ਇਨ੍ਹਾਂ ਬੀਮਾਰੀਆਂ ਦਾ ਸੰਕੇਤ ਹੈ ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ

12/06/2018 4:38:03 PM

ਨਵੀਂ ਦਿੱਲੀ— ਸਫੈਦ ਵਾਲ ਬੁਢਾਪੇ ਦੀ ਨਿਸ਼ਾਨੀ ਮੰਨੇ ਜਾਂਦੇ ਹਨ ਪਰ ਅੱਜਕਲ ਸਮੇਂ ਤੋਂ ਪਹਿਲਾਂ ਹੀ ਲੋਕਾਂ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਸਮੇਂ ਤੋਂ ਪਹਿਲਾਂ ਹੀ ਵਾਲਾਂ 'ਚ ਸਫੈਦੀ ਆਉਣ ਦਾ ਸਭ ਤੋਂ ਵੱਡਾ ਕਾਰਨ ਤਣਾਅ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਪ੍ਰਦੂਸ਼ਣ ਹੈ ਪਰ ਇਨ੍ਹਾਂ ਤੋਂ ਇਲਾਵਾ ਕੁਝ ਬੀਮਾਰੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਕਾਰਨ ਸਮੇਂ ਤੋਂ ਪਹਿਲਾਂ ਹੀ ਵਾਲ ਸਫੈਦ ਹੋ ਜਾਂਦੇ ਹਨ। ਵਾਲਾਂ ਨੂੰ ਦੇਖ ਕੇ ਤੁਸੀਂ ਉਨ੍ਹਾਂ ਬੀਮਾਰੀਆਂ ਦਾ ਪਤਾ ਵੀ ਲਗਾ ਸਕਦੇ ਹੋ। ਚਲੋ ਜਾਣਦੇ ਹਾਂ ਕਿ ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣਾਂ ਕਿੰਨ੍ਹਾ ਬੀਮਾਰੀਆਂ ਦੇ ਸੰਕੇਤ ਹਨ।
 

1. ਦਿਲ ਦੇ ਰੋਗਾਂ ਦਾ ਸੰਕੇਤ 
ਇਕ ਅਧਿਐਨ ਦੀ ਰਿਪੋਰਟ ਮੁਤਾਬਕ ਵਾਲਾਂ ਦਾ ਅਸਮੇਂ ਸਫੈਦ ਹੋਣਾ ਦਿਲ ਦੇ ਰੋਗਾਂ ਵੱਲ ਸੰਕੇਤ ਕਰਦਾ ਹੈ। ਸ਼ੋਧ ਮੁਤਾਬਕ ਰਿਜਲਟ  ਤੋਂ ਪਤਾ ਚਲਦਾ ਹੈ ਕਿ ਉਮਰ ਘੱਟ ਹੋਣ ਦੇ ਬਾਵਜੂਦ ਵਾਲਾਂ 'ਚ ਸਫੈਦੀ ਵਿਅਕਤੀ ਦੀ ਜੈਵਿਕ ਉਮਰ ਨੂੰ ਬਿਆਨ ਕਰਦੀ ਹੈ ਅਤੇ ਦਿਲ ਦੇ ਰੋਗਾਂ ਦੀ ਚੇਤਾਵਨੀ ਦਾ ਸੰਕੇਤ ਹੋ ਸਕਦਾ ਹੈ। 
 

2. ਥਾਈਰਾਈਡ ਦੀ ਸਮੱਸਿਆ 
ਥਾਈਰਾਈਡ ਡਿਸਆਰਡਰ, ਹਾਈਪੋਥਾਈਰਾਈਡਿਜ਼ਮ ਕਾਰਨ ਵਾਲਾਂ ਦਾ ਰੰਗ ਸਫੈਦ ਹੋਣ ਲੱਗਦਾ ਹੈ ਜਿਸ ਕਾਰਨ ਉਹ ਹੌਲੀ-ਹੌਲੀ ਸਫੈਦ ਹੋਣ ਲੱਗਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਵਾਲ ਸਫੈਦ ਹੋਣ ਦੇ ਨਾਲ-ਨਾਲ ਤਣਾਅ, ਕਮਜ਼ੋਰੀ, ਥਕਾਵਟ, ਪੇਟ 'ਚ ਦਰਦ ਅਤੇ ਭਾਰ ਵਧਣ ਜਾਂ ਘੱਟਣ ਦੀ ਸਮੱਸਿਆ ਵਰਗੇ ਲੱਛਣ ਦਿੱਸਣ ਤਾਂ ਤੁਰੰਤ ਚੈਕਅੱਪ ਕਰਵਾਓ। 
 

