5 ਗਲਤੀਆਂ ਜਿਸ ਨਾਲ ਵੱਧ ਜਾਂਦਾ ਹੈ ਸਰਦੀਆਂ ’ਚ ਹਾਰਟ ਅਟੈਕ ਦਾ ਖਤਰਾ

01/20/2020 9:16:47 AM

ਨਵੀਂ ਦਿੱਲੀ- ਸਰਦੀਆਂ ਦੇ ਮੌਸਮ ’ਚ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਘਟਦੇ-ਵਧਦੇ ਰਹਿੰਦੇ ਹਨ, ਇਸ ਲਈ ਹਾਰਟ ਅਟੈਕ ਜਾਂ ਹਾਰਟ ਦੀ ਪ੍ਰਾਬਲਮ ਵਧਣ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ।
ਇੰਨਾ ਹੀ ਨਹੀਂ, ਸਰਦੀ ਕਾਰਣ ਦਿਲ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਅਜਿਹੇ ’ਚ ਹਾਰਟ ਦੇ ਰੋਗੀ ਨੂੰ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ।
 

ਠੰਡ ਤੋਂ ਬਚਾਅ ਨਾ ਕਰਨਾ
ਸਰਦੀ ’ਚ ਵੱਧ ਘੁੰਮਣ-ਫਿਰਨ ਨਾਲ ਠੰਡ ਨਾਲ ਹਾਰਟ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਸਰੀਰ ਨੂੰ ਗਰਮ ਰੱਖਣ ਲਈ ਹਾਰਟ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ, ਭਾਵ ਹਾਰਟ ਨੂੰ ਜ਼ਿਆਦਾ ਬਲੱਡ ਸਪਲਾਈ ਦੀ ਲੋੜ ਪੈਂਦੀ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹਾਰਟ ਬਲਾਕੇਜ ਹੋਵੇ ਤਾਂ ਅੰਜਾਇਨਾ ਜਾਂ ਛਾਤੀ ’ਚ ਦਰਦ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ।
 

ਦਵਾਈਆਂ ਦੀ ਘੱਟ ਡੋਜ਼
ਆਪਣੇ ਡਾਕਟਰ ਨਾਲ ਸਲਾਹ ਕਰ ਕੇ ਅਸੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨਹੀਂ ਵਧਾਉਂਦੇ ਜਦਕਿ ਗਰਮੀ ਦੇ ਮੁਕਾਬਲੇ ਸਰਦੀ ’ਚ ਬਲੱਡ ਪ੍ਰੈਸ਼ਰ ਜ਼ਿਆਦਾ ਵੱਧ ਜਾਂਦਾ ਹੈ ਅਤੇ ਵੱਧ ਦਵਾਈ ਦੀ ਲੋੜ ਹੁੰਦੀ ਹੈ। ਇਸ ਨਾਲ ਹਾਰਟ ਅਟੈਕ ਦੀ ਸਮੱਸਿਆ ਵੱਧ ਜਾਂਦੀ ਹੈ।
 

ਗਲਤ ਖਾਣ-ਪੀਣ
ਸਰਦੀਆਂ ’ਚ ਜ਼ਿਆਦਾਤਰ ਸਮੱਸਿਆਵਾਂ ਗਲਤ ਖਾਣ-ਪੀਣ ਨਾਲ ਹੁੰਦੀਆਂ ਹਨ। ਇਨ੍ਹਾਂ ਨੂੰ ਸਹੀ ਕਰਨ ਨਾਲ ਪ੍ਰੇਸ਼ਾਨੀ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ। ਸਰਦੀਆਂ ’ਚ ਖਾਣ-ਪੀਣ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਗਲਤ ਖਾਣ-ਪੀਣ ਨਾ ਕਰੋ। ਭਾਰੀ ਭੋਜਨ ਨਾ ਕਰੋ, ਤੇਲ ਮਸਾਲਾ ਘੱਟ ਖਾਓ। ਇਨ੍ਹਾਂ ਦਿਨਾਂ ’ਚ ਸਰੀਰ ’ਚ ਐਸੀਡਿਟੀ ਵੱਧ ਜਾਂਦੀ ਹੈ। ਇਸ ਨਾਲ ਹਾਰਟ ’ਚ ਕਲੋਟਸ ਬਣਨ ਲੱਗ ਜਾਂਦੇ ਹਨ। ਸਵੇਰੇ ਉੱਠ ਕੇ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ। ਗੁਣਗੁਣੇ ਪਾਣੀ ’ਚ ਇਕ ਚਮਚ ਸ਼ਹਿਦ ਅਤੇ ਅੱਧਾ ਨਿੰਬੂ ਮਿਲਾ ਕੇ ਪੀਓ। ਇਹ ਸਰੀਰ ਦੀ ਐਸੀਡਿਟੀ ਨੂੰ ਘੱਟ ਕਰੇਗਾ, ਜੋ ਦਿਲ ਲਈ ਬਹੁਤ ਨੁਕਸਾਨਦਾਇਕ ਹੁੰਦੀ ਹੈ।

ਪ੍ਰਦੂਸ਼ਣ ਦਾ ਧਿਆਨ ਰੱਖਣਾ
ਸਰਦੀ ’ਚ ਪ੍ਰਦੂਸ਼ਣ ਵਧਣ ਨਾਲ ਫੇਫੜਿਆਂ ਅਤੇ ਬਲੱਡ ਸਰਕੁਲੇਸ਼ਨ ਨਾਲ ਸਬੰਧਤ ਸਮੱਸਿਆ ਪੈਦਾ ਹੁੰਦੀ ਹੈ। ਇਸ ਨਾਲ ਵੀ ਹਾਰਟ ਪ੍ਰਾਬਲਮ ਵਧਦੀ ਹੈ। ਜਦ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਵੇ ਤਾਂ ਬਾਹਰ ਨਾ ਨਿਕਲੋ।

ਜੀਵਨਸ਼ੈਲੀ ਗਲਤ ਹੋਣਾ
ਕੁਝ ਲੋਕ ਸਰਦੀਆਂ ’ਚ ਅਚਾਨਕ ਕਸਰਤ ਸ਼ੁਰੂ ਕਰ ਦਿੰਦੇ ਹਨ ਜਦਕਿ ਪਹਿਲਾਂ ਨਹੀਂ ਕਰਦੇ। ਇਸ ਨਾਲ ਵੀ ਹਾਰਟ ਨੂੰ ਸ਼ਾਕ ਲੱਗਦਾ ਹੈ। ਕੋਈ ਵੀ ਐਕਸਰਸਾਈਜ਼ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਜੇਕਰ ਪਹਿਲਾਂ ਤੋਂ ਯੋਗ ਨਹੀਂ ਕੀਤਾ ਹੈ ਤਾਂ ਯੋਗ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਯੋਗ ਗੁਰੂ ਦੀ ਸਲਾਹ ਜ਼ਰੂਰ ਲਓ। ਤਣਾਅ ਤੋਂ ਬਚੋ।