ਗਰਦਨ ਦੇ ਇਸ ਹਿੱਸੇ ''ਤੇ ਕਰੋ ਸਿੰਕਾਈ , ਮਿਲੇਗਾ ਕਈ ਬੀਮਾਰੀਆਂ ਤੋ ਛੁਟਕਾਰਾ

09/20/2017 11:26:49 AM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਲੱਗਦੀਆਂ ਰਹਿੰਦੀਆਂ ਹਨ। ਨੀਂਦ ਨਾ ਆਉਣਾ, ਐਸੀਡਿਟੀ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ ਵਿਚ ਗਰਦਨ ਦੇ ਪਿਛਲੇ ਹਿੱਸੇ 'ਤੇ ਆਈਸ ਕਿਊਬ ਨਾਲ ਸਿੰਕਾਈ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ ਨੂੰ ਫਾਇਦਾ ਹੋਵੇਗਾ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਚੰਗੀ ਨੀਂਦ 
ਤਣਾਅ ਭਰੀ ਇਸ ਜ਼ਿੰਦਗੀ ਵਿਚ ਕਈ ਲੋਕਾਂ ਨੂੰ ਰਾਤ ਨੂੰ ਸਹੀਂ ਢੰਗ ਨਾਲ ਨੀਂਦ ਨਹੀਂ ਆਉਂਦੀ। ਅਜਿਹੇ ਵਿਚ ਰਾਤ ਨੂੰ ਸੋਂਣ ਤੋਂ ਪਹਿਲਾਂ ਗਰਦਨ ਦੇ ਪਿੱਛਲੇ ਹਿੱਸੇ 'ਤੇ ਬਰਫ ਨਾਲ 5-10 ਮਿੰਟ ਲਈ ਸਿੰਕਾਈ ਕਰੋ, ਜਿਸ ਨਾਲ ਸਰੀਰ ਦੀ ਸਾਰੀ ਥਕਾਵਟ ਉਤਰ ਜਾਂਦੀ ਹੈ ਅਤੇ ਨੀਂਦ ਵੀ ਚੰਗੀ ਆਵੇਗੀ।
2. ਥਾਈਰਾਈਡ ਘੱਟ ਕਰੇ
ਥਾਈਰਾਈਡ ਹੋਣ 'ਤੇ ਸਰੀਰ ਦੇ ਕਈ ਅੰਗਾਂ 'ਤੇ ਸੋਜ ਹੋ ਜਾਂਦੀ ਹੈ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅਜਿਹੇ ਵਿਚ ਹਰ ਰੋਜ਼ ਗਰਦਨ ਦੇ ਪਿੱਛਲੇ ਹਿੱਸੇ 'ਤੇ ਬਰਫ ਦੀ ਸਿੰਕਾਈ ਕਰਨ ਨਾਲ ਸਿੰਕਾਈ ਕਰੋ ਜਿਸ ਨਾਲ ਥਾਈਰਾਈਡ ਕੰਟਰੋਲ ਵਿਚ ਰਹੇਗਾ।
3. ਪਾਚਨ ਕਿਰਿਆ ਸੁਧਾਰੇ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ ਜਿਸ ਨਾਲ ਕਬਜ਼ ਵਰਗੀਆਂ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਬਰਫ ਨਾਲ ਸਿੰਕਾਈ ਕਰਨ ਨਾਲ ਫਾਇਦਾ ਹੋਵੇਗਾ। 
4. ਜੁਕਾਮ 
ਮੌਸਮ ਬਦਲਣ ਨਾਲ ਤਾਂ ਸਰਦੀ ਨਾਲ ਸਰਦੀ-ਜੁਕਾਮ ਹੋਣਾ ਆਮ ਗੱਲ ਹੈ ਪਰ ਕੁਝ ਲੋਕਾਂ ਨੂੰ ਹਮੇਸ਼ਾ ਹੀ ਜੁਕਾਮ ਲੱਗਾ ਰਹਿੰਦਾ ਹੈ। ਅਜਿਹੇ ਵਿਚ ਗਰਦਨ ਦੇ ਪਿਛਲੇ ਹਿੱਸੇ ਵਿਚ ਸਿੰਕਾਈ ਕਰਨਾ ਫਾÎਇਦੇਮੰਦ ਰਹਿੰਦਾ ਹੈ। 
5. ਸਿਰਦਰਦ 
ਸਿਰਦਰਦ ਦੀ ਸਮੱਸਿਆ ਅੱਜਕਲ ਲੋਕਾਂ ਵਿਚ ਆਮ ਦੇਖਣ ਨੂੰ ਮਿਲਦੀ ਹੈ। ਇਸ ਵਜ੍ਹਾ ਨਾਲ ਲੋਕ ਕਈ ਤਰ੍ਹਾਂ ਦੀਆਂ ਪੇਨਕਿਲਰ ਦਵਾਈਆਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿਚ ਜਦੋ ਵੀ ਸਿਰ ਵਿਚ ਤੇਜ਼ ਦਰਦ ਹੋਵੇ ਤਾਂ ਗਰਦਨ 'ਤੇ ਬਰਫ ਨਾਲ ਸਿੰਕਾਈ ਕਰੋ। ਜਿਸ ਨਾਲ ਤੁਰੰਤ ਦਰਦ ਤੋਂ ਰਾਹਤ ਮਿਲੇਗੀ। 
6. ਜੋੜਾਂ ਵਿਚ ਦਰਦ
ਵਧਦੀ ਉਮਰ ਦੇ ਨਾਲ ਹੀ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਗਰਦਨ 'ਤੇ ਬਰਫ ਨਾਲ ਸੇਂਕ ਕਰੋ ਜਿਸ ਨਾਲ ਦਰਦ ਘੱਟ ਹੋਵੇਗਾ। 
7. ਅਸਥਮਾ
ਅਸਥਮਾ ਦੀ ਬੀਮਾਰੀ ਹੋਣ 'ਤੇ ਰੋਗੀ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਅਜਿਹੇ ਵਿਚ ਬਰਫ ਦੀ ਸਿੰਕਾਈ ਕਰਨ ਨਾਲ ਫਾਇਦਾ ਹੋਵੇਗਾ।