3. ਫੰਗਲ ਇਨਫੈਕਸ਼ਨ 
ਵਾਲਾਂ ਦੀ ਠੀਕ ਢੰਗ ਨਾਲ ਸਫਾਈ ਨਾ ਕਰਨ ਨਾਲ ਸਕੈਲਪ 'ਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਵਾਰ-ਵਾਰ ਇਹ ਸਮੱਸਿਆ ਹੋਣ ਕਾਰਨ ਵਾਲ ਸਫੈਦ ਹੋਣ ਲੱਗਦੇ ਹਨ। ਅਜਿਹੇ 'ਚ ਤੁਹਾਨੂੰ ਚੈੱਕਅੱਪ ਕਰਵਾ ਕੇ ਪ੍ਰੋਪਰ ਟ੍ਰੀਟਮੈਂਟ ਲੈਣਾ ਚਾਹੀਦਾ ਹੈ। ਨਾਲ ਹੀ ਵਾਲਾਂ ਦੀ ਸਫਾਈ ਦਾ ਵੀ ਧਿਆਨ ਰੱਖੋ। 
 

4. ਅਨੀਮੀਆ 
ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੈਦ ਹੋ ਰਹੇ ਹਾਂ ਤਾਂ ਅਨੀਮੀਆ ਦਾ ਸੰਕੇਤ ਹੋ ਸਕਦਾ ਹੈ। ਅਸਲ 'ਚ ਖੂਨ ਦੀ ਕਮੀ ਕਾਰਨ ਸਰੀਰ ਦੇ ਜ਼ਿਆਦਾਤਰ ਹਿੱਸਿਆਂ 'ਚ ਆਕਸੀਜਨ ਦੀ ਆਪੂਰਤੀ ਘੱਟ ਹੋ ਜਾਂਦੀ ਹੈ, ਜਿਸ ਵਜ੍ਹਾ ਨਾਲ ਵੀ ਵਾਲ ਸਫੈਦ ਹੁੰਦੇ ਹਨ।
 

5. ਹਾਰਮੋਨ ਅਸੰਤੁਲਨ 
ਵਾਲਾਂ ਦਾ ਸਫੈਦ ਹੋਣਾ ਅਤੇ ਹੇਅਰਫਾਲ ਦੀ ਸਮੱਸਿਆ ਹੋਣਾ ਹਾਰਮੋਨਸ ਅਸੰਤੁਲਨ ਦਾ ਸੰਕੇਤ ਵੀ ਹੈ। ਅਜਿਹੇ 'ਚ ਜੇਕਰ ਤੁਹਾਡੇ ਵਾਲ ਸਫੈਦ ਹੋ ਰਹੇ ਹਨ ਤਾਂ ਕਿਸੇ ਡਾਕਟਰ ਤੋਂ ਟੈਸਟ ਕਰਵਾ ਲਓ।
 

6. ਜ਼ਿੰਕ ਦੀ ਕਮੀ 
ਸਰੀਰ 'ਚ ਜ਼ਿੰਕ ਦੀ ਕਮੀ ਕਾਰਨ ਵੀ ਵਾਲ ਸਫੈਦ ਹੋਣਾ ਅਤੇ ਹੇਅਰਫਾਲ ਵਰਗੀਆਂ ਸਮੱਸਿਆਵਾਂ ਹੋ ਸਕਦੀ ਹੈ। ਅਜਿਹੇ 'ਚ ਆਪਣੀ ਡਾਈਟ 'ਚ ਜ਼ਿੰਕ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ ਅਤੇ ਸਰੀਰ 'ਚ ਜ਼ਿੰਕ ਦੀ ਮਾਤਰਾ ਘੱਟ ਨਾ ਹੋਣ ਦਿਓ।
 

7. ਵਿਟਾਮਿਨ ਬੀ12 ਦੀ ਕਮੀ 
ਵਾਲਾਂ ਦਾ ਤੇਜ਼ੀ ਨਾਲ ਸਫੈਦ ਹੋਣਾ ਵਿਟਾਮਿਨ ਬੀ12 ਦੀ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ। ਵਿਟਾਮਿਨ ਬੀ ਦੀ ਕਮੀ ਨਾਲ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ਨਾਲ ਵਾਲ ਸਫੈਦ ਹੋਣ ਲੱਗਦੇ ਹਨ।
 

8. ਤਣਾਅ ਜਾਂ ਡਿਪ੍ਰੈਸ਼ਨ 
ਵਾਲਾਂ ਦਾ ਸਫੈਦ ਹੋਣਾ ਤਣਾਅ ਜਾਂ ਡਿਪ੍ਰੈਸ਼ਨ ਦਾ ਸੰਕੇਤ ਵੀ ਹੋ ਸਕਦਾ ਹੈ ਕਿਉਂਕਿ ਜ਼ਿਆਦਾ ਟੈਂਸ਼ਨ ਲੈਣ ਨਾਲ ਵਾਲਾਂ ਨੂੰ ਕਾਲਾ ਰੱਖਣ ਮੇਲੇਨਿਨ ਨਾਂ ਦਾ ਤੱਤ ਦਾ ਸਤਰਾਵ ਪ੍ਰਭਾਵਿਤ ਹੋ ਜਾਂਦਾ ਹੈ, ਜਿਸ ਨਾਲ ਵਾਲ ਸਫੈਦ ਹੋਣ ਲੱਗਦੇ ਹਨ।

Neha Meniya

This news is Content Editor Neha Meniya