ਸੇਫ ਦੀਵਾਲੀ : ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਸੱਟ ਲੱਗਣ ’ਤੇ ਅੱਖ ਨੂੰ ਹੱਥ ਨਾਲ ਨਾ ਦਬਾਓ

11/09/2023 3:23:46 PM

ਚੰਡੀਗੜ੍ਹ (ਪਾਲ) : ਹਰ ਸਾਲ ਦੀਵਾਲੀ ਅਤੇ ਅਗਲੇ ਦਿਨਾਂ ਦੌਰਾਨ ਗੰਭੀਰ ਹਾਲਤ ’ਚ ਝੁਲਸਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਲਈ ਚੰਡੀਗੜ੍ਹ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਈਕੋ ਸੈਂਸੇਟਿਵ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਝੁਲਸਣ ਤੋਂ ਬਚਣ ਲਈ ਕੀ ਕਰੀਏ। ਦੀਵਾਲੀ ਮੌਕੇ ਸ਼ਹਿਰ ਦੇ ਤਿੰਨੇ ਆਧੁਨਿਕ ਹਸਪਤਾਲਾਂ ਦੀ ਐਮਰਜੈਂਸੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਪੀ. ਜੀ. ਆਈ. ਸੰਸਥਾ ਦਾ ਪਲਾਸਟਿਕ ਸਰਜਰੀ ਵਿਭਾਗ ਵੀ ਸੜਨ ਵਾਲੇ ਮਰੀਜ਼ਾਂ ਦੇ ਇਲਾਜ ਲਈ ਤਿਆਰ ਹੈ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅੱਖ ’ਤੇ ਸੱਟ ਲੱਗਣ ’ਤੇ ਹੱਥ ਨਾਲ ਅੱਖ ਨੂੰ ਨਾ ਦਬਾਓ ਅਤੇ ਨਾ ਹੀ ਰਗੜੋ। ਇਹ ਸੱਟ ਨੂੰ ਹੋਰ ਵੀ ਗੰਭੀਰ ਬਣਾ ਸਕਦਾ ਹੈ। ਆਪਣੀਆਂ ਅੱਖਾਂ ’ਤੇ ਕੱਪੜਾ ਕੱਸ ਕੇ ਨਾ ਬੰਨ੍ਹੋ। ਇਸ ਨਾਲ ਅੱਖਾਂ ’ਤੇ ਬੇਲੋੜਾ ਦਬਾਅ ਪੈ ਸਕਦਾ ਹੈ। ਇਕ ਢਾਲ ਦੇ ਕੱਪ ਨਾਲ ਅੱਖ ਦੀ ਰੱਖਿਆ ਕਰੋ। ਕੈਮੀਕਲ ਪੈਣ ’ਤੇ ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਅੰਦਰੂਨੀ ਸੱਟ ਦੇ ਮਾਮਲੇ ਵਿਚ ਅੱਖਾਂ ਨੂੰ ਧੋਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅੱਖ ਦੀ ਕਿਸੇ ਵੀ ਸੱਟ ਨੂੰ ਨਜ਼ਰਅੰਦਾਜ਼ ਨਾ ਕਰੋ।

ਇਹ ਵੀ ਪੜ੍ਹੋ : ਜਲੰਧਰ: ਦੀਵਾਲੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ

ਵਿਭਾਗ ਨੇ ਜਾਰੀ ਕੀਤੀਆਂ ਗਾਈਡਲਾਈਨਜ਼
► ਗ੍ਰੀਨ ਪਟਾਕਿਆਂ ਦੀ ਹੀ ਵਰਤੋਂ ਕਰੋ।
► ਪਟਾਕੇ ਚਲਾਉਣ ਤੇ ਦੀਵੇ ਅਤੇ ਮੋਮਬੱਤੀਆਂ ਆਦਿ ਬਾਲਦੇ ਸਮੇਂ ਸਿੰਥੈਟਿਕ ਅਤੇ ਢਿੱਲੇ ਕੱਪੜੇ ਪਾਉਣ ਤੋਂ ਪ੍ਰਹੇਜ਼ ਕਰੋ।
► ਪਟਾਕੇ ਚਲਾਉਣ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਦੀਵਾਲੀ ਇਸ ਤਰ੍ਹਾਂ ਮਨਾਓ ਕਿ ਕਿਸੇ ਹੋਰ ਨੂੰ ਪ੍ਰੇਸ਼ਾਨੀ ਨਾ ਹੋਵੇ।
► ਪਟਾਕੇ ਚਲਾਉਣ ਅਤੇ ਦੀਵੇ ਜਗਾਉਂਦੇ ਸਮੇਂ ਇਕ ਹੱਥ ਦੀ ਦੂਰੀ ਬਣਾ ਕੇ ਰੱਖੋ।
► ਸੜੇ ਹੋਏ ਪਟਾਕਿਆਂ ਨੂੰ ਪਾਣੀ ਦੀ ਬਜਾਏ ਬਾਲਟੀ ਜਾਂ ਰੇਤ ਵਿਚ ਇਕੱਠਾ ਕਰੋ, ਤਾਂ ਜੋ ਪੈਰਾਂ ’ਤੇ ਕੋਈ ਸੱਟ ਨਾ ਲੱਗੇ।
► ਪਟਾਕੇ ਚਲਾਉਂਦੇ ਸਮੇਂ ਬੰਦ ਜੁੱਤੀ ਪਾਓ। ਪਟਾਕੇ ਅਚਾਨਕ ਫਟਣ ਨਾਲ ਪੈਰ ਝੁਲਸ ਸਕਦੇ ਹਨ।
► ਪਟਾਕੇ ਚਲਾਉਂਦੇ ਸਮੇਂ ਧਾਤ ਦੀਆਂ ਚੂੜੀਆਂ ਜਾਂ ਮੁੰਦਰੀਆਂ ਨਾ ਪਾਓ।

ਇਹ ਵੀ ਪੜ੍ਹੋ : ਖਾਲਿਸਤਾਨ ਨਾ ਕਦੇ ਬਣਿਆ, ਨਾ ਕਦੇ ਬਣਨ ਦੇਵਾਂਗੇ : ਬਿੱਟਾ

ਇਥੇ ਕਰੋ ਸੰਪਰਕ
► ਸੈਕਟਰ-16 ਜੀ. ਐੱਮ. ਐੱਸ. ਐੱਚ. 0172-2782457, 2720104, 2752042, 2752032
► ਸੈਕਟਰ-32 ਜੀ. ਐੱਮ. ਐੱਸ. ਐੱਚ. 0172-2665545 ਤੋਂ 49 ਤਕ
► ਪੀ. ਜੀ. ਅਈ. 0172-2746018

ਇਹ ਵੀ ਪੜ੍ਹੋ : ‘ਇੰਡੀਆ’ ’ਚ ਮਤਭੇਦਾਂ ਪਿੱਛੋਂ ਭਾਜਪਾ ਨੇ ਗਠਜੋੜ ਨੂੰ ਘੇਰਿਆ, ਕਾਂਗਰਸ ਦੀਆਂ ਨਜ਼ਰਾਂ ਚੋਣ ਨਤੀਜਿਆਂ ’ਤੇ

 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha