ਰਹਿਣਾ ਹੈ ਬੀਮਾਰੀਆਂ ਤੋਂ ਦੂਰ ਤਾਂ ਇੰਝ ਕਰੋ ਮੇਥੀਦਾਨੇ ਦੀ ਵਰਤੋਂ

Tuesday, May 30, 2017 - 03:32 PM (IST)

ਨਵੀਂ ਦਿੱਲੀ— ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਉਮਰਭਰ ਸਿਹਤਮੰਦ ਰਹੇ ਪਰ ਉਹ ਸੋਚਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ? ਤਾਂ ਇਸ ਦੇ ਲਈ ਸਾਡੇ ਕੋਲ ਅਚੂਕ ਔਸ਼ਧੀ ਹੈ ਮੇਥੀ ਦਾਨੇ ਦੀ ਵਰਤੋ ਨਾਲ ਸ਼ੁਰੂ ਤੋਂ ਹੀ ਬੀਮਾਰੀਆਂ ਦੇ ਇਲਾਜ਼ ਕੀਤਾ ਜਾਂਦਾ ਰਿਹਾ ਹੈ। ਕੁਝ ਲੋਕ ਇਸ ਨੂੰ ਪਾਣੀ 'ਚ ਭਿਓਂ ਕੇ, ਪੀਸਕੇ, ਛਾਣਕੇ ਜਾਂ ਫਿਰ ਸਬਜ਼ੀ ਆਦਿ 'ਚ ਪਾ ਕੇ ਖਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਇੰਝ ਕਰੋ ਵਰਤੋ
ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਮਰ ਭਰ ਸਿਹਤਮੰਦ ਅਤੇ ਬੀਮਾਰੀਆਂ ਤੋਂ ਬਚੇ ਰਹੋ ਤਾਂ ਤੁਸੀਂ ਰੋਜ਼ ਮੇਥੀਦਾਨੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਦੇ ਲਈ ਤੁਹਾਡੀ ਜਿੰਨੀ ਉਮਰ ਹੈ ਉਨੇ ਹੀ ਦਾਨੇ ਲੈ ਕੇ ਰੋਜ਼ਾਨਾ ਸਵੇਰੇ ਜਾਂ ਸ਼ਾਮ ਨੂੰ ਪਾਣੀ ਦੇ ਨਾਲ ਇਸ ਦੀ ਵਰਤੋ ਕਰੋ। ਇਸ ਤਰ੍ਹਾਂ ਮੇਥੀਦਾਨੇ ਦੀ ਵਰਤੋ ਕਰਨ ਨਾਲ ਤੁਸੀਂ ਕਦੇਂ ਵੀ ਬੀਮਾਰ ਨਹੀਂ ਹੋਵੋਗੇ। 
ਬੀਮਾਰੀਆਂ ਤੋਂ ਬਚਾਅ
ਸ਼ੂਗਰ, ਜੋੜਾਂ ਦੇ ਦਰਦ, ਹਾਈਪਰਟੈਂਸ਼ਨ, ਅਪਚ ਆਦਿ ਵਰਗੀਆਂ ਕਈ ਬੀਮਾਰੀਆਂ ਜੋ ਇਸ ਦੀ ਵਰਤੋ ਨਾਲ ਤੁਹਾਡੇ ਕੋਲ ਨਹੀਂ ਆਉਣਗੀਆਂ। ਵਧਦੀ ਉਮਰ ਦੇ ਨਾਲ ਅਕਸਰ ਜੋੜਾਂ 'ਚ ਦਰਦ, ਪੈਰ ਦਾ ਸੁੰਨ ਹੋਣਾ, ਮਾਸਪੇਸ਼ੀਆਂ 'ਚ ਖਿਚਾਅ, ਭੁੱਖ ਨਾ ਲਗਣਾ, ਚੱਕਰ ਆਉਣਾ ਆਦਿ ਹੁੰਦਾ ਹੈ ਪਰ ਜੇ ਤੁਸੀਂ ਰੋਜ਼ ਮੇਥੀਦਾਨੇ ਨੂੰ ਲੈਂਦੇ ਹੋ ਤਾਂ ਵਧਦੀ ਉਮਰ ਦੀ ਕੋਈ ਵੀ ਸਮੱਸਿਆ ਤੁਹਾਨੂੰ ਨਹੀਂ ਹੋਵੇਗੀ। ਬਲਕਿ ਤੁਹਾਡਾ ਸਰੀਰ ਚੁਸਤ ਅਤੇ ਨਿਰੋਗ ਹੋਵੇਗਾ। 


Related News