਾਨੂੰ ਡਾਈਜੇਸ਼ਨ ਜਾਂ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਉਸ ਦੇ ਕਾਰਨ ਜੀਭ ਦਾ ਰੰਗ ਪੀਲਾ ਹੋ ਸਕਦਾ ਹੈ। ਨਾਲ ਹੀ ਪੀਲੀ ਜੀਭ ਹੋਣਾ ਖੂਨ 'ਚ ਆਇਰਨ ਦੀ ਕਮੀ ਵੱਲ ਇਛਾਰਾ ਕਰਦਾ ਹੈ। ਇਸ ਨਾਲ ਜਲਦੀ ਥਕਾਵਟ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ।
 

- ਜਦੋਂ ਜੀਭ ਦਾ ਰੰਗ ਹੋ ਜਾਏ ਪੇਲ 
ਸਰੀਰ 'ਚ ਪੋਸ਼ਣ ਦੀ ਕਮੀ ਹੋਣ ਕਾਰਨ ਜੀਭ ਦਾ ਰੰਗ ਪੇਲ ਕਲਰ ਦਾ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਆਪਣੀ ਡਾਈਟ 'ਚ ਹੈਲਦੀ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
 

- ਬ੍ਰਾਊਨ ਰੰਗ 
ਕੈਫੀਨ ਦੀ ਮਾਤਰਾ ਜ਼ਿਆਦਾ ਲੈਣ ਕਾਰਨ ਜੀਭ ਦਾ ਰੰਗ ਬ੍ਰਾਊਨ ਹੋਣਾ ਆਮ ਗੱਲ ਹੈ। ਉਂਝ ਹੀ ਜ਼ਿਆਦਾ ਸਿਗਰਟ ਪੀਣ ਨਾਲ ਵੀ ਰੰਗ ਭੂਰਾ ਹੋ ਜਾਂਦਾ ਹੈ ਪਰ ਬਾਵਜੂਦ ਇਸ ਦੇ ਜੇਕਰ ਤੁਹਾਡੀ ਜੀਭ ਦਾ ਰੰਗ ਅਜਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।
 

- ਗੂੜੀ ਲਾਲ ਜੀਭ 
ਗੂੜੀ ਲਾਲ ਜੀਭ ਸਰੀਰ 'ਚ ਪੋਸ਼ਕ ਤੱਤਾਂ ਜਿਵੇਂ ਆਇਰਨ ਅਤੇ ਵਿਟਾਮਿਨ ਬੀ-12 ਦੀ ਕਮੀ ਵੱਲ ਇਸ਼ਾਰਾ ਕਰਦੀ ਹੈ। ਜੇਕਰ ਤੁਹਾਡੀ ਜੀਭ ਦਾ ਹੇਠਲਾ ਹਿੱਸਾ ਲਾਲ ਹੈ ਤਾਂ ਇਹ ਅੰਤੜੀਆਂ 'ਚ ਗਰਮੀ ਵੱਲ ਇਛਾਰਾ ਕਰਦੀ ਹੈ।
 

- ਜੀਭ ਦਾ ਰੰਗ ਕਾਲਾ ਹੋਣਾ
ਜਦੋਂ ਜੀਭ 'ਤੇ ਜ਼ਿਆਦਾ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ ਤਾਂ ਉਸ ਦਾ ਰੰਗ ਕਾਲਾ ਪੈ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਡਾਕਟਰ ਤੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।
- ਜੀਭ 'ਤੇ ਜੰਮੀ ਸਫੈਜ ਪਰਤ ਸਾਫ ਕਰਨ ਦੇ ਤਰੀਕੇ 
 

1. ਨਾਰੀਅਲ ਦਾ ਤੇਲ 
ਐਂਟੀਸੈਪਟਿਕ ਗੁਣਾਂ ਵਾਲੇ ਨਾਰੀਅਲ ਦੇ ਤੇਲ ਨਾਲ ਦਿਨ 'ਚ 2 ਵਾਰ ਕਰੂਲੀ ਕਰੋ। ਰੋਜ਼ਾਨਾ ਇਸ ਦਾ ਇਸਤੇਮਾਲ ਜੀਭ 'ਤੋਂ ਸਾਰੇ ਬੈਕਟੀਰੀਆ ਨੂੰ ਮਾਰ ਕੇ ਸਫੈਦ ਪਰਤ ਨੂੰ ਸਾਫ ਕਰ ਦੇਵੇਗਾ।
 

2. ਲਸਣ 
ਰੋਜ਼ਾਨਾ 2-3 ਕੱਚੇ ਲਸਣ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਣ ਨਾਲ ਜੀਭ 'ਤੇ ਜੰਮੀ ਸਫੈਦ ਪਰਤ ਤੋਂ ਛੁਟਕਾਰਾ ਪਾ ਸਕਦੇ ਹੋ। ਇਸ 'ਚ ਮੌਜੂਦ ਐਟੀਮਾਈਕ੍ਰੋਬਿਅਲ ਗੁਣ ਤੁਹਾਨੂੰ ਮੂੰਹ ਦੀ ਬਦਬੂ ਅਤੇ ਇਨਫੈਕਸ਼ਨ ਤੋਂ ਬਚਾਉਣਗੇ।
 

3. ਬੇਕਿੰਗ ਸੋਡਾ 
ਰੋਜ਼ਾਨਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਬਰੱਸ਼ ਦੀ ਮਦਦ ਨਾਲ ਜੀਭ ਨੂੰ ਸਾਫ ਕਰੋ। ਇਹ ਤੁਹਾਡੇ ਮੂੰਹ ਦੇ ਪੀ.ਐੱਚ. ਪੱਧਰ ਨੂੰ ਸਥਿਰ ਬਣਾਈ ਰੱਖਦਾ ਹੈ, ਜਿਸ ਨਾਲ ਜੀਭ 'ਤੇ ਸਫੈਦ ਪਰਤ ਨਹੀਂ ਜੰਮਦੀ।
 

4. ਨਮਕ 
ਜੀਭ 'ਤੇ ਥੋੜ੍ਹਾ ਜਿਹਾ ਨਮਕ ਛਿੜਕ ਕੇ ਉਸ ਨੂੰ ਬਰੱਸ਼ ਦੀ ਮਦਦ ਨਾਲ ਕੁਝ ਮਿੰਟਾਂ ਲਈ ਸਕ੍ਰਬ ਕਰੋ। ਇਸ ਤੋਂ ਬਾਅਦ ਕੋਸੇ ਪਾਣੀ 'ਚ 1/2 ਚੱਮਚ ਨਮਕ ਮਿਲਾ ਕੇ ਕਰੂਲੀ ਕਰ ਲਓ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਤੁਹਾਡੀ ਜੀਭ ਤੋਂ ਸਫੈਦ ਪਰਤ ਨੂੰ ਸਾਫ ਕਰ ਦੇਣਗੇ।


Neha Meniya

Content Editor

Related News