ਪਰਿਵਾਰ ਨਿਯੋਜਨ ਲਈ ਨਵੀਂ ਤਕਨੀਕ ਦੀ ਖੋਜ

12/13/2016 3:24:44 PM

ਡੈਨਮਾਰਕ — ਜਨ-ਸੰਖਿਆ ਨਿਯੰਤਰਣ ਜਾਂ ਪਰਿਵਾਰ ਨਿਯੋਜਨ ਦੇ ਲਈ ਹੁਣ ਤੱਕ ਮਰਦਾਂ ਲਈ ਨਸਬੰਦੀ ਅਤੇ ਕੋਡੰਮ ਦੇ ਇਲਾਵਾ ਕੋਈ ਤੀਸਰਾ ਤਰੀਕਾ ਨਹੀਂ ਸੀ। ਪਰ ਹੁਣ ਡੈਨਮਾਰਕ ਨੇ ਮਰਦਾਂ ਦੇ ਲਈ ਵੀ ਇੰਜੈਕਸ਼ਨ ਦੀ ਖੋਜ ਕੀਤੀ ਹੈ। ਹੁਣ ਤੱਕ ਦੇ ਪਰੀਖਣਾਂ ''ਚ ਇਹ ਟੀਕਾ 96 ਫੀਸਦੀ ਅਸਰਦਾਰ ਸਾਬਿਤ ਹੋਇਆ ਹੈ। ਮਰਦ ਜਦੋਂ ਤੱਕ ਪਰਿਵਾਰ ਨਿਯੋਜਨ ਕਰਨਾ ਚਾਹੁਣ, ਉਦੋਂ ਤੱਕ ਉਨ੍ਹਾਂ ਨੂੰ ਅੱਠ ਹਫਤੇ ''ਚ ਦੋ ਵਾਰ ਇਹ ਟੀਕਾ ਲੈਣਾ ਹੋਵੇਗਾ। ਇਸ ਤਰ੍ਹਾਂ ਹੁਣ ''ਕੋਨਟ੍ਰਾਸੈਪਟਿਵ'' ਲੈਣਾ ਸਿਰਫ ਔਰਤ ਦੀ ਮਜ਼ਬੂਰੀ ਹੀ ਨਹੀਂ ਰਹਿ ਗਿਆ ਹੈ। ਮਰਦ ਵੀ ਬਿਨ੍ਹਾਂ ਨਸਬੰਦੀ ਕਰਵਾਏ ਪਰਿਵਾਰ ਨਿਯੋਜਨ ਕਰ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਔਰਤਾਂ ''ਕੋਨਟ੍ਰਾਸੈਪਟਿਵ'' ਲੈਣ ਦੇ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮਰਦਾਂ ਦੇ ''ਕੋਨਟ੍ਰਾਸੈਪਟਿਵ'' ਕਾਰਨ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ।