ਕੇਲੇ ਦੇ ਛਿਲਕੇ ਨਾਲ ਸਰਦੀਆਂ ਦਾ ਤਣਾਅ ਕਰੋ ਦੂਰ

01/14/2018 10:16:20 AM

ਮੁੰਬਈ— ਸਰਦੀਆਂ ਦੇ ਮੌਸਮ ਵਿਚ ਜ਼ਿਆਦਾਤਰ ਔਰਤਾਂ ਤਣਾਅ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਰਹਿੰਦੀਆਂ ਹਨ। ਤਣਾਅ ਅਤੇ ਡਿਪ੍ਰੈਸ਼ਨ ਦੂਰ ਕਰਨ ਲਈ ਔਰਤਾਂ ਮਸ਼ਰੂਮ ਖਾ ਸਕਦੀਆਂ ਹਨ ਅਤੇ ਕੇਲੇ ਦੇ ਛਿਲਕੇ ਦੀ ਚਾਹ ਪੀ ਸਕਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੁਝ ਸਾਧਾਰਨ ਜਿਹੇ ਬਦਲਾਅ ਨਾਲ ਔਰਤਾਂ ਇਸ ਤੋਂ ਛੁਟਕਾਰਾ ਪਾ ਸਕਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਔਰਤਾਂ ਮਸ਼ਰੂਮ ਖਾਣ ਕਿਉਂਕਿ ਇਸ ਵਿਚ ਵਿਟਾਮਿਨ ਡੀ ਦੀ ਮਾਤਰਾ ਵੱਧ ਹੁੰਦੀ ਹੈ। ਇਸ ਨਾਲ ਰੋਗ ਰੋਕੂ ਸਮਰੱਥਾ ਵਧਦੀ ਹੈ, ਸਰਦੀ-ਜ਼ੁਕਾਮ ਦੂਰ ਰਹਿੰਦਾ ਹੈ ਅਤੇ ਤਣਾਅ ਵੀ ਨਹੀਂ ਹੁੰਦਾ।
ਇਸ ਤਰ੍ਹਾਂ ਬਣਾਓ ਕੇਲੇ ਦੇ ਛਿਲਕੇ ਦੀ ਚਾਹ
2007 ਵਿਚ ਤਾਈਵਾਨ ਦੇ ਕੁਝ ਖੋਜਕਾਰਾਂ ਨੇ ਦੇਖਿਆ ਕਿ ਕੇਲੇ ਦੇ ਛਿਲਕੇ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਵਿਚ 'ਹੈਪੀ ਹਾਰਮੋਨ' ਪੈਦਾ ਕਰਦੇ ਹਨ। ਇਸ ਨਾਲ ਸਰੀਰ ਵਿਚ ਪਾਣੀ ਦੀ ਵੀ ਲੋੜੀਂਦੀ ਮਾਤਰਾ ਰਹਿੰਦੀ ਹੈ, ਜਿਸ ਨਾਲ ਮਾਸਪੇਸ਼ੀਆਂ ਠੀਕ ਰਹਿੰਦੀਆਂ ਹਨ ਅਤੇ ਐਡ੍ਰਿਨਲਿਨ ਹਾਰਮੋਨ ਕੰਟਰੋਲ ਰਹਿੰਦਾ ਹੈ। ਕੇਲੇ ਦੇ ਛਿਲਕੇ ਨੂੰ ਉਬਾਲੋ। ਫਿਰ ਠੰਡਾ ਹੋਣ 'ਤੇ ਛਿਲਕਾ ਕੱਢ ਕੇ ਪਾਣੀ ਪੀ ਲਓ।