ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ''ਮਲੱਠੀ ਅਤੇ ਸ਼ਹਿਦ'' ਸਣੇ ਇਹ ਘਰੇਲੂ ਨੁਸਖ਼ੇ, ਮਿਲੇਗਾ ਆਰਾਮ

10/28/2022 12:43:12 PM

ਨਵੀਂ ਦਿੱਲੀ- ਬਦਲਦੇ ਮੌਸਮ 'ਚ ਸਾਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ 'ਚ ਸਰਦੀ, ਖੰਘ ਅਤੇ ਜ਼ੁਕਾਮ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਕਿਉਂਕਿ ਸਰਦੀ ਦਾ ਮੌਸਮ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਆਇਆ ਹੈ ਤਾਂ ਅਜਿਹੇ ਵਿੱਚ ਕਈ ਲੋਕ ਅਜੇ ਤੱਕ ਠੰਡਾ ਪਾਣੀ, ਕੋਲਡ ਡਰਿੰਕ ਜਾਂ ਲੱਸੀ ਪੀਣ ਦੀ ਆਦਤ ਨਹੀਂ ਛੱਡ ਪਾਏ ਹਨ ਪਰ ਇਸ ਕਾਰਨ ਉਨ੍ਹਾਂ ਨੂੰ ਗਲੇ ਦੀ ਖਰਾਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਇਕ ਅਜਿਹੀ ਪਰੇਸ਼ਾਨੀ ਹੈ ਜਿਸ ਦਾ ਸ਼ਿਕਾਰ ਹੋਣ ਤੋਂ ਬਾਅਦ ਸਹੀ ਢੰਗ ਨਾਲ ਗੱਲ ਕਰਨਾ ਮੁਸ਼ਕਲ ਹੋ ਜਾਂਦਾ ਹੈ, ਇਥੇ ਤੱਕ ਕਿ ਭੋਜਨ ਕਰਨ 'ਚ ਵੀ ਪਰੇਸ਼ਾਨੀ ਆਉਂਦੀ ਹੈ।


ਗਲੇ ਦੀ ਖਰਾਸ਼ ਕਿੰਝ ਕਰੀਏ ਦੂਰ?
ਦਾਦੀ-ਨਾਨੀ ਦੇ ਜ਼ਮਾਨੇ ਦੇ ਕਈ ਅਜਿਹੇ ਨੁਸਖ਼ੇ ਹਨ ਜੋ ਗਲੇ ਅਤੇ ਨੱਕ ਦੀਆਂ ਬੀਮਾਰੀਆਂ ਤੋਂ ਸਾਨੂੰ ਛੁਟਕਾਰਾ ਦਿਵਾ ਸਕਦੇ ਹਨ। ਖ਼ਾਸ ਤੌਰ 'ਤੇ ਗਲੇ ਦੀ ਖਰਾਸ਼ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਰਸੋਈ 'ਚ ਰੱਖੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਜ਼ਰੂਰ ਕਰੋ।
ਮੇਥੀ
ਮੇਥੀ ਇੱਕ ਬਹੁਤ ਹੀ ਖੁਸ਼ਬੂਦਾਰ ਮਸਾਲਾ ਹੈ, ਇਹ ਕਾਰਨ ਹੈ ਕਿ ਕਈ ਪਕਵਾਨਾਂ ਨੂੰ ਤਿਆਰ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਲਈ ਤੁਸੀਂ ਇੱਕ ਚਮਚਾ ਮੇਥੀ ਦੇ ਬੀਜਾਂ ਨੂੰ ਇੱਕ ਕੱਪ ਪਾਣੀ ਵਿੱਚ ਉਬਾਲ ਲਓ। ਇਸ ਦੇ ਕੋਸੇ ਪਾਣੀ ਨੂੰ ਛਾਣਨੀ ਨਾਲ ਛਾਣ ਕੇ ਪੀ ਜਾਓ।


ਮਲੱਠੀ ਅਤੇ ਸ਼ਹਿਦ
ਮਲੱਠੀ ਨੂੰ ਗਲੇ ਦੀ ਖਰਾਸ਼ ਦਾ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ, ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਕ ਚਮਚਾ ਮੁਲੱਠੀ ਦਾ ਪਾਊਡਰ ਲਓ ਅਤੇ ਇਸ ਵਿਚ ਸ਼ਹਿਦ ਨੂੰ ਮਿਕਸ ਕਰ ਲਓ। ਹੁਣ ਕੋਸੇ ਪਾਣੀ ਨਾਲ ਇਸ ਦੇ ਗਰਾਰੇ ਕਰੋ, ਇਸ ਤੋਂ ਜਲਦੀ ਆਰਾਮ ਮਿਲੇਗਾ।
ਲੂਣ ਅਤੇ ਹਲਦੀ ਦੇ ਪਾਣੀ ਦੇ ਗਰਾਰੇ
ਲੂਣ ਅਤੇ ਹਲਦੀ ਦੀ ਵਰਤੋਂ ਤੁਸੀਂ ਹਮੇਸ਼ਾ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹੋਵੋਗੇ, ਪਰ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਲਈ ਤੁਸੀਂ ਇਕ ਗਿਲਾਸ ਪਾਣੀ ਨੂੰ ਗੈਸ ਸਟੋਵ 'ਤੇ ਕੋਸਾ ਕਰੋ। ਹੁਣ ਇਸ ਵਿਚ ਅੱਧਾ ਚਮਚਾ ਲੂਣ ਅਤੇ ਇੱਕ ਚਮਚਾ ਹਲਦੀ ਨੂੰ ਮਿਕਸ ਕਰਕੇ 5 ਵਾਰ ਗਰਾਰੇ ਕਰੋ, ਤੁਹਾਡੀ ਸਮੱਸਿਆ ਹੌਲੀ-ਹੌਲੀ ਘੱਟ ਹੋਣ ਲੱਗੇਗੀ।

Aarti dhillon

This news is Content Editor Aarti dhillon