ਪਲਾਸਟਿਕ ਹੋ ਸਕਦੀ ਹੈ ਸਿਹਤ ਲਈ ਖਤਰਨਾਕ, ਜਾਣੋ ਇਸ ਦੇ ਨੁਕਸਾਨ

08/04/2022 12:51:24 PM

ਨਵੀਂ ਦਿੱਲੀ- ਪਲਾਸਟਿਕ ਦਾ ਇਸਤੇਮਾਲ ਵਾਤਾਵਰਣ ਦੇ ਨਾਲ-ਨਾਲ ਸਿਹਤ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਸੀਸਾ ਕੈਡਮੀਅਮ ਅਤੇ ਪਾਰਾ ਵਰਗੇ ਖਤਰਨਾਕ ਰਸਾਇਣ ਸਿੱਧੇ ਮਨੁੱਖੀ ਸਰੀਰ ਦੇ ਸੰਪਰਕ 'ਚ ਆਉਂਦੇ ਹਨ। ਇਹ ਜ਼ਹਿਰੀਲੇ ਪਦਾਰਥ ਕੈਂਸਰ ਜਨਮਜਾਤ ਤੋਂ ਹੀ ਅਪਾਹਜਤਾਂ, ਇਮਿਊਨ ਸਿਸਟਮ ਅਤੇ ਬੱਚਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਪਲਾਸਟਿਕ ਦੀਆਂ ਬੋਤਲਾਂ, ਖਾਧ ਪੈਕੇਜ਼ਿੰਗ ਸਮੱਗਰੀਆਂ 'ਚ ਬਿਸਫੇਨਾਲ-ਏ ਨਾਂ ਦੀ ਜ਼ਹਿਰੀਲਾ ਪਦਾਰਥ ਪਾਇਆ ਜਾਂਦਾ ਹੈ। ਇਹ ਜ਼ਹਿਰੀਲਾ ਪਦਾਰਥ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਹ ਥਾਇਰਾਈਡ ਹਾਰਮੋਨਸ ਰਿਸੈਪਟਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਸ ਨਾਲ ਹਾਈਪੋਥਾਇਰਡੀਜ਼ਮ ਵਰਗੀ ਖਤਰਨਾਕ ਬੀਮਾਰ ਹੋ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪਲਾਸਟਿਕ ਕਿੰਝ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।

PunjabKesari
ਪਲਾਸਟਿਕ ਕਾਰਨ ਹੋਣ ਵਾਲੇ ਰੋਗ
-ਦਮਾ ਹੋ ਸਕਦਾ
-ਪਲਮੋਨੇਰੀ ਕੈਂਸਰ ਫੇਫੜਿਆਂ ਦੁਆਰਾ ਜ਼ਹਿਰੀਲੀ ਗੈਸਾਂ ਨਾਲ ਸਾਹ ਲੈਣ ਕਾਰਨ ਇਹ ਕੈਂਸਰ ਹੋ ਸਕਦਾ ਹੈ।
-ਗੁਰਦੇ ਦੀ ਬੀਮਾਰੀ ਹੋ ਸਕਦੀ ਹੈ।

PunjabKesari
-ਤੰਤਰਿਕਾ ਅਤੇ ਦਿਲ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਕਿੰਝ ਬਚੀਏ ਇਸ ਦੇ ਇਸਤੇਮਾਲ ਤੋਂ?
-ਪਾਣੀ ਵੀ ਹਮੇਸ਼ਾ ਪਲਾਸਟਿਕ ਦੀਆਂ ਬੋਤਲਾਂ 'ਚ ਆਉਂਦਾ ਹੈ। ਇਸ ਲਈ ਅਜਿਹੀਆਂ ਬੋਤਲਾਂ ਖਰੀਦਣੀਆਂ ਬੰਦ ਕਰ ਦਿਓ। 

PunjabKesari
-ਪਲਾਸਟਿਕ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਘਰ ਤੋਂ ਸਮਾਨ ਲੈਣ ਜਾ ਰਹੇ ਹੋ ਤਾਂ ਸ਼ਾਪਿੰਗ ਬੈਗ ਨਾਲ ਲੈ ਕੇ ਜਾਓ। 
-ਪਲਾਸਟਿਕ ਬੈਗ ਦੀ ਥਾਂ ਤੁਸੀਂ ਕਾਰਡਬੋਰਡ ਚੁਣ ਸਕਦੇ ਹੋ। ਕਾਰਡਬੋਰਡ ਇਕ ਜੈਵਨਿਮਨੀਕਰਨ ਪਦਾਰਥ ਹੈ, ਇਹ ਵਾਤਾਵਰਣ ਲਈ ਵੀ ਫਾਇਦੇਮੰਦ ਹੈ। ਤੁਸੀਂ ਘਰ ਜਾਂ ਫਿਰ ਰੈਸਟੋਰੈਂਟ 'ਚ ਵੀ ਡਰਿੰਕ ਲਈ ਸਟਰਾਅ ਦੀ ਵਰਤੋਂ ਨਾ ਕਰੋ। 
-ਪਲਾਸਟਿਕ ਦੇ ਡੱਬਿਆਂ 'ਚ ਖਾਣ-ਪੀਣ ਦਾ ਸਮਾਨ ਵੀ ਨਾ ਖਰੀਦੋ। ਅਜਿਹਾ ਕਰਕੇ ਹੀ ਤੁਸੀਂ ਜ਼ਹਿਰੀਲੇ ਪਦਾਰਥਾਂ ਤੋਂ ਆਪਣਾ ਬਚਾਅ ਕਰ ਸਕਦੇ ਹੋ। 

PunjabKesari
-ਖਾਣੇ ਨੂੰ ਸਟੋਰ ਕਰਨ ਲਈ ਟਿਫਿਨ ਬਾਕਸ ਜਾਂ ਫਿਰ ਗਲਾਸ ਕੰਟੇਨਰ ਦਾ ਇਸਤੇਮਾਲ ਕਰੋ। ਪਲਾਸਟਿਕ ਦੇ ਡੱਬਿਆਂ ਅਤੇ ਥੈਲੀਆਂ ਦਾ ਇਸਤੇਮਾਲ ਨਾ ਕਰੋ। 


Aarti dhillon

Content Editor

Related